ਸ਼ਾਰਜਾਹ – ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ ਨੇ ਸ਼੍ਰੀ ਲੰਕਾ ਵਿਰੁੱਧ T-20 ਵਿਸ਼ਵ ਕੱਪ ਤਹਿਤ ਖੇਡੇ ਗਏ ਇੱਕ ਮੁਕਾਬਲੇ ‘ਚ ਸ਼ਾਨਦਾਰ ਪਾਰੀ ਖੇਡੀ ਅਤੇ ਇਸ ਦੇ ਨਾਲ ਹੀ ਆਪਣੇ T-20 ਕਰੀਅਰ ਦੀਆਂ 2,000 ਦੌੜਾਂ ਵੀ ਪੂਰੀਆਂ ਕਰ ਲਈਆਂ ਹਨ। ਆਪਣਾ 86ਵਾਂ ਮੈਚ ਖੇਡ ਰਹੇ ਬਟਲਰ 140 ਤੋਂ ਜ਼ਿਆਦਾ ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਉਂਦੇ ਰਹੇ ਹਨ। ਉਹ ਇੰਗਲੈਂਡ ਵਲੋਂ ਸਭ ਤੋਂ ਘੱਟ ਪਾਰੀਆਂ ‘ਚ ਦੋ ਹਜ਼ਾਰ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ 78 ਪਾਰੀਆਂ ‘ਚ ਇਹ ਕਾਰਨਾਮਾ ਕਰ ਦਿਖਾਇਆ ਹੈ। ਈਔਨ ਮੌਰਗਨ ਨੇ ਇਸ ਲਈ 83 ਪਾਰੀਆਂ ਖੇਡੀਆਂ ਸਨ।
ਇੰਗਲੈਂਡ ਵਲੋਂ ਸਭ ਤੋਂ ਜ਼ਿਆਦਾ ਸਕੋਰ: 2, 367 ਈਔਨ ਮੌਰਗਨ, 2, 000 ਜੋਸ ਬਟਲਰ, 1, 644 ਐਲੈਕਸ ਹੇਲਜ਼, 1, 296 ਜੇਸਨ ਰੌਏ ਅਤੇ 1, 176 ਕੈਵਿਨ ਪੀਟਰਸਨ।
ਇੰਗਲੈਂਡ ਵਲੋਂ ਸਭ ਤੋਂ ਜ਼ਿਆਦਾ ਅਰਧ ਸੈਂਕੜੇ: 15 ਜੋਸ ਬਟਲਰ, 14 ਈਔਨ ਮੌਰਗਨ, 11 ਡੇਵਿਡ ਮਲਾਨ, 8 ਐਲੈਕਸ ਹੇਲਜ਼, 7 ਜੇਸਨ ਰੌਏ, ਪੀਟਰਸਨ ਅਤੇ ਬੇਅਰਸਟੋ।
ਸਭ ਤੋਂ ਤੇਜ਼ 1000 ਦੌੜਾਂ ਬਤੌਰ ਓਪਨਰ: 20 ਮੁਹੰਮਦ ਰਿਜ਼ਵਾਨ, 24 ਬਾਬਰ ਆਜ਼ਮ, 24 ਕੇ.ਐੱਲ.ਰਾਹੁਲ, 26 ਜੋਸ ਬਟਲਰ, 29 ਐਰੋਨ ਫ਼ਿੰਚ ਅਤੇ 29 ਕੌਲਿਨ ਮਨਰੋ।











