ਜਲੰਧਰ: ਫਗਵਾੜਾ ਗੇਟ ਸਥਿਤ ਮੋਬਾਇਲ ਹਾਊਸ ਨੇੜੇ ਚੱਲੀਆਂ ਗੋਲੀਆਂ, ਦੋ ਨੌਜਵਾਨ ਕੀਤੇ ਅਗਵਾ

Image Courtesy :jagbani(punjabkesar)

ਜਲੰਧਰ — ਫਗਵਾੜਾ ਗੇਟ ਨੇੜੇ ਪੈਂਦੇ ਮੋਬਾਇਲ ਹਾਊਸ ਦੇ ਕੋਲ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਜਦੋਂ ਇਥੇ ਕੁਝ ਅਣਪਛਾਤਿਆਂ ਵੱਲੋਂ ਦਿਨ-ਦਿਹਾੜੇ ਗੋਲੀਬਾਰੀ ਕਰ ਦਿੱਤੀ ਗਈ।
ਮਿਲੀ ਜਾਣਕਾਰੀ ਮੁਤਾਬਕ ਕਾਰ ‘ਚ ਸਵਾਰ ਹੋ ਕੇ ਆਏ 5 ਦੇ ਕਰੀਬ ਅਣਪਛਾਤੇ ਨੌਜਵਾਨ ਗੋਲੀਬਾਰੀ ਕਰਦੇ ਹੋਏ 2 ਮੁੰਡਿਆਂ ਨੂੰ ਅਗਵਾ ਕਰਕੇ ਲੈ ਗਏ ਹਨ।
ਗੋਲੀਬਾਰੀ ਕਰਦੇ ਹੋਏ ਅਣਪਛਾਤਿਆਂ ਨੇ ਪਹਿਲਾਂ ਇਕ ਲੜਕੇ ਨੂੰ ਗਨ ਪੁਆਇੰਟ ‘ਤੇ ਲੈਂਦੇ ਹੋਏ ਕਾਰ ‘ਚ ਬਿਠਾਇਆ ਅਤੇ ਫਿਰ ਜਦੋਂ ਇਕ ਨੌਜਵਾਨ ਭੱਜਦੇ ਹੋਏ ਮੋਬਾਇਲ ਹਾਊਸ ‘ਚ ਦਾਖ਼ਲ ਹੋਇਆ ਅਤੇ ਅੰਦਰੋਂ ਤੋਂ ਗਨ ਪੁਆਇੰਟ ‘ਤੇ ਲਿਆ ਕੇ ਨੌਜਵਾਨ ਨੂੰ ਇਨੋਵਾ ਕਾਰ ‘ਚ ਬਿਠਾ ਕੇ ਫਰਾਰ ਹੋ ਗਏ। ਸੂਚਨਾ ਪਾ ਕੇ ਮੌਕੇ ‘ਤੇ ਪਹੁੰਚੀ ਸਬੰਧਤ ਥਾਣਾ ਦੀ ਪੁਲਸ ਨੇ ਇਸ ਮਾਮਲੇ ‘ਚ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
News Credit :jagbani(punjabkesar)