ਲੰਡਨ:ਲਗਭਗ ਦੋ ਦਹਾਕੇ ਤੱਕ ਵੈੱਸਟ ਇੰਡੀਜ਼ ਕ੍ਰਿਕਟ ਟੀਮ ਦੀ ਬੱਲੇਬਾਜ਼ੀ ਦੀ ਰੀੜ੍ਹ ਦੀ ਹੱਡੀ ਰਹੇ ਦਿੱਗਜ ਬੱਲੇਬਾਜ਼ ਸ਼ਿਵ ਨਾਰਾਇਣ ਚੰਦਰਪਾਲ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ।7 ਮਹੀਨਿਆਂ ਤੋਂ ਟੀਮ ਤੋਂ ਬਾਹਰ ਚਲ ਰਹੇ 41 ਸਾਲਾ ਚੰਦਰਪਾਲ ਨੂੰ ਆਸਟ੍ਰੇਲੀਆ ਦੇ ਖਿਲਾਫ਼ ਪਿਛਲੇ ਸਾਲ ਜੂਨ ‘ਚ ਘਰੇਲੂ ਸੀਰੀਜ਼ ‘ਚ ਟੀਮ ‘ਚ ਨਹੀਂ ਚੁਣਿਆ ਗਿਆ ਸੀ ਅਤੇ ਉਹ ਉਦੋਂ ਤੋਂ ਹੀ ਬਾਹਰ ਚੱਲ ਰਹੇ ਹਨ। ਵੈੱਸਟ ਇੰਡੀਜ਼ ਕ੍ਰਿਕਟ ਬੋਰਡ ਦੇ ਪ੍ਰਧਾਨ ਡੇਵਿਡ ਕੈਮਰੂਨ ਨੇ ਖੇਡ ‘ਚ ਜ਼ਬਰਦਸਤ ਯੋਗਦਾਨ ਦੇਣ ਦੇ ਲਈ ਚੰਦਰਪਾਲ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਭਵਿੱਖ ਦੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ।ਸਾਲ 1994 ‘ਚ ਇੰਗਲੈਂਡ ਦੇ ਖਿਲਾਫ਼ ਘਰੇਲੂ ਸੀਰੀਜ਼ ‘ਚ ਕਦਮ ਰੱਖਣ ਵਾਲੇ ਚੰਦਰਪਾਲ ਨੇ 164 ਟੈਸਟ ਮੈਚਾਂ ‘ਚ 51.37 ਦੀ ਸ਼ਾਨਦਾਰ ਔਸਤ ਨਾਲ 11867 ਦੌੜਾਂ ਬਣਾਈਆਂ ਜਿਸ ‘ਚ 30 ਸੈਂਕੜੇ ਸ਼ਾਮਲ ਹਨ










