ਨਵੀਂ ਦਿੱਲੀਂ ਭਾਰਤ ਦੀ ਓਲੰਪਿਕ ਤਿਆਰੀਆਂ ਨੂੰ ਅੱਜ ਕਰਾਰਾ ਝੱਟਕਾ ਲੱਗਾ ਜਦੋਂ ਸੁਸ਼ੀਲ ਕੁਮਾਰ ਦੇ ਮੁਕਾਬਲੇ ਤਰਜੀਹ ਦੇ ਕੇ ਚੁਣੇ ਗਏ ਗਏ ਪਹਿਲਵਾਨ ਨਰਸਿੰਘ ਯਾਦਵ ਨਾਡਾ ਰਾਹੀ ਕਰਵਾਏ ਗਏ ਡੋਪ ਟੈਸਟ ‘ਚ ਅਸਫ਼ਲ ਰਹੇ ਜਿਸ ਨਾਲ ਉਹ ਅਗਲੇ ਮਹੀਨੇ ਸ਼ੁਰੂ ਹੋ ਰਹੇ ਰੀਓ ਓਲੰਪਿਕ ਤੋਂ ਵੀ ਲਗਭਗ ਬਾਹਰ ਹੋ ਗਏ ਹਨ। ਇਸ ਮਾਮਲੇ ‘ਤੇ ਨਰਸਿੰਘ ਯਾਦਵ ਆਪਣੀ ਸਫ਼ਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕਿਸੇ ਨੇ ਫ਼ਸਾਇਆ ਹੈ ਅਤੇ ਉਨ੍ਹਾਂ ਦੇ ਖਾਣੇ ‘ਚ ਕਿਸੇ ਨੇ ਧੋਖੇ ਨਾਲ ਕੁਝ ਅਜਿਹਾ ਮਿਲਾਇਆ ਹੈ ਜਿਸ ਨਾਲ ਉਨ੍ਹਾਂ ਦੇ ਓਲੰਪਿਕ ਜਾਣ ‘ਤੇ ਸਵਾਲ ਉੱਠ ਖੜ੍ਹੇ ਹੋਣ। ਨਾਡਾ ਡੀਜੀ ਨੇ ਕਿਹਾ, ”ਨਰਸਿੰਘ ਪਾਬੰਦੀਸ਼ੁਦਾ ਸਟੇਰਾਇਡ ਲੈਣ ਦੇ ਦੋਸ਼ੀ ਪਾਏ ਗਏ ਹਨ। ਉਸ ਦਾ ਬੀ ਨਮੂਨਾ ਵੀ ਪਾਜੀਟਿਵ ਆਇਆ। ਜਦੋਂ ਉਨ੍ਹਾਂ ਦਾ ਬੀ ਨਮੂਨਾ ਖੋਲਿਆ ਗਿਆ ਤਾਂ ਉਹ ਆਪ ਵੀ ਉੱਥੇ ਮੌਜੂਦ ਸੀ। ਉਨ੍ਹਾਂ ਕਿਹਾ, ”ਉਹ ਕੱਲ ਅਨੁਸ਼ਾਸਨ ਪੈਨਲ ਦੇ ਸਾਹਮਣੇ ਪੇਸ਼ ਹੋਏ। ਪੈਨਲ ਨੇ ਇਸ ਮਾਮਲੇ ‘ਤੇ ਹੋਰ ਰਿਪੋਰਟ ਮੰਗੀ। ਮੈਨੂੰ ਉਮੀਦ ਹੈ ਕਿ ਪੈਨਲ ਜਲਦੀ ਕਾਰਵਾਈ ਕਰੇਗਾ। ਸਾਨੂੰ ਉੱਦੋਂ ਤੱਕ ਇੰਤਜ਼ਾਰ ਕਰਨਾ ਹੋਵੇਗਾ। ਸੂਤਰਾਂ ਨੇ ਕਿਹਾ ਕਿ ਇਸ ‘ਚ ਕੋਈ ਸਾਜ਼ਿਸ਼ ਹੈ। ਨਰਸਿੰਘ ਦਾ ਸਾਫ਼ ਸੂਥਰਾ ਇਤਿਹਾਸ ਰਿਹਾ ਹੈ। ਉਸ ਵਿਰੁੱਧ ਸਾਜ਼ਿਸ਼ ਕੀਤੀ ਗਈ ਹੈ। 74 ਕਿਲੋਗ੍ਰਾਮ ਵਰਗ ‘ਚ ਨੁਮਾਇੰਦਗੀ ਦਾ ਫ਼ੈਸਲਾ ਬਾਅਦ ‘ਚ ਕੀਤਾ ਜਾਵੇਗਾ ਪਰ ਲਗਦਾ ਹੈ ਕਿ ਰੀਓ ‘ਚ 74 ਕਿਲੋਗ੍ਰਾਮ ਵਰਗ ‘ਚ ਭਾਰਤ ਦੀ ਨੁਮਾਇੰਦਗੀ ਨਹੀ ਹੋਵੇਗੀ। ਨਰਸਿੰਘ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ‘ਚ ਕਾਂਸੀ ਤਮਗਾ ਜਿੱਤਣ ਵਾਲੇ ਨਰਸਿੰਘ ਦੀ ਚੋਣ ਵਿਵਾਦਿਤ ਹਾਲਾਤਾਂ ‘ਚ ਹੋਈ ਸੀ ਕਿਉਂਕਿ ਓਲੰਪਿਕ ਦੁਹਰੇ ਤਮਗੇ ਜੇਤੂ ਸੁਸ਼ੀਲ ਨੇ 74 ਕਿਲੋਗ੍ਰਾਮ ਵਰਗ ‘ਚ ਦਾਅਵੇਦਾਰੀ ਕੀਤੀ ਸੀ।












