ਡਾ. ਧਰਮਵੀਰ ਗਾਂਧੀ ਨੇ ਕਿਹਾ

6ਮੈਨੂੰ ਪਾਰਟੀ ਨੇ ਨਹੀਂ ਲੋਕਾਂ ਨੇ ਬਣਾਇਆ ਐਮ ਪੀ
ਚੰਡੀਗੜ੍ਹ :ਪਟਿਆਲਾ ਤੋਂ ਲੋਕ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਤੋਂ ਸਸਪੈਂਡ ਕੀਤੇ ਗਏ ਡਾਕਟਰ ਧਰਮਵੀਰ ਗਾਂਧੀ ਨੇ ਸਪਸ਼ਟ ਕੀਤਾ ਹੈ ਕਿ ਉਹ ਪਾਰਟੀ ਤੋਂ ਅਸਤੀਫ਼ਾ ਨਹੀਂ ਦੇਣਗੇ। ਡਾਕਟਰ ਗਾਂਧੀ ਨੇ ਆਖਿਆ ਹੈ ਕਿ ਜੇਕਰ ਉਨ੍ਹਾਂ ਨੂੰ ਪਾਰਟੀ ਤੋਂ ਕੱਢ ਦਿੱਤਾ ਜਾਂਦਾ ਹੈ ਤਾਂ ਉਹ ਉਨ੍ਹਾਂ ਕੋਲ ਬਦਲ ਮੌਜੂਦ ਹੈ। ਪਟਿਆਲਾ ਵਿਖੇ ਗੱਲਬਾਤ ਕਰਦਿਆਂ ਡਾਕਟਰ ਗਾਂਧੀ ਨੇ ਕਿਹਾ ਕਿ ਹੁਣ ਭਵਿੱਖ ਵਿੱਚ ਉਹ ਚੋਣ ਨਹੀਂ ਲੜਨਗੇ। ਡਾਕਟਰ ਗਾਂਧੀ ਨੇ ਸਪਸ਼ਟ ਕੀਤਾ ਕਿ ਉਹ ਸਵਰਾਜ ਅਭਿਆਨ ਦਾ ਹਿੱਸਾ ਨਹੀਂ ਹਨ। ਪਰ ਸਵਰਾਜ ਅਭਿਆਨ ਆਮ ਆਦਮੀ ਪਾਰਟੀ ਨਾਲੋਂ ਕਾਫ਼ੀ ਚੰਗਾ ਹੈ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਵਰਾਜ ਅਭਿਆਨ ਦੀ ਭੂਮਿਕਾ ਬਾਰੇ ઠਗੱਲ ਕਰਦਿਆਂ ਡਾਕਟਰ ਗਾਂਧੀ ਨੇ ਆਖਿਆ ਕਿ ਇਸ ਦੀ ਭੂਮਿਕਾ ਕਾਫ਼ੀ ਅਹਿਮ ਰਹੇਗੀ। ਉਨ੍ਹਾਂ ਅਰਵਿੰਦ ਕੇਜ਼ਰੀਵਾਲ ਦਾ ਨਾਮ ਲਏ ਬਿਨਾ ਆਖਿਆ ਕਿ ਪਾਰਟੀ ਵਿੱਚ ਸਿਰਫ਼ ਇੱਕ ਵਿਅਕਤੀ ਦੀ ਹੀ ਚੱਲਦੀ ਹੈ।