ਬਦਲਦੇ ਲਾਈਫ਼ ਸਟਾਈਲ ਨਾਲ ਅੱਜ ਹਰ 10 ਵਿੱਚੋਂ 8 ਲੋਕ ਡਾਇਬਟੀਜ਼ ਦਾ ਸ਼ਿਕਾਰ ਹਨ। ਇੱਕ ਸ਼ੋਧ ਮੁਤਾਬਿਕ, ਅੱਜ ਦੇ ਸਮੇਂ ਵਿੱਚ ਚਾਰ ਕਰੋੜ ਤੋਂ ਜ਼ਿਆਦਾ ਲੋਕ ਇਸ ਸਮੱਸਿਆ ਤੋਂ ਪੀੜਤ ਹਨ। ਗ਼ਲਤ ਖਾਣ-ਪੀਣ ਅਤੇ ਖ਼ੂਨ ‘ਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੋਣ ‘ਤੇ ਇਹ ਬੀਮਾਰੀ ਹੋ ਜਾਂਦੀ ਹੈ। ਲੋਕ ਇਸ ਨੂੰ ਕੰਟਰੋਲ ਕਰਨ ਲਈ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ‘ਚ ਸੁਧਾਰ ਤੋਂ ਲੈ ਕੇ ਕਈ ਦਵਾਈਆਂ ਦੀ ਵਰਤੋਂ ਕਰਦੇ ਹਨ, ਪਰ ਫ਼ਿਰ ਵੀ ਇਹ ਜੜ੍ਹ ਤੋਂ ਖ਼ਤਮ ਨਹੀਂ ਹੁੰਦੀ। ਹਰੇ ਪਿਆਜ਼ ਦੀ ਮਦਦ ਨਾਲ ਤੁਸੀਂ ਇਸ ਡਾਇਬਿਟੀਜ਼ ਦੇ ਨਾਲ-ਨਾਲ ਕਈ ਹੋਰ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ।
ਡਾਇਬਿਟੀਜ਼ ਦੇ ਕਾਰਨ
– ਜ਼ਿਆਦਾ ਜੰਕ ਫ਼ੂਡ ਦੀ ਵਰਤੋਂ ਕਰਨਾ
– ਮੋਟਾਪਾ
– ਤਨਾਅ ਅਤੇ ਡਿਪ੍ਰੈਸ਼ਨ
– ਸਿਗਰਟਨੋਸ਼ੀ ਅਤੇ ਤੰਬਾਕੂ ਦੀ ਵਰਤੋਂ ਕਰਨਾ
– ਜ਼ਿਆਦਾ ਚਾਹ, ਕੌਫ਼ੀ ਜਾਂ ਕੋਲਡ ਡ੍ਰਿੰਕ ਪੀਣਾ
– ਜਨੈਟੀਕਲ ਪ੍ਰੌਬਲਮ
ਡਾਇਬਿਟੀਜ਼ ਦੇ ਲੱਛਣ
– ਬਾਰ-ਬਾਰ ਯੂਰਿਨ ਆਉਣਾ
– ਅੱਖਾਂ ਦੀ ਰੌਸ਼ਨੀ ਘੱਟ ਹੋਣਾ
– ਜ਼ਿਆਦਾ ਪਿਆਸ ਲੱਗਣਾ
– ਕਮਜ਼ੋਰੀ ਮਹਿਸੂਸ ਹੋਣਾ
– ਸੱਟ ਅਤੇ ਜ਼ਖ਼ਮ ਦਾ ਦੇਰ ਨਾਲ ਭਰਨਾ
– ਹੱਥਾਂ ਪੈਰਾਂ ‘ਤੇ ਖ਼ਾਰਿਸ਼ ਹੋਣਾ
– ਭੁੱਖ ਜ਼ਿਆਦਾ ਲੱਗਣਾ
– ਅਚਾਨਕ ਭਾਰ ਘੱਟ ਹੋਣਾ
– ਚੱਕਰ ਆਉਣਾ
– ਦਿਲ ਦੀ ਗਤੀ ਅਨਿਯਮਿਤ ਹੋਣਾ
– ਕਿਡਨੀ ਖ਼ਰਾਬ ਹੋਣਾ
ਡਾਇਬਿਟੀਜ਼ ਦਾ ਘਰੇਲੂ ਨੁਸਖ਼ਾ
ਇਸ ਲਈ ਤੁਸੀਂ ਕੁੱਝ ਹਰੇ ਪਿਆਜ਼ ਧੋ ਕੇ ਪਾਣੀ ‘ਚ ਭਿਓਂ ਦਿਓ। ਇਸ ਨੂੰ ਸਾਫ਼ ਪਾਣੀ ‘ਚ 24 ਘੰਟਿਆਂ ਤਕ ਭਿਓਂ ਕੇ ਰੱਖੋ। ਇਸ ਤੋਂ ਬਾਅਦ ਇਸ ਪਾਣੀ ਨੂੰ ਛਾਣ ਕੇ ਪੂਰਾ ਦਿਨ ਇਸ ਦੀ ਵਰਤੋਂ ਕਰੋ। ਲਗਾਤਾਰ 7 ਦਿਨਾਂ ਤਕ ਇਸ ਪਾਣੀ ਨੂੰ ਪੀਣ ਨਾਲ ਤੁਹਾਡੀ ਡਾਇਬਿਟੀਜ਼ ਦੀ ਸਮੱਸਿਆ ਜੜ੍ਹ ਤੋਂ ਖ਼ਤਮ ਹੋ ਜਾਵੇਗੀ।










