ਤਾਮਿਲਨਾਡੂ ‘ਚ ਮੋਹਲੇਧਾਰ ਮੀਂਹ ਦਾ ਕਹਿਰ, ਸਕੂਲ-ਕਾਲਜ ਬੰਦ,

ਚੇਨਈ- ਤਾਮਿਲਨਾਡੂ ਸਰਕਾਰ ਨੇ ਮੋਹਲੇਧਾਰ ਮੀਂਹ ਕਾਰਨ ਸੋਮਵਾਰ ਯਾਨੀ ਕਿ ਅੱਜ ਤਿਰੂਨੇਲਵੇਲੀ, ਥੂਥੁਕੁਡੀ, ਕੰਨਿਆਕੁਮਾਰੀ ਅਤੇ ਟੇਨਕਸੀ ਜ਼ਿਲ੍ਹਿਆਂ ਵਿਚ ਸਾਰੇ ਸਕੂਲਾਂ, ਕਾਲਜਾਂ, ਨਿੱਜੀ ਸੰਸਥਾਵਾਂ, ਬੈਂਕਾਂ ਅਤੇ ਵਿੱਤੀ ਸੰਸਥਾਵਾਂ ‘ਚ ਛੁੱਟੀ ਦਾ ਐਲਾਨ ਕੀਤਾ ਹੈ। ਮੌਸਮ ਵਿਭਾਗ ਮੁਤਾਬਕ 18 ਦਸੰਬਰ ਨੂੰ ਤਾਮਿਲਨਾਡੂ, ਕੇਰਲ ਵੱਖ-ਵੱਖ ਹਿੱਸਿਆਂ ‘ਚ ਹਲਕੀ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਕੰਨਿਆਕੁਮਾਰੀ, ਤਿਰੂਨੇਲਵੇਲੀ ਅਤੇ ਥੂਥੂਕੁਡੀ ਵਿਚ ਇਕ ਜਾਂ ਦੋ ਥਾਵਾਂ ‘ਤੇ ਮੋਹਲੇਧਾਰ ਮੀਂਹ ਦੀ ਸੰਭਾਵਨਾ ਹੈ। ਥੂਥੁਕੁਡੀ ਜ਼ਿਲ੍ਹੇ ਵਿਚ ਰਾਤ ਨੂੰ ਮੀਂਹ ਪੈਦਾ ਰਿਹਾ ਅਤੇ ਕੋਵਿਲਪੱਟੀ ਖੇਤਰ ‘ਚ 40 ਝੀਲਾਂ ਪੂਰੀ ਤਰ੍ਹਾਂ ਭਰ ਗਈਆਂ ਹਨ। ਮੋਹਲੇਧਾਰ ਮੀਂਹ ਕਾਰਨ ਥੂਥੂਕੁੜੀ ‘ਚ ਪਾਣੀ ਭਰ ਗਿਆ।
ਮੋਹਲੇਧਾਰ ਮੀਂਹ ਕਾਰਨ ਚੁਣੌਤੀਪੂਰਨ ਹਾਲਾਤ ਪੈਦਾ ਹੋ ਗਏ ਹਨ ਅਤੇ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਹੜ੍ਹ ਦੀਆਂ ਖ਼ਬਰਾਂ ਆ ਰਹੀਆਂ ਹਨ। ਥੂਥੂਕੁੜੀ ਜ਼ਿਲ੍ਹੇ ਵਿਚ ਐਤਵਾਰ ਸਵੇਰ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਨਾਲ ਕੋਵਿਲਪੱਟੀ, ਏਟਾਯਾਪੁਰਮ, ਵਿਲਾਥੀਕੁਲਮ, ਕਾਲੂਗੁਮਲਾਈ, ਕਯਾਥਰ, ਕਦੰਬੁਰ, ਵੇਂਬਰ, ਸੁਰਾਂਗੁੜੀ ਅਤੇ ਹੋਰ ਖੇਤਰ ਪ੍ਰਭਾਵਿਤ ਹੋਏ ਹਨ। ਲਗਾਤਾਰ ਪੈ ਰਹੇ ਮੀਂਹ ਕਾਰਨ ਕੋਵਿਲਪੱਟੀ ਦੇ ਆਲੇ-ਦੁਆਲੇ ਨਦੀਆਂ ਅਤੇ ਝੀਲਾਂ ਪੂਰੀ ਸਮਰੱਥਾ ‘ਤੇ ਪਹੁੰਚ ਗਈਆਂ ਹਨ, ਜਿਸ ਕਾਰਨ ਓਵਰਫਲੋਅ ਅਤੇ ਸੰਭਾਵਿਤ ਖ਼ਤਰੇ ਪੈਦਾ ਹੋ ਗਏ ਹਨ।
ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ 18 ਦਸੰਬਰ ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ, ਤਿਰੂਨੇਲਵੇਲੀ, ਥੂਥੂਕੁਡੀ, ਰਾਮਨਾਥਪੁਰਮ, ਪੁਡੂਕੋਟਈ ਅਤੇ ਤੰਜਾਵੁਰ ਜ਼ਿਲ੍ਹਿਆਂ ਵਿਚ ਇੱਕ ਜਾਂ ਦੋ ਥਾਵਾਂ ‘ਤੇ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 19 ਦਸੰਬਰ ਨੂੰ ਇਕ-ਦੋ ਥਾਵਾਂ ‘ਤੇ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ 19 ਦਸੰਬਰ ਨੂੰ ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਵਿਚ ਇਕ ਜਾਂ ਦੋ ਥਾਵਾਂ ‘ਤੇ ਗਰਜ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ।