ਅਮਰੀਕਾ: ਰੋਹ ਪ੍ਰਦਰਸ਼ਨ ਦੌਰਾਨ ਫਾਇਰਿੰਗ, 4 ਅਸ਼ਵੇਤ ਪੁਲੀਸ ਅਫਸਰਾਂ ਦੀ ਮੌਤ

4ਟੈਕਸਾਸ: ਅਮਰੀਕਾ ਦੇ ਟੈਕਸਾਸ ਸ਼ਹਿਰ ਵਿੱਚ ਉਸ ਸਮੇਂ ਖਲਬਲੀ ਮੱਚ ਗਈ ਜਦੋਂ ਉਥੇ ਹੋ ਰਹੇ ਇਕ ਰੋਹ ਪ੍ਰਦਰਸਨ ਦੌਰਾਨ ਫਾਇਰਿੰਗ ਹੋਣ ‘ਤੇ ਚਾਰ ਪੁਲਿਸ ਅਫਸਰਾਂ ਦੀ ਮੌਕੇ ‘ਤੇ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਇਹ ਪ੍ਰਦਰਸ਼ਨ ਵੀਰਵਾਰ ਨੂੰ ਅਮਰੀਕੀ ਪੁਲੀਸ ਵੱਲੋਂ ਕਾਲੇ ਲੋਕਾਂ ਦੀ ਕੀਤੀ ਗਈ ਹੱਤਿਆ ਦੇ ਬਾਅਦ ਸ਼ੁਰੂ ਹੋਇਆ ਸੀ। ਡਲਾਸ ਪੁਲਿਸ ਮੁਤਾਬਕ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜਦਕਿ ਦੂਜੇ ਦੀ ਭਾਲ ਜਾਰੀ ਹੈ। ਡਲਾਸ ਪੁਲਿਸ ਚੀਫ ਡੇਵਿਡ ਬ੍ਰਾਊਨ ਨੇ ਦੱਸਿਆ ਕਿ ਪ੍ਰਦਰਸ਼ਨ ਦੌਰਾਨ ਦੋ ਵਿਅਕਤੀਆਂ ਨੇ ਪੁਲਿਸ ‘ਤੇ ਗੋਲੀਆਂ ਚਲਾਈਆਂ। ਇਸ ਦੌਰਾਨ 11 ਪੁਲਿਸ ਅਫਸਰਾਂ ਨੂੰ ਗੋਲੀ ਲੱਗੀ ਜਿਸ ਵਿੱਚ 4 ਦੀ ਮੌਤ ਹੋ ਗਈ। 7 ਜ਼ਖ਼ਮੀ ਅਫਸਰਾਂ ਵਿੱਚੋਂ ਤਿੰਨ ਦੀ ਹਾਲਤ ਬੇਹੱਦ ਗੰਭੀਰ ਹੈ। ਸ਼ੂਟਆਊਟ ਤੋਂ ਬਾਅਦ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਮਿੰਨਸੋਟਾ ਤੇ ਲੂਸੀਆਨਾ ਵਿੱਛ ਹੋਈ ਪੁਲਿਸ ਫਾਇਰਿੰਗ ਦੇ ਵਿਰੋਧ ਵਿੱਚ ਲੋਕ ਪ੍ਰਦਰਸ਼ਨ ਕਰ ਰਹੇ ਸਨ।