ਡੇਰਾ ਪ੍ਰਬੰਧਕ ਰੰਜੀਤ ਕਤਲ ਮਾਮਲੇ ‘ਚ ਅਗਲੀ ਸੁਣਵਾਈ 27 ਜੁਲਾਈ ਨੂੰ

ਪੰਚਕੂਲਾ— ਡੇਰਾ ਮੁਖੀ ਗੁਰਮੀਤ ਰਾਮ ਰਹੀਮ ‘ਤੇ ਡੇਰਾ ਪ੍ਰਬੰਧਕ ਰੰਜੀਤ ਕਤਲ ਮਾਮਲੇ ‘ਚ ਅੱਜ ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ.ਅਦਾਲਤ ‘ਚ ਸੁਣਵਾਈ ਹੋਈ। ਇਸ ਦੌਰਾਨ ਰਾਮ ਰਹੀਮ ਨੂੰ ਵੀਡੀਓ ਕਾਨਫਰੰਸ ਦੇ ਜ਼ਰੀਏ ਕੋਰਟ ‘ਚ ਪੇਸ਼ ਕੀਤਾ ਗਿਆ।
ਇਸ ਮਾਮਲੇ ਦੇ ਹੋਰ ਦੋਸ਼ੀ ਜਸਬੀਰ, ਸ਼ਬਦਿਲ, ਇੰਦਰਸੇਨ, ਅਵਤਾਰ ਅਤੇ ਕ੍ਰਿਸ਼ਨ ਕੋਰਟ ‘ਚ ਪੇਸ਼ ਹੋਏ। ਸੁਣਵਾਈ ਦੌਰਾਨ ਬਚਾਅ ਪੱਖ ਨੇ 18 ਗਵਾਹਾਂ ਦੀ ਲਿਸਟ ਦਾਖ਼ਲ ਕੀਤੀ। ਜਿਸ ਨੂੰ ਸੀ.ਬੀ.ਆਈ. ਕੋਰਟ ਨੇ ਮਨਜ਼ੂਰ ਕਰ ਲਿਆ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 27 ਜੁਲਾਈ ਨੂੰ ਹੋਵੇਗੀ। ਅਗਲੀ ਤਾਰੀਕ ਨੂੰ ਰਾਮ ਰਹੀਮ ‘ਤੇ ਡੇਰਾ ਪ੍ਰਬੰਧਕ ਰੰਜੀਤ ਕਤਲ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਦੋਵਾਂ ਮਾਮਲਿਆਂ ਦੇ ਗਵਾਹਾਂ ਦੀ ਗਵਾਹੀ ਹੋਵੇਗੀ।