ਸੋਨਾਕਸ਼ੀ ਸਿਨਹਾ ਅਤੇ ਹੁਮਾ ਕੁਰੈਸ਼ੀ ਦੀ ਫ਼ਿਲਮ ਡਬਲ XL ਦਾ ਮੋਸ਼ਨ ਪੋਸਟਰ ਹਾਲ ਹੀ ‘ਚ ਰਿਲੀਜ਼ ਹੋਇਆ ਸੀ। ਇਸ ਦੇ ਨਾਲ ਹੀ ਨਿਰਮਾਤਾਵਾਂ ਨੇ ਐਲਾਨ ਕੀਤਾ ਕਿ ਇਹ ਫ਼ਿਲਮ 4 ਨਵੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਡਬਲ XL ਹੁਣ ਬੌਕਸ ਆਫ਼ਿਸ ‘ਤੇ ਕੈਟਰੀਨਾ ਕੈਫ਼ ਦੀ ਫ਼ਿਲਮ ਫ਼ੋਨ ਭੂਤ ਨਾਲ ਮੁਕਾਬਲਾ ਕਰੇਗੀ। ਫ਼ਿਲਮ ਦਾ ਪਹਿਲਾ ਮੋਸ਼ਨ ਪੋਸਟਰ ਹਾਲ ਹੀ ‘ਚ ਮੇਕਰਜ਼ ਨੇ ਰਿਲੀਜ਼ ਕੀਤਾ ਸੀ ਜਿਸ ‘ਚ ਸੋਨਾਕਸ਼ੀ ਸਿਨਹਾ ਨਜ਼ਰ ਆ ਰਹੀ ਹੈ। ਨਿਰਦੇਸ਼ਕ ਸਤਰਾਮ ਰਮਾਨੀ ਦੀ ਕੌਮੇਡੀ ਫ਼ਿਲਮ ਡਬਲ XL ਦੋ ਪਲੱਸ-ਸਾਈਜ਼ ਔਰਤਾਂ ਦੇ ਜੀਵਨ ਦੀ ਪੜਚੋਲ ਕਰਦੀ ਹੈ। ਇਹ ਦੋਵੇਂ ਇੱਕ ਅਜਿਹੇ ਸਮਾਜ ਦਾ ਪ੍ਰਤੀਬਿੰਬ ਹਨ ਜਿਸ ਲਈ ਸੁੰਦਰ ਹੋਣ ਦਾ ਮਤਲਬ ਪਤਲਾ ਹੋਣਾ ਹੈ।
ਫ਼ਿਲਮ ਫ਼ੋਨ ਭੂਤ ‘ਦੀ ਗੱਲ ਕਰੀਏ ਤਾਂ ਇਸ ‘ਚ ਕੈਟਰੀਨਾ ਕੈਫ਼, ਈਸ਼ਾਨ ਖੱਟਰ ਅਤੇ ਸਿਧਾਂਤ ਚਤੁਰਵੇਦੀ ਪਹਿਲੀ ਵਾਰ ਇਕੱਠੇ ਨਜ਼ਰ ਆਉਣ ਵਾਲੇ ਹਨ। ਇਹ ਇੱਕ ਡਰਾਉਣੀ-ਕੌਮੇਡੀ ਫ਼ਿਲਮ ਹੈ। ਹੁਣ ਦਿਲਚਸਪ ਗੱਲ ਇਹ ਹੈ ਕਿ ਕਿਹੜੀ ਫ਼ਿਲਮ ਦੂਜੀ ਫ਼ਿਲਮ ਨੂੰ ਮਾਤ ਦੇਵੇਗੀ। ਪ੍ਰਸ਼ੰਸਕ ਇਨ੍ਹਾਂ ਫ਼ਿਲਮਾਂ ਨੂੰ ਦੇਖਣ ਲਈ ਉਤਸ਼ਾਹਿਤ ਹਨ।











