ਜਗਮੀਤ ਬਰਾੜ ਨੇ ਸੁਖਬੀਰ ਬਾਦਲ ਤੇ ਕੈਪਟਨ ਅਮਰਿੰਦਰ ‘ਤੇ ਸਾਧਿਆ ਨਿਸ਼ਾਨਾ

1-copyਜਲੰਧਰ/ਚੰਡੀਗੜ੍ਹ  : ਸ. ਜਗਮੀਤ ਬਰਾੜ ਨੇ ਪ੍ਰੈੱਸ ਰਾਹੀਂ ਉਨ੍ਹਾਂ ਵੱਲੋਂ ‘ਆਪ’ ਨੂੰ ਬਗੈਰ ਕਿਸੇ ਸ਼ਰਤ ਸਮਰਥਨ ਦੇਣ ‘ਤੇ ਸੁਖਬੀਰ ਸਿੰਘ ਬਾਦਲ ਦੀ ਟਿੱਪਣੀ ਨੂੰ ਉਨ੍ਹਾਂ ਦੇ ਡਰ ਤੇ ਆਤਮ ਵਿਸ਼ਵਾਸ ਦੀ ਘਾਟ ਦਾ ਪ੍ਰਤੀਕ ਦੱਸਿਆ ਹੈ, ਜਿਹਨਾਂ ਨੇ ਮੌਕੇ ‘ਤੇ ਸੁਖਬੀਰ ਨੂੰ ਜਵਾਬ ਨਹੀਂ ਦਿੱਤਾ ਸੀ।
ਇਸ ਲੜੀ ਹੇਠ ਬਰਾੜ ਨੇ ਸੁਖਬੀਰ ਦੀ ਭਰੋਸੇਮੰਦੀ ‘ਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਉਨ੍ਹਾਂ (ਬਰਾੜ) ਦਾ ਕਰੀਬ 40 ਸਾਲਾਂ ਦਾ ਸਿਆਸੀ ਜੀਵਨ ਇਮਾਨਦਾਰੀ ਤੇ ਮਿਹਨਤ ਦੀ ਖੁੱਲ੍ਹੀ ਕਿਤਾਬ ਹੈ; ਜਦੋਂ ਇਕ ਨਸ਼ਾ ਤੇ ਰੇਤ ਤਸਕਰ ਉਨ੍ਹਾਂ ਉੱਪਰ ਉਂਗਲੀ ਚੁੱਕਦਾ ਹੈ, ਜਿਸਦਾ ਉਹ ਸੁਖਬੀਰ ਦੀ ਨਿਰਾਸ਼ਾ ਵਜੋਂ ਮਜ਼ਾਕ ਉਡਾਉਂਦੇ ਹਨ।
ਉਨ੍ਹਾਂ ਨੇ ਪੰਜਾਬ ਲਈ ਸੁਖਬੀਰ ਦੇ ਯੋਗਦਾਨ ਉਪਰ ਸਵਾਲ ਕੀਤੇ ਹਨ ਅਤੇ ਕਿਹਾ ਹੈ ਕਿ ਦੂਜੇ ਨੂੰ ਕੁਝ ਕਹਿਣ ਤੋਂ ਪਹਿਲਾਂ ਆਪਣੀ ਮੰਜ਼ੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਪਾਰਟੀ ਪ੍ਰਧਾਨ ਤੇ ਡਿਪਟੀ ਮੁੱਖ ਮੰਤਰੀ ਆਪਣੇ ਪਿਤਾ ਕਾਰਨ ਹੈ ਅਤੇ ਨਸ਼ਾ ਤਸਕਰ ਸਾਲੇ ਕਾਰਨ ਇਕ ਅਮੀਰ ਆਦਮੀ ਹੈ, ਲੇਕਿਨ ਤੁਹਾਡੀ ਆਪਣੀ ਇਕ ਵੀ ਪ੍ਰਾਪਤੀ ਕਿਹੜੀ ਹੈ।
ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਬਾਦਲ ਦੇ ਬਿਆਨਾਂ ਦੀ ਟਾਈਮਿੰਗ ਨੂੰ ਸਿੱਧੇ ਤੌਰ ‘ਤੇ ਜੋੜਿਆ ਹੈ ਅਤੇ ਕਿਹਾ ਹੈ ਕਿ ਉਹ ਹਮੇਸ਼ਾ ਤੋਂ ਕਹਿੰਦੇ ਆ ਰਹੇ ਹਨ ਕਿ ਅਮਰਿੰਦਰ ਤੇ ਬਾਦਲ ਇਕੋ ਖੋਟੇ ਸਿੱਕੇ ਦੇ ਦੋ ਪੱਖ ਹਨ, ਹੁਣ ਦੋਵੇਂ ਇਕੋ ਸਮੇਂ ‘ਚ ਸਮਾਨ ਗੱਲ ਕਹਿ ਰਹੇ ਹਨ; ਸੱਚਾਈ ਤਾਂ ਇਹ ਹੈ ਕਿ ਇਹ ਆਪ ਤੇ ਲੋਕ ਹਿੱਤ ਅਭਿਆਨ ਵਿਚਾਲੇ ਗਠਜੋੜ ਤੋਂ ਘਬਰਾ ਗਏ ਹਨ ਤੇ ਹੁਣ ਇਹ ਨਿਰਾਸ਼ਾ ਤੇ ਡਰ ਕਾਰਨ ਸੌਂ ਵੀ ਨਹੀਂ ਪਾ ਰਹੇ।
ਉਨ੍ਹਾਂ ਨੇ ਸੁਖਬੀਰ ਤੇ ਕੈਪਟਨ ‘ਤੇ ਇਕ ਹੋਰ ਚੁਟਕੀ ਲੈਂਦਿਆਂ ਕਿਹਾ ਕਿ ਅਮਰਿੰਦਰ ਫਰਵਰੀ 2017 ਤੋਂ ਬਾਅਦ ਲਾਹੌਰ ਚਲੇ ਜਾਣਗੇ, ਇਸ ਨਸ਼ਾ ਤਸਕਰ ਕੰਪਨੀ ਨੂੰ ਵੀ ਆਪਣੇ ਚਾਚੇ ਨਾਲ ਪਾਕਿਸਤਾਨ ਚਲਾ ਜਾਣਾ ਚਾਹੀਦਾ ਹੈ, ਕਿਉਂਕਿ ਜੇ ਇਹ ਇਥੇ ਰਹੇ, ਤਾਂ ਅਸੀਂ ਇਨ੍ਹਾਂ ਨੂੰ ਇਨ੍ਹਾਂ ਦੇ ਗੁਨਾਹਾਂ ਲਈ ਜੇਲ੍ਹ ਭੇਜ ਦੇਵਾਂਗੇ।
ਸ. ਬਰਾੜ ਨੇ ਅਖੀਰ ‘ਚ ਕਿਹਾ ਕਿ ਉਹ 2017 ‘ਚ ਪੰਜਾਬ ਨੂੰ ਬਦਲਣ ਤੇ ਨਿਆਂ ਦਿਲਾਉਣ ਵਾਸਤੇ ਮੰਚ ਨਾਲ ਜੁੜੇ ਹਨ ਅਤੇ ਇਨ੍ਹਾਂ ਜਗੀਰਦਾਰ-ਰਾਜੇ ਡਕੈਤਾਂ ਨੂੰ ਪੰਜਾਬ ‘ਚੋਂ ਬਾਹਰ ਕੱਢ ਕੇ ਦਮ ਲੈਣਗੇ, ਹਰ ਵਾਰ ਜਦੋਂ ਕ੍ਰਪਸ਼ਨ ਦਾ ਕੈਪਟਨ ਤੇ ਜੀਜਾ ਸਾਲਾ ਜ਼ਹਿਰ ਕੰਪਨੀ ਮੇਰੇ ਉਪਰ ਹਮਲਾ ਬੋਲਦੇ ਹਨ, ਮੈਂ 10 ਗੁਣਾਂ ਹੋਰ ਮਜ਼ਬੂਤ ਹੋ ਕੇ ਵਾਪਿਸ ਆਉਂਦਾ ਹਾਂ।