ਜੇਕਰ ਤੁਹਾਡੇ ਵੀ ਪੇਟ ‘ਚ ਰਹਿੰਦੇ ਹਨ ਕੀੜੇ ਤਾਂ ਅਪਨਾਓ ਇਹ ਘਰੇਲੂ ਨੁਸਖ਼ੇ

ਖਾਧਾ ਪੀਤਾ ਸਾਡੇ ਸ਼ਰੀਰ ਨੂੰ ਕਈ ਵਾਰ ਇਸ ਕਰ ਕੇ ਵੀ ਨਹੀਂ ਲੱਗਦਾ ਕਿਉਂਕਿ ਪੇਟ ਦੇ ਅੰਦਰ ਕੀੜੇ ਹੁੰਦੇ ਹਨ, ਜੋ ਸਾਡੇ ਸ਼ਰੀਰਕ ਵਿਕਾਸ ਨੂੰ ਰੋਕਦੇ ਹਨ। ਕਈ ਲੋਕ ਪੇਟ ਦੀ ਕੀੜਿਆਂ ਨੂੰ ਖ਼ਤਮ ਕਰਨ ਲਈ ਦਵਾਈਆਂ ਦੀ ਵੀ ਵਰਤੋਂ ਕਰਦੇ ਹਨ, ਪਰ ਫ਼ਿਰ ਵੀ ਕਈ ਵਾਰ ਦਵਾਈਆਂ ਖਾਣ ਨਾਲ ਵੀ ਪੇਟ ਦੇ ਕੀੜਿਆਂ ਤੋਂ ਮੁਕਤੀ ਨਹੀਂ ਮਿਲਦੀ। ਪੇਟ ਦੇ ਕੀੜਿਆਂ ਤੋਂ ਛੁਟਕਾਰਾ ਪਾਉਣ ਦੇ ਲਈ ਕੁੱਝ ਘਰੇਲੂ ਨੁਸਖ਼ੇ ਵੀ ਫ਼ਾਇਦੇਮੰਦ ਹੁੰਦੇ ਹਨ। ਅਸੀਂ ਤੁਹਾਨੂੰ ਅਜਿਹੇ ਹੀ ਘਰੇਲੂ ਨੁਸਖ਼ਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੇ ਜ਼ਰੀਏ ਅਸੀਂ ਪੇਟ ਦੇ ਕੀੜਿਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਆਓ ਜਾਣਦੇ ਹਾਂ ਉਨ੍ਹਾਂ ਘਰੇਲੂ ਨੁਸਖ਼ਿਆਂ ਬਾਰੇ।
ਲਸਣ ਖ਼ਤਮ ਕਰੇ ਪੇਟ ਦੇ ਕੀੜੇ – ਲਸਣ ਅਤੇ ਗੁੜ ਬਰਾਬਰ ਮਾਤਰਾ ‘ਚ ਮਿਲਾ ਕੇ ਖਾਣ ਨਾਲ ਵੀ ਪੇਟ ਦੇ ਕੀੜੇ ਮਰ ਜਾਂਦੇ ਹਨ। ਲਸਣ ਦੀ ਚਟਨੀ ਬਣਾ ਕੇ ਉਸ ਦੇ ਅੰਦਰ ਥੋੜ੍ਹਾ ਜਿਹਾ ਸੇਂਧਾ ਨਮਕ ਮਿਲਾ ਕੇ ਖਾਣ ਨਾਲ ਪੇਟ ਦੇ ਕੀੜਿਆਂ ਤੋਂ ਰਾਹਤ ਮਿਲਦੀ ਹੈ। ਲਸਣ ਦੀ ਇੱਕ ਤੁਰੀ ਦੇਸੀ ਘਿਓ ‘ਚ ਭੁੰਨ ਕੇ ਅੱਧਾ ਚੱਮਚ ਅਜਵਾਇਣ ਅਤੇ 10 ਗ੍ਰਾਮ ਗੁੜ ‘ਚ ਮਿਲਾ ਕੇ ਖਾਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ।
ਨਿੰਬੂ ਦੇ ਬੀਜ ਦੇ ਫ਼ਾਇਦੇ – ਪੇਟ ਦੀ ਕੀੜਿਆਂ ਨੂੰ ਮਾਰਨ ‘ਚ ਨਿੰਬੂ ਦੇ ਬੀਜ ਵੀ ਕਾਫ਼ੀ ਲਾਹੇਵੰਦ ਹੁੰਦੇ ਹਨ। ਨਿੰਬੂ ਦੇ ਬੀਜ ਪੀਸ ਕੇ ਉਨ੍ਹਾਂ ਦਾ ਚੂਰਨ ਬਣਾ ਲੈਣਾ ਚਾਹੀਦਾ ਹੈ। ਫ਼ਿਰ ਕੋਸੇ ਪਾਣੀ ‘ਚ ਇਸ ਚੂਰਨ ਦੇ ਦੋ ਚੱਮਚ ਮਿਲਾ ਕੇ ਪਾਣੀ ਪੀਣਾ ਚਾਹੀਦਾ ਹੈ। ਅਜਿਹਾ ਲਗਾਤਾਰ ਸੱਤ ਦਿਨ ਕਰਨ ਨਾਲ ਪੇਟ ਦੇ ਅੰਦਰਲੇ ਕੀੜੇ ਮਰ ਜਾਂਦੇ ਹਨ।
ਗਾਜਰ ਦਾ ਕਰੋ ਸੇਵਨ – ਪੇਟ ਦੇ ਕੀੜੇ ਦੂਰ ਕਰਨ ‘ਚ ਗਾਜਰ ਵੀ ਕਾਫ਼ੀ ਫ਼ਾਇਦੇਮੰਦ ਹੁੰਦੀ ਹੈ। ਖ਼ਾਲੀ ਪੇਟ ਕੱਚੀ ਗਾਜਰ ਜਾਂ ਇਸ ਦਾ ਜੂਸ ਪੀਣ ਨਾਲ ਕਾਰਨ ਪੇਟ ਦੇ ਕੀੜੇ ਮਰ ਜਾਂਦੇ ਹਨ।
ਸ਼ਹਿਦ ‘ਚ ਮਿਲਾਓ ਨਿੰਬੂ ਦਾ ਰਸ – 10 ਮਿਲੀਲਿਟਰ ਨਿੰਬੂ ਦੇ ਪੱਤਿਆਂ ਦੇ ਰਸ ‘ਚ 10 ਗ੍ਰਾਮ ਸ਼ਹਿਦ ਮਿਲਾ ਕੇ 20 ਦਿਨ ਲਗਾਤਾਰ ਲੈਣ ਨਾਲ ਪੇਟ ਦੇ ਕੀੜੇ ਖ਼ਤਮ ਹੋ ਜਾਂਦੇ ਹਨ।
ਆਂਵਲਾ ਵੀ ਹੁੰਦੇ ਨੇ ਲਾਹੇਵੰਦ – ਤਾਜ਼ੇ ਆਂਵਲਿਆਂ ਦਾ ਲਗਭਗ 60 ਮਿਲੀਲੀਟਰ ਰਸ ਪੰਜ ਦਿਨ ਰੋਜ਼ਾਨਾ ਪੀਣ ਨਾਲ ਪੇਟ ਦੇ ਅੰਦਰਲੇ ਸਾਰੇ ਕੀੜੇ ਮਰ ਜਾਂਦੇ ਹਨ।
ਕਾਲੀ ਮਿਰਚ ਦੀ ਕਰੋ ਵਰਤੋਂ – ਪੇਟ ਦੇ ਕੀੜੇ ਦੂਰ ਕਰਨ ‘ਚ ਕਾਲੀ ਮਿਰਚ ਵੀ ਕਾਫ਼ੀ ਫ਼ਾਇਦੇਮੰਦ ਸਾਬਿਤ ਹੁੰਦੀ ਹੈ। ਕਾਲੀ ਮਿਰਚ ਦੇ 10 ਦਾਣੇ ਅਤੇ 25 ਗ੍ਰਾਮ ਪੁਦੀਨਾ ਪੀਸ ਕੇ ਇੱਕ ਗਿਲਾਸ ਪਾਣੀ ‘ਚ ਮਿਲਾ ਕੇ ਰੋਜ਼ਾਨਾ ਪੀਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ।
ਅਨਾਰ ਦੇ ਛਿਲਕੇ – ਪੇਟ ਦੇ ਕੀੜੇ ਦੂਰ ਕਰਨ ‘ਚ ਅਨਾਰ ਦੇ ਛਿਲਕੇ ਵੀ ਖ਼ਾਸ ਭੂਮਿਕਾ ਨਿਭਾਉਂਦੇ ਹਨ। ਅਨਾਰ ਦੇ ਛਿਲਕਿਆਂ ਦਾ ਚੂਰਨ ਦਾ ਇੱਕ ਚਮਚ ਦਹੀਂ ਜਾਂ ਲੱਸੀ ‘ਚ ਘੋਲ ਕੇ ਪੀਣ ਨਾਲ ਵੀ ਲਾਭ ਮਿਲਦਾ ਹੈ।
ਲੱਸੀ ‘ਚ ਕਰੋ ਅਜਵਾਇਣ ਦੀ ਵਰਤੋਂ – ਥੋੜ੍ਹੀ ਜਿਹੀ ਅਜਵਾਇਣ ਪੀਸ ਕੇ ਉਸ ਦਾ ਚੂਰਨ ਬਣਾ ਲੈਣਾ ਚਾਹੀਦਾ ਹੈ। ਫ਼ਿਰ ਇਸ ਚੂਰਨ ਨੂੰ 1-2 ਗ੍ਰਾਮ ਲੱਸੀ ਘੋਲ ਕੇ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਪੇਟ ਦੇ ਕੀੜੇ ਖ਼ਤਮ ਹੁੰਦੇ ਹਨ। ਅਜਵਾਇਣ ਦਾ ਸੇਵਣ ਗੁੜ ਨਾਲ ਕਰਨ ‘ਤੇ ਵੀ ਪੇਟ ਦੇ ਕੀੜਿਆਂ ਤੋਂ ਨਿਜਾਤ ਮਿਲਦੀ ਹੈ।
ਕੰਬੋਜ