ਚੰਡੀਗੜ੍ਹ : ਮੰਗਲਵਾਰ ਸ਼ਹਿਰ ਵਿਚ 18 ਸਾਲ ਤੋਂ ਉੱਪਰ ਵਾਲੇ ਲੋਕਾਂ ਲਈ 14 ਵੈਕਸੀਨੇਸ਼ਨ ਸਾਈਟ ’ਤੇ ਡਰਾਈਵ ਹੋਈ, ਜਿਸ ਵਿਚ 743 ਲੋਕਾਂ ਨੇ ਵੈਕਸੀਨ ਦੀ ਪਹਿਲੀ ਡੋਜ਼ ਲਈ। ਵੈਕਸੀਨੇਸ਼ਨ ਦੀ ਸ਼ਾਰਟੇਜ ਕਾਰਨ ਜ਼ਿਆਦਾਤਰ ਸੈਂਟਰਾਂ ’ਤੇ 18 ਪਲੱਸ ਵਾਲਿਆਂ ਨੂੰ ਵੈਕਸੀਨ ਨਹੀਂ ਲਾਈ ਜਾ ਰਹੀ ਹੈ। ਕੁੱਲ 1360 ਲੋਕਾਂ ਨੇ ਵੈਕਸੀਨ ਲਵਾਈ, ਜਿਸ ਵਿਚ 60 ਸਾਲ ਤੋਂ ਉੱਪਰ ਦੇ 120 ਲੋਕਾਂ ਨੇ ਵੈਕਸੀਨ ਦੀ ਪਹਿਲੀ ਅਤੇ 29 ਨੇ ਦੂਸਰੀ ਡੋਜ਼ ਲਈ।















