ਨਵੀਂ ਦਿੱਲੀ : ਰਾਜਧਾਨੀ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪ੍ਰਦੂਸ਼ਣ ਦੀ ਸਥਿਤੀ ਲਗਾਤਾਰ ਗੰਭੀਰ ਬਣੀ ਹੋਈ ਹੈ। ਐਤਵਾਰ ਸਵੇਰੇ ਵੀ ਕਈ ਇਲਾਕਿਆਂ ਵਿੱਚ ਧੁੰਦ ਦੀ ਮੋਟੀ ਪਰਤ ਛਾਈ ਰਹੀ ਅਤੇ ਹਵਾ ਦੀ ਗੁਣਵੱਤਾ ਖ਼ਤਰਨਾਕ ਪੱਧਰ ‘ਤੇ ਦਰਜ ਕੀਤੀ ਗਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਵੱਲੋਂ ਐਤਵਾਰ ਸਵੇਰੇ 6 ਵਜੇ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ, ਦਿੱਲੀ ਦੇ 11 ਤੋਂ ਵੱਧ ਇਲਾਕਿਆਂ ਵਿੱਚ ਏਅਰ ਕੁਆਲਿਟੀ ਇੰਡੈਕਸ (AQI) 400 ਤੋਂ ਪਾਰ ‘ਗੰਭੀਰ’ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਹੈ।
ਸਭ ਤੋਂ ਵੱਧ ਪ੍ਰਦੂਸ਼ਿਤ ਇਲਾਕੇ (‘ਗੰਭੀਰ’ ਸ਼੍ਰੇਣੀ)
ਦਿੱਲੀ ਦੇ ਪੰਜਾਬੀ ਬਾਗ਼ ਇਲਾਕੇ ਵਿੱਚ ਹਵਾ ਸਭ ਤੋਂ ਵੱਧ ਜ਼ਹਿਰੀਲੀ ਦਰਜ ਕੀਤੀ ਗਈ, ਜਿੱਥੇ AQI 452 ਤੱਕ ਪਹੁੰਚ ਗਿਆ।
ਪੰਜਾਬੀ ਬਾਗ਼: 452
ਆਰ. ਕੇ. ਪੁਰਮ: 449
ਆਈ.ਆਈ.ਟੀ. ਦਿੱਲੀ (IIT Delhi): 446
ਦੁਆਰਕਾ: 444
ਮਥੁਰਾ ਰੋਡ: 425
ਸਿਰੀਫੋਰਟ: 423
ਨੌਰਥ ਕੈਂਪਸ (DU): 423
ਚਾਂਦਨੀ ਚੌਕ: 417
ਪੂਸਾ: 415
ਬੁਰਾੜੀ ਕਰਾਸਿੰਗ: 411
NSUT ਜਾਫਰਪੁਰ: 409
‘ਬੇਹੱਦ ਖ਼ਰਾਬ’ ਸ਼੍ਰੇਣੀ ਵਾਲੇ ਇਲਾਕੇ
ਕੁਝ ਇਲਾਕਿਆਂ ਵਿੱਚ AQI 400 ਤੋਂ ਹੇਠਾਂ ਰਿਹਾ, ਪਰ ਉੱਥੇ ਵੀ ਹਵਾ ਦੀ ਗੁਣਵੱਤਾ ਚਿੰਤਾਜਨਕ ਬਣੀ ਹੋਈ ਹੈ :
ਨਰੇਲਾ: 399
ਆਈ.ਟੀ.ਓ. (ITO): 396
ਮੰਦਰ ਮਾਰਗ: 393
ਉੱਤਮ ਨਗਰ: 373
ਬੁਰਾੜੀ: 370
ਤਾਲਕਟੋਰਾ ਗਾਰਡਨ: 369
ਆਇਆ ਨਗਰ: 369
ਵਸੁੰਧਰਾ ਐਨਕਲੇਵ: 356
ਟਿਕਰੀ ਕਲਾਂ: 349
ਬਦਰਪੁਰ: 349
ਕਰਾਲਾ: 337
ਲੋਧੀ ਰੋਡ (IITM): 333
ਗ੍ਰੈਪ-3 ਦੀਆਂ ਪਾਬੰਦੀਆਂ ਵੀ ਬੇਅਸਰ
ਦੀਵਾਲੀ ਤੋਂ ਠੀਕ ਪਹਿਲਾਂ ਪ੍ਰਦੂਸ਼ਣ ਦਾ ਇਹ ਪੱਧਰ ਲੋਕਾਂ ਦੀ ਸਿਹਤ ਲਈ ਵੱਡਾ ਖ਼ਤਰਾ ਬਣ ਗਿਆ ਹੈ। ਪ੍ਰਸ਼ਾਸਨ ਵੱਲੋਂ ਗ੍ਰੈਪ-3 (GRAP-3) ਦੀਆਂ ਪਾਬੰਦੀਆਂ ਲਾਗੂ ਕੀਤੇ ਜਾਣ ਦੇ ਬਾਵਜੂਦ ਹਵਾ ਦੀ ਗੁਣਵੱਤਾ ਵਿੱਚ ਕੋਈ ਵੱਡਾ ਸੁਧਾਰ ਦੇਖਣ ਨੂੰ ਨਹੀਂ ਮਿਲ ਰਿਹਾ।















