ਜੰਮੂ-ਕਸ਼ਮੀਰ : ਸਰਦੀਆਂ ਦੇ ਮੌਸਮ ‘ਚ ਜੰਮੂ-ਕਸ਼ਮੀਰ ਜਾਣ ਵਾਲੇ ਲੋਕਾਂ ਲਈ ਵੱਡੀ ਖ਼ਬਰ ਆਈ ਹੈ। ਜਾਣਕਾਰੀ ਮੁਤਾਬਕ ਨਵਯੁਗ ਸੁਰੰਗ ਨੇੜੇ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਬਰਫ਼ ਜਮ੍ਹਾ ਹੋਣ ਕਾਰਨ ਬੰਦ ਹੋ ਗਿਆ ਹੈ। ਇਸ ਤੋਂ ਇਲਾਵਾ ਮੁਗਲ ਰੋਡ/ਸਿੰਥਨ ਰੋਡ/ਸੋਨਮਰਗ-ਕਾਰਗਿਲ ਰੋਡ/ਭਦਰਵਾਹ-ਚੰਬਾ ਰੋਡ ਨੂੰ ਵੀ ਬਰਫ ਜਮ੍ਹਾ ਹੋਣ ਕਾਰਨ ਬੰਦ ਕਰ ਦਿੱਤਾ ਗਿਆ ਹੈ। ਇਸ ਕਾਰਨ ਉਕਤ ਸਥਾਨ ‘ਤੇ ਆਉਣ ਵਾਲੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੌਰਾਨ ਯਾਤਰੀਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਜਦੋਂ ਤੱਕ ਮੌਸਮ ਵਿੱਚ ਸੁਧਾਰ ਨਹੀਂ ਹੋ ਜਾਂਦਾ ਅਤੇ ਸੜਕਾਂ ਸਾਫ਼ ਨਹੀਂ ਹੋ ਜਾਂਦੀਆਂ ਉਦੋਂ ਤੱਕ ਸਫ਼ਰ ਕਰਨ ਤੋਂ ਬਚਣ ਲਈ ਕਿਹਾ ਜਾ ਰਿਹਾ ਹੈ। ਇਸ ਦੇ ਨਾਲ ਹੀ ਨੈਸ਼ਨਲ ਹਾਈਵੇਅ ਸਬੰਧੀ ਤਾਜ਼ਾ ਜਾਣਕਾਰੀ ਲਈ ਇਨ੍ਹਾਂ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
• ਟੀਸੀਯੂ ਜੰਮੂ (0191-2459048, 0191- 2740550, 9419147732, 103)
• ਸ਼੍ਰੀਨਗਰ (0194-2450022, 2485396, 18001807091, 103)
• ਰਾਮਬਨ (9419993745, 1800-180-7043)
• ਊਧਮਪੁਰ (8491928625)
• ਪੀਸੀਆਰ ਕਿਸ਼ਤਵਾੜ (9906154100)
• ਪੀਸੀਆਰ ਕਾਰਗਿਲ (9541902330, 9541902331)













