ਜਲੀਕੱਟੂ ‘ਤੇ ਤਾਮਿਨਾਡੂ ‘ਚ ਭੜਕੀ ਹਿੰਸਾ, ਪ੍ਰਦਰਸ਼ਨਕਾਰੀਆਂ ਨੇ ਪੁਲਿਸ ਸਟੇਸ਼ਨ ਨੂੰ ਲਾਈ ਅੱਗ

ਚੇਨੱਈ : ਤਾਮਿਲਨਾਡੂ ਵਿਚ ਜਲੀਕੱਟੂ ਨੂੰ ਲੈ ਕੇ ਹਾਲਾਤ ਤਣਾਅਪੂਰਨ ਹੋ ਗਏ ਹਨ| ਅੱਜ ਇਥੇ ਕਈ ਹਿੰਸਕ ਘਟਨਾਵਾਂ ਵਾਪਰੀਆਂ| ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਇਕ ਪੁਲਿਸ ਸਟੇਸ਼ਨ ਨੂੰ ਅੱਗ ਲਾ ਦਿੱਤੀ ਅਤੇ ਬਾਹਰ ਖੜ੍ਹੀਆਂ ਲਗਪਗ 15 ਗੱਡੀਆਂ ਨੂੰ ਅੱਗ ਲਾ ਦਿੱਤੀ| ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੀ ਗਈ ਪੱਥਰਬਾਜ਼ੀ ਵਿਚ 20 ਤੋਂ ਜਿਆਦਾ ਪੁਲਿਸ ਵਾਲੇ ਜਖਮੀ ਹੋਏ ਹਨ|
ਦੂਸਰੇ ਪਾਸੇ ਸੂਬੇ ਵਿਚ ਹੋਰ ਵੀ ਕਈ ਥਾਈਂ ਹਿੰਸਾ ਦੀਆਂ ਵੱਖ-ਵੱਖ ਘਟਨਾਵਾਂ ਵਾਪਰੀਆਂ|