ਜੰਤਰ-ਮੰਤਰ ਨੇੜੇ ਬ੍ਰਿਟਿਸ਼ ਔਰਤ ਦੀ ਭੇਤਭਰੀ ਮੌਤ, ਕਤਲ ਦਾ ਮਾਮਲਾ ਦਰਜ

ਨੈਸ਼ਨਲ ਡੈਸਕ- ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ ਇਲਾਕੇ ਤੋਂ ਹੈਰਾਨ ਕਰ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਕੋਠੀ ਨੰ. 7 (ਜੇ.ਡੀ.ਯੂ. ਦਫਤਰ ਦੇ ਪਿੱਛੇ ਸਥਿਤ ਸਟਾਫ ਕੁਆਰਟਰ) ’ਚ ਰਹਿ ਰਹੀ ਇੰਗਲੈਂਡ ਮੂਲ ਦੀ 85 ਸਾਲਾ ਔਰਤ ਦੀ ਜੁਲਾਈ ਵਿਚ ਸ਼ੱਕੀ ਹਾਲਤ ’ਚ ਮੌਤ ਹੋ ਗਈ ਸੀ।

ਉਸ ਵੇਲੇ ਮਾਮਲਾ ਪਲੰਘ ਤੋਂ ਡਿੱਗਣ ਪਿੱਛੋਂ ਸੁਭਾਵਕ ਮੌਤ ਦਾ ਮੰਨ ਕੇ ਨਿਪਟਾ ਦਿੱਤਾ ਗਿਆ ਸੀ ਪਰ ਹੁਣ ਪੋਸਟਮਾਰਟਮ ਰਿਪੋਰਟ ’ਚ ਨਵੇਂ ਤੱਥ ਸਾਹਮਣੇ ਆਉਣ ਤੋਂ ਬਾਅਦ ਕਨਾਟ ਪਲੇਸ ਥਾਣਾ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਮੀਦ ਹੈ ਕਿ ਮਾਮਲੇ ‘ਚ ਕੁਝ ਹੈਰਾਨ ਕਰਨ ਵਾਲੇ ਖੁਲਾਸੇ ਹੋ ਸਕਦੇ ਹਨ।