ਥੌਇਰੌਇਡ ਦੀ ਸਮੱਸਿਆ ਤੋਂ ਛੁਟਕਾਰਾ ਪਾਓ

ਥੌਇਰੌਇਡ ਦੀ ਬੀਮਾਰੀ ਦਾ ਸ਼ਿਕਾਰ ਜ਼ਿਆਦਾਤਾਰ ਔਰਤਾਂ ਹੁੰਦੀਆਂ ਹਨ। ਪੁਰਸ਼ਾਂ ਦੇ ਮੁਕਾਬਲੇ ਔਰਤਾਂ ਨੂੰ ਇਹ ਬੀਮਾਰੀ ਹੋਣ ਦੀ ਨੌਂ ਗੁਣਾ ਵੱਧ ਸ਼ੰਕਾ ਹੁੰਦੀ ਹੈ। ਥੌਇਰੌਇਡ ਦਾ ਸਬੰਧ ਹੌਰਮੋਨਜ਼ ਦੇ ਵਿਗੜਦੇ ਸੰਤੁਲਨ ਨਾਲ ਹੈ। ਜਦੋਂ ਇਹ ਆਊਟ ਔਫ਼ ਕੰਟਰੋਲ ਹੋ ਜਾਂਦੇ ਹਨ ਤਾਂ ਮਹਿਲਾਵਾਂ ਦੇ ਸ਼ਰੀਰ ‘ਚ ਦਿੱਕਤਾਂ ਦਿੱਸਣੀਆਂ ਸ਼ੁਰੂ ਹੋ ਜਾਂਦੀਆਂ ਹਨ। ਵਧਦਾ ਭਾਰ ਜਾਂ ਘੱਟ ਭਾਰ ਹੋਣਾ, ਸੁਸਤੀ ਥਕਾਨ, ਪੀਰੀਅਡ ਦੀ ਖ਼ਰਾਬੀ, ਕਮਜ਼ੋਰ ਇਮਿਊਨਿਟੀ, ਚਿਹਰੇ ਅਤੇ ਅੱਖਾਂ ‘ਚ ਸੋਜ, ਕਬਜ਼, ਆਦਿ ਦੀ ਸਮੱਸਿਆ ਇਸ ਬੀਮਾਰੀ ਦੇ ਲੱਛਣ ਹਨ।
ਇਹ ਦੋ ਤਰ੍ਹਾਂ ਦਾ ਹੁੰਦਾ ਹੈ ਹਾਈਪੋ ਥੌਇਰੌਇਡ ਅਤੇ ਹਾਈਪਰ ਥੌਇਰੌਇਡ
ਔਰਤਾਂ ਜ਼ਿਆਦਾਤਰ ਹਾਈਪ੍ਰੋ ਥੌਇਰੌਇਡ ਦੀ ਸ਼ਿਕਾਰ ਹੁੰਦੀਆਂ ਹਨ ਜਿਸ ‘ਚ ਭਾਰ ਤੇਜ਼ੀ ਨਾਲ ਵਧਣ ਲੱਗਦਾ ਹੈ। ਅਜਿਹੀ ਸਥਿਤੀ ‘ਚ ਔਰਤਾਂ ਨੂੰ ਪੀਰੀਅਡਜ਼ 28 ਦਿਨਾਂ ਦੀ ਬਜਾਏ 30 ਤੋਂ 35 ਦਿਨਾਂ ਦੇ ਬਾਅਦ ਆਉਂਦੇ ਹਨ। ਉਥੇ ਪ੍ਰੈੱਗਨੈਂਸੀ ‘ਚ ਦਿੱਕਤਾਂ ਆਉਂਦੀਆਂ ਹਨ। ਪ੍ਰੈੱਗਨੈਂਸੀ ਦੌਰਾਨ ਔਰਤਾਂ ਨੂੰ ਥੌਇਰੌਇਡ ਹੋਣ ਦੀ ਸ਼ੰਕਾ ਜ਼ਿਆਦਾ ਹੁੰਦੀ ਹੈ ਕਿਉਂਕਿ ਇਸ ਦੌਰਾਨ ਉਨ੍ਹਾਂ ਦੇ ਸ਼ਰੀਰ ‘ਚ ਬਹੁਤ ਸਾਰੇ ਹਾਈਮੋਨਲ ਬਦਲਾਅ ਹੁੰਦੇ ਹਨ। ਇਸ ਦੇ ਨਾਲ ਹੀ ਵਧਦੀ ਉਮਰ, ਕੌਰਬੋਹਾਈਡ੍ਰੇਟਸ ਨਾ ਲੈਣ, ਜ਼ਿਆਦਾ ਨਮਕ, ਜਾਂ ਸੀ-ਫ਼ੂਡ ਖਾਣ ਵਾਲੀਆਂ ਔਰਤਾਂ ਨੂੰ ਵੱਧ ਹੁੰਦਾ ਹੈ।
ਜਾਣੋ ਥੌਇਰੌਇਡ ਨੂੰ ਕੰਟਰੋਲ ਕਰਨ ਦੇ ਦੇਸੀ ਨੁਸਖ਼ੇ
ਹਲਦੀ ਵਾਲੇ ਦੁੱਧ ਦਾ ਕਰੋ ਸੇਵਨ – ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਵੀ ਥੌਇਰੌਇਡ ਕੰਟਰੋਲ ‘ਚ ਰਹਿੰਦਾ ਹੈ। ਜੇਕਰ ਤੁਸੀਂ ਹਲਦੀ ਵਾਲਾ ਦੁੱਧ ਨਹੀਂ ਪੀਣਾ ਚਾਹੁੰਦੇ ਤਾਂ ਹਲਦੀ ਨੂੰ ਭੁੰਨ ਕੇ ਖਾ ਸਕਦੇ ਹੋ। ਇਸ ਨਾਲ ਥੌਇਰੌਇਡ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ।
ਮਲੱਠੀ ਦਾ ਕਰੋ ਸੇਵਨ – ਥੌਇਰੌਇਡ ਦੇ ਮਰੀਜ਼ ਜਲਦੀ ਥੱਕ ਜਾਂਦੇ ਹਨ। ਅਜਿਹੇ ‘ਚ ਮਲੱਠੀ ਦਾ ਸੇਵਨ ਤੁਹਾਡੇ ਲਈ ਫ਼ਾਇਦੇਮੰਦ ਹੋਵੇਗਾ। ਇਸ ‘ਚ ਮੌਜੂਦ ਤੱਤ ਥੌਇਰੌਇਡ ਗ੍ਰੰਥੀ ਸੰਤੁਲਿਤ ਕਰ ਕੇ ਥਕਾਨ ਨੂੰ ਊਰਜਾ ‘ਚ ਬਦਲ ਦਿੰਦੇ ਹਨ।
ਪਿਆਜ਼ ਨਾਲ ਕਰ ਮਸਾਜ – ਥੌਇਰੌਇਡ ਨੂੰ ਕੰਟਰੋਲ ਕਰਨ ਲਈ ਸਭ ਤੋਂ ਵੱਧ ਤਰੀਕਾ ਹੈ ਪਿਆਜ਼। ਇਸ ਦੇ ਲਈ ਪਿਆਜ਼ ਨੂੰ ਦੋ ਹਿੱਸਿਆਂ ‘ਚ ਕੱਟ ਕੇ ਸੌਣ ਤੋਂ ਪਹਿਲਾਂ ਥੌਇਰੌਇਡ ਗਰਦਨ ਨੇੜੇ ਮਸਾਜ ਕਰੋ। ਮਸਾਜ ਤੋਂ ਬਾਅਦ ਗਰਦਨ ਨੂੰ ਧੌਣ ਦੀ ਬਜਾਏ ਰਾਤ ਭਰ ਇੰਝ ਹੀ ਛੱਡ ਦਿਓ। ਕੁੱਝ ਦਿਨ ਲਗਾਤਾਰ ਇੰਝ ਕਰਨ ਨਾਲ ਇਸ ਦੇ ਨਤੀਜੇ ਦਿੱਸਣੇ ਸ਼ੁਰੂ ਹੋ ਜਾਣਗੇ।
ਕਣਕ ਅਤੇ ਜਵਾਰ – ਕਣਕ ਅਤੇ ਜਵਾਰ ਆਯੁਰਵੇਦ ‘ਚ ਥੌਇਰੌਇਡ ਦੀ ਸਮੱਸਿਆ ਨੂੰ ਦੂਰ ਕਰਨ ‘ਚ ਵਧੀਆ ਕੁਦਰਤੀ ਤਰੀਕਾ ਹੈ। ਇਸ ਦੇ ਇਲਾਵਾ ਖ਼ੂਨ ਦੀ ਕਮੀ ਵਰਗੀ ਸਮੱਸਿਆਵਾਂ ਨੂੰ ਰੋਕਣ ‘ਚ ਵੀ ਪ੍ਰਭਾਵੀ ਰੂਪ ਨਾਲ ਕੰਮ ਕਰਦਾ ਹੈ।
ਹਰਾ ਧਨੀਆ – ਥੌਇਰੌਇਡ ਦਾ ਘਰੇਲੂ ਇਲਾਜ ਕਰਨ ਦੇ ਨਾਲ ਹਰਾ ਧਨੀਆ ਪੀਸ ਕੇ ਉਸ ਦੀ ਚਟਨੀ ਬਣਾ ਲਵੋ। ਇਸ ਨੂੰ ਇੱਕ ਗਿਲਾਸ ਪਾਣੀ ‘ਚ ਘੋਲ ਕੇ ਰੋਜ਼ਾਨਾ ਪੀਣ ਨਾਲ ਥੌਇਰੌਇਡ ਕੰਟਰੋਲ ‘ਚ ਰਹੇਗਾ। ਚਟਨੀ ਦਾ ਸੇਵਨ ਖਾਣੇ ਦੇ ਨਾਲ ਵੀ ਕੀਤਾ ਜਾ ਸਕਦਾ ਹੈ।
ਆਯੁਰਵੈਦਿਕ ਪੱਤਿਆਂ ਦਾ ਸੇਵਨ – ਇਸ ਤੋਂ ਇਲਾਵਾ ਰੋਜ਼ਾਨਾ ਖਾਲੀ ਪੇਟ ਪੋਟੈਸ਼ੀਅਮ, ਨਿੰਮ, ਤੁਲਸੀ, ਐਲੋਵੇਰਾ ਅਤੇ ਗਲੋਅ ਦੇ ਸੱਤ ਪੱਤੇ ਚਬਾਉਣੇ ਚਾਹੀਦੇ ਹਨ। ਇਸ ਨਾਲ ਖ਼ੂਨ ‘ਚ ਕੋਈ ਵੀ ਖ਼ਰਾਬੀ ਨਹੀਂ ਆਵੇਗੀ। ਅਜਿਹਾ ਕਰਨ ਦੇ ਨਾਲ ਥੌਇਰੌਇਡ ਤੋਂ ਇਲਾਵਾ ਹੋਰ ਵੀ ਕਈ ਬੀਮਾਰੀਆਂ ਤੋਂ ਨਿਜਾਤ ਮਿਲੇਗਾ।
ਸੂਰਜਵੰਸ਼ੀ