ਟੈੱਸਟ ਰੈਂਕਿੰਗ ‘ਚ ਨੰਬਰ

sports-news-300x150ਦੋ ‘ਤੇ ਪਹੁੰਚੇ ਅਸ਼ਵਿਨ
ਨਵੀਂ ਦਿੱਲੀਂ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਖਿਡਾਰੀ ਅਤੇ ਸਭ ਤੋਂ ਤੇਜ਼ 200 ਟੈਸਟ ਵਿਕਟ ਲੈਣ ਵਾਲੇ ਦੇਸ਼ ਦੇ ਪਹਿਲੇ ਖਿਡਾਰੀ ਬਣੇ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਆਈ. ਸੀ. ਸੀ. ਦੀ ਤਾਜ਼ਾ ਜਾਰੀ ਰੈਂਕਿੰਗ ‘ਤ ਗੇਂਦਬਾਜ਼ਾਂ ‘ਚ ਦੂਜੇ ਸਥਾਨ ‘ਤੇ ਪਹੁੰਚ ਗਏ ਹਨ। ਨਿਊਜ਼ੀਲੈਂਡ ਖਿਲਾਫ਼ ਸੋਮਵਾਰ ਨੂੰ ਗ੍ਰੀਨਪਾਰਕ ‘ਚ ਖਤਮ ਹੋਏ ਪਹਿਲੇ ਟੈਸਟ ਮੈਚ ‘ਚ ਅਸ਼ਵਿਨ ਨੇ ਮਹਿਮਾਨ ਟੀਮ ਦੇ 10 ਵਿਕਟ ਹਾਸਲ ਕੀਤੇ ਸਨ ਅਤੇ ਇਸੇ ਮੈਚ ‘ਚ 200 ਟੈਸਟ ਵਿਕਟ ਵੀ ਪੂਰੇ ਕਰ ਲਏ।
ਆਈ. ਸੀ. ਸੀ. ਦੀ ਰੈਂਕਿੰਗ ‘ਚ ਵੀ ਅਸ਼ਵਿਨ ਦੀ ਇਸ ਉਪਲੱਬਧੀ ਦਾ ਅਸਰ ਨਜ਼ਰ ਆਇਆ ਅਤੇ ਉਹ ਇੱਕ ਸਥਾਨ ਦੇ ਸੁਧਾਰ ਨਾਲ ਦੂਜੇ ਸਥਾਨ ‘ਤੇ ਪਹੁੰਚ ਗਏ। ਗੇਂਦਬਾਜ਼ੀ ਰੈਂਕਿੰਗ ‘ਚ ਅਸ਼ਵਿਨ 871 ਅੰਕਾਂ ਨਾਲ ਦੂਜੇ ਸਥਾਨ ‘ਤੇ ਹਨ। ਅਸ਼ਵਿਨ ਨੇ ਪਹਿਲੇ ਮੈਚ ‘ਚ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਇੰਗਲੈਂਡ ਦੇ ਜੇਮਸ ਐਂਡਰਸਨ ਨੂੰ ਇੱਕ ਅੰਕ ਨਾਲ ਪਿੱਛੇ ਛੱਡਦੇ ਹੋਏ ਦੂਜਾ ਸਥਾਨ ਹਾਸਲ ਕੀਤਾ। ਉਹ ਚੋਟੀ ‘ਤੇ ਕਾਬਿਜ਼ ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਤੋਂ ਸੱਤ ਅੰਕ ਪਿੱਛੇ ਹਨ।