ਸ਼੍ਰੀਨਗਰ – ਜੰਮੂ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ‘ਚ ਸੁਰੱਖਿਆ ਫ਼ੋਰਸਾਂ ਨੇ ਸ਼ੁੱਕਰਵਾਰ ਨੂੰ ਅੱਤਵਾਦੀ ਸਮੂਹ ਲਸ਼ਕਰ-ਏ-ਤੋਇਬਾ ਦੇ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ ਪੁਲਸ, ਫ਼ੌਜ ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੀ ਇਕ ਸੰਯੁਕਤ ਟੀਮ ਨੇ ਬਡਗਾਮ ਜ਼ਿਲ੍ਹੇ ਦੇ ਬੀਰਵਾਹ ਇਲਾਕੇ ਦੇ ਪਾਟਕੋਟੇ ‘ਚ ਵਾਹਨਾਂ ਦੀ ਜਾਂਚ ਦੌਰਾਨ ਅੱਤਵਾਦੀਆਂ ਨੂੰ ਫੜਿਆ।
ਅੱਤਵਾਦੀਆਂ ਦੀ ਪਛਾਣ ਮੁਹੰਮਦ ਯੂਨਿਸ ਡਾਰ, ਸਈਅਦ ਜਹਾਂਗੀਰ ਸ਼ਾਹ ਅਤੇ ਇਰਫ਼ਾਨ ਅਹਿਮਦ ਵਾਗੇ ਵਜੋਂ ਕੀਤੀ ਗਈ ਹੈ। ਉਨ੍ਹਾਂ ਕੋਲੋਂ ਇਕ ਹੱਥਗੋਲਾ, ਏ.ਕੇ. ਰਾਈਫ਼ਲ ਦੀ 13 ਰਾਊਂਡ ਗੋਲੀਆਂ ਅਤੇ ਲਸ਼ਕਰ ਦੇ ਪੋਸਟਰ ਬਰਾਮਦ ਕੀਤੇ ਗਏ।















