ਨਵੀਂ ਦਿੱਲੀ : ਅੱਜ ਸ਼ਾਮ ਤਕਰੀਬਨ 7 ਵਜੇ ਜੇ. ਐਨ. ਯੂ. ‘ਚ ਕਨ੍ਹੱਈਆ ‘ਤੇ ਇਕ ਵਾਰ ਫਿਰ ਤੋਂ ਹਮਲੇ ਦੀ ਕੋਸ਼ਿਸ਼ ਦੀ ਕੋਸ਼ਿਸ਼ ਕੀਤੀ ਗਈ। ਸੂਤਰਾਂ ਮੁਤਾਬਕ ਗਾਜ਼ਿਆਬਾਦ ਦਾ ਰਹਿਣ ਵਾਲਾ ਵਿਕਾਸ ਨਾਂ ਦੇ ਵਿਅਕਤੀ ਨੇ ਕਨ੍ਹੱਈਆ ‘ਤੇ ਹਮਲਾ ਕੀਤਾ, ਜਿਸ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।
ਮਿਲ ਰਹੀ ਜਾਣਕਾਰੀ ਮੁਤਾਬਕ ਵਿਕਾਸ ਜੇ. ਐਨ. ਯੂ. ਦਾ ਵਿਦਿਆਰਥੀ ਨਹੀਂ ਹੈ ਅਤੇ ਉਹ ਕਨ੍ਹੱਈਆ ‘ਤੇ ਹਮਲਾ ਕਰਨ ਲਈ ਹੀ ਉਥੇ ਗਿਆ ਸੀ ਵੈਸੇ ਇਹ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਕਨ੍ਹੱਈਆ ਦੇ ਬਾਰੇ ‘ਚ ਕੁਝ ਅਪਸ਼ਬਦ ਜ਼ਰੂਰ ਕਹੇ। ਉਸ ਨੇ ਮੀਡੀਆ ਨੂੰ ਦੱਸਿਆ ਕਿ ਮੈਂ ਗਾਜ਼ੀਆਬਾਦ ਦਾ ਰਹਿਣ ਵਾਲਾ ਹਾਂ ਅਤੇ ਉਸ ਨੂੰ ਸਬਕ ਸਿਖਾਉਣ ਲਈ ਇਥੇ ਆਇਆ ਹਾਂ।















