ਹੈਦਰਾਬਾਦ— ਤੇਲੰਗਾਨਾ ਦੇ ਵੱਖ-ਵੱਖ ਥਾਵਾਂ ‘ਤੇ ਪਿਛਲੇ 3 ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਫਸਲਾਂ ਨੂੰ ਬਹੁਤ ਨੁਕਸਾਨ ਪੁੱਜਾ ਹੈ ਅਤੇ ਜਨ-ਜੀਵਨ ਵੀ ਕਾਫੀ ਪ੍ਰਭਾਵਿਤ ਹੋਇਆ ਹੈ। ਇਸ ਭਾਰੀ ਮੀਂਹ ਕਾਰਨ ਸੂਬੇ ਦੇ ਅਦਿਲਾਬਾਦ ਮਾਰਕੀਟ ਜਾਰਡ ‘ਚ 12000 ਕੁੰਵਿਟਲ ਲਾਲ ਛੋਲੇ ਬਰਬਾਦ ਹੋ ਗਏ ਅਤੇ ਕਈ ਥਾਵਾਂ ‘ਤੇ ਮੱਕਾ, ਕਪਾਹ ਅਤੇ ਅੰਬਾ ਦੀ ਖੇਤੀ ਨੂੰ ਕਾਫੀ ਨੁਕਸਾਨ ਪੁੱਜਾ ਹੈ। ਸੂਬੇ ‘ਚ ਵੱਖ-ਵੱਖ ਥਾਵਾਂ ‘ਤੇ ਕਈ ਦਰੱਖਤ ਵੀ ਪੁੱਟ ਹੋ ਗਏ ਜਿਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ।















