ਤੇਜ-ਪੱਤੇ ਦੇ ਕਮਾਲ

thudi-sahat-300x150ਤੇਜ-ਪੱਤਾ ਘਰ ‘ਚ ਬਹੁਤ ਘੱਟ ਇਸਤੇਮਾਲ ਹੁੰਦਾ ਹੈ। ਪਰ ਫ਼ਿਰ ਵੀ ਇਹ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਕਈ ਰੋਗਾਂ ਨੂੰ ਠੀਕ ਕਰ ਸਕਦਾ ਹੈ। ਇਸਨੂੰ ਤਾਜ਼ਾ ਜਾਂ ਸੁੱਕਾ ਵੀ ਇਸਤੇਮਾਲ ਕਰ ਸਕਦੇ ਹੋ।
1. ਤੇਜ-ਪੱਤਾ ‘ਕਲੈਸਟਰੌਲ’ ਅਤੇ ‘ਗਲੂਕੋਜ਼’ ਦੇ ਪੱਧਰ ਨੂੰ ਬਰਾਬਰ ਕਰਦਾ ਹੈ।
2. ਸ਼ੂਗਰ ਟਾਈਪ-2 ‘ਚ ਜੇਕਰ ਪੱਤਾ ਖਾਇਆ ਜਾਏ ਤਾਂ ਸ਼ੂਗਰ ਦੇ ਮਰੀਜਾਂ ਨੂੰ ਇਸ ਦਾ ਫ਼ਾਇਦਾ ਹੁੰਦਾ ਹੈ।
3. ਸਰਦੀ ਅਤੇ ਜ਼ੁਕਾਮ ਦੇ ਇਲਾਜ ਲਈ 3-4 ਪੱਤੇ ਤੇਜ-ਪੱਤਾ ਨੂੰ ਗਰਮ ਪਾਣੀ ‘ਚ ਉਬਾਲੋ ਅਤੇ 10 ਮਿੰਟ ਤੱਕ ਭਾਫ਼ ਦਿਓ। ਇਸ ਤੋਂ ਬਾਅਦ ਇਸੇ ਗਰਮ ਪਾਣੀ ‘ਚ ਇਕ ਕੱਪੜਾ ਭਿਓ ਕੇ ਇਸ ਕੱਪੜੇ ਨੂੰ ਛਾਤੀ ‘ਤੇ ਰੱਖੋ। ਇਸ ਨਾਲ ਜ਼ੁਕਾਮ ਅਤੇ ਛਾਤੀ ਦੀ ਜਕੜਨ ਘੱਟ ਹੋ ਜਾਵੇਗੀ।
4. ਇਸ ਦਾ ਪਾਣੀ ਸਰਦੀ-ਜ਼ੁਕਾਮ ਨਾਲ ਹੋਏ,ਬੁਖਾਰ ਲਈ ਅਸਰਦਾਰ ਹੈ।
5. ਤੇਜ-ਪੱਤੇ ਦਾ ਤੇਲ ਕਿਸੇ ਵੀ ਤਰ੍ਹਾਂ ਦੇ ਦਰਦ ਲਈ ਵਧੀਆ ਹੈ। ‘ਮਾਈਗ੍ਰੇਨ’ ਜਾਂ ਸਿਰਦਰਦ ਲਈ ਫ਼ਾਇਦੇਮੰਦ ਹੈ।
6. ਮਾਸਿਕ ਧਰਮ ਨਾਲ ਜੁੜੀਆਂ ਪਰੇਸ਼ਾਨੀਆਂ ਨੂੰ ਘੱਟ ਕਰਦਾ ਹੈ। ਇਸ ਨੂੰ ਸਿੱਧਾ ਖਾਣ ਨਾਲ ‘ਵੈਜਾਇਨਾ’ ‘ਚ ਹੋਣ ਵਾਲੇ ਰਿਸਾਵ ਨੂੰ ਵੀ ਘੱਟ ਕਰਦਾ ਹੈ।
7. ਰਾਤ ਨੂੰ ਸੌਣ ਤੋਂ ਪਹਿਲਾਂ ਤੇਜ-ਪੱਤਾ ਖਾਣ ਨਾਲ ਨੀਂਦ ਚੰਗੀ ਆਉਂਦੀ ਹੈ। ਇਸ ਦਾ ਸੱਤ ਪਾਣੀ ਨਾਲ ਲੈਣ ਨਾਲ ਨੀਂਦ ਵਧੀਆ ਆਉਂਦੀ ਹੈ।