ਤਾਮਿਲਨਾਡੂ ਵਿਧਾਨ ਸਭਾ ‘ਚ ਜਲੀਕੱਟੂ ਬਿੱਲ ਹੋਇਆ ਪਾਸ

ਚੇਨੱਈ : ਤਾਮਿਲਨਾਡੂ ਵਿਧਾਨ ਸਭਾ ਵਿਚ ਜਲੀਕੱਟੂ ਬਿੱਲ ਪਾਸ ਹੋ ਗਿਆ ਹੈ| ਮੁੱਖ ਮੰਤਰੀ ਓ. ਪੰਨੀਰਸੇਲਵਮ ਨੇ ਸਦਨ ਵਿਚ ਇਸ ਬਿੱਲ ਨੂੰ ਪੇਸ਼ ਕੀਤਾ ਸੀ|
ਜ਼ਿਕਰਯੋਗ ਹੈ ਕਿ ਸੂਬੇ ਵਿਚ ਅੱਜ ਜਲੀਕੱਟੂ ਦੇ ਵਿਰੋਧ ਵਿਚ ਹਿੰਸਕ ਪ੍ਰਦਰਸ਼ਨ ਹੋਇਆ| ਬਹੁਤ ਸਾਰੇ ਲੋਕ ਇਸ ਦੇ ਵਿਰੋਧ ਵਿਚ ਡਟੇ ਹੋਏ ਹਨ| ਇਸ ਬਿੱਲ ਨੂੰ ਲਿਆਉਣ ਲਈ ਅੱਜ ਸ਼ਾਮ ਨੂੰ ਵਿਸ਼ੇਸ਼ ਸਦਨ ਸੱਦਿਆ ਗਿਆ ਸੀ|