ਕੈਟਰੀਨਾ ਕੈਫ਼ ਦਾ ਕਹਿਣਾ ਹੈ ਕਿ ਉਹ ਇਸ ਸਮੇਂ ਆਪਣੇ ਕਰੀਅਰ ਦੇ ਅਜਿਹੇ ਮੋੜ ‘ਤੇ ਪਹੁੰਚ ਚੁੱਕੀ ਹੈ ਜਿੱਥੇ ਉਹ ਗਲੈਮਰ ਵਾਲੇ ਰੋਲ ਕਰਨ ਦੀ ਬਜਾਏ ਆਪਣੇ ਲਈ ਚੁਣੌਤੀਪੂਰਨ ਕਿਰਦਾਰਾਂ ਦੀ ਚੋਣ ਕਰ ਸਕਦੀ ਹੈ। ਕੈਟ ਦਾ ਮੰਨਣਾ ਹੈ ਕਿ ਹੁਣ ਵੱਡੇ ਫ਼ਿਲਮਸਾਜ਼ਾਂ ‘ਤੇ ਇਸ ਗੱਲ ਦੀ ਜ਼ਿੰਮੇਵਾਰੀ ਹੈ ਕਿ ਉਹ ਮਹਿਲਾਵਾਂ ਲਈ ਮਜ਼ਬੂਤ ਅਤੇ ਚੰਗੇ ਕਿਰਦਾਰਾਂ ਨੂੰ ਲਿਖਣ ਦਾ ਆਪਣਾ ਫ਼ਰਜ਼ ਪਛਾਨਣ। ਸਿਨੇਮਾ ‘ਚ ਮਹਿਲਾਵਾਂ ਦੀ ਭਾਗੀਦਾਰੀ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ।
ਕੈਟਰੀਨਾ ਨੇ ਕਿਹਾ, ”ਦੇਸ਼ ਦੇ ਵੱਡੇ ਫ਼ਿਲਮਸਾਜ਼ਾਂ ਨੂੰ ਮਹਿਲਾਵਾਂ ‘ਤੇ ਆਧਾਰਿਤ ਫ਼ਿਲਮਾਂ ਅਤੇ ਮਹਿਲਾਵਾਂ ਦੇ ਮਜ਼ਬੂਤ ਕਿਰਦਾਰਾਂ ‘ਤੇ ਧਿਆਨ ਦੇਣਾ ਚਾਹੀਦਾ ਹੈ। ਮੈਂ ਵੀ ਅੱਜ ਆਪਣੇ ਕਰੀਅਰ ਦੇ ਅਜਿਹੇ ਮੋੜ ‘ਤੇ ਖੜ੍ਹੀ ਹਾਂ ਜਿੱਥੇ ਮੈਂ ਗਲੈਮਰਸ ਰੋਲਜ਼ ਦੀ ਬਜਾਏ ਆਪਣੇ ਲਈ ਚੁਣੌਤੀਪੂਰਨ ਕਿਰਦਾਰ ਦੀ ਚੋਣ ਕਰਨ ਬਾਰੇ ਸੋਚਦੀ ਹਾਂ।” ਕੈਟਰੀਨਾ ਨੇ ਕਿਹਾ ਕਿ ਉਸ ਦੀ ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ਭਾਰਤ ਸ਼ਾਇਦ ਉਸ ਦੀ ਕਿਸਮਤ ‘ਚ ਹੀ ਸੀ।
ਕੈਟ ਨੇ ਕਿਹਾ, ”ਮੈਂ ਟ੍ਰੈਡਮਿਲ ‘ਤੇ ਵਰਕਆਊਟ ਕਰ ਰਹੀ ਸਾਂ ਅਤੇ ਮੈਨੂੰ ਨਿਰਦੇਸ਼ਕ ਅਲੀ ਅੱਬਾਸ ਦੀ ਫ਼ੋਨ ਆਇਆ, ਅਤੇ ਜਦੋਂ ਉਸ ਨੇ ਮੈਨੂੰ ਇਸ ਫ਼ਿਲਮ ਬਾਰੇ ਦੱਸਿਆ ਤਾਂ ਮੈਂ ਉਸ ਨੂੰ ਇਹ ਪੁੱਛਿਆ ਕਿ ਕੀ ਤੁਸੀਂ ਮਜ਼ਾਕ ਕਰ ਰਹੇ ਹੋ? ਅਲੀ ਨੇ ਮੈਨੂੰ ਕਿਹਾ ਕਿ ਫ਼ਿਲਮ ‘ਚ ਕੁੱਝ ਕਾਰਨਾਂ ਕਰ ਕੇ ਥੋੜ੍ਹੀ ਤਬਦੀਲੀ ਆਈ ਹੈ ਅਤੇ ਉਨ੍ਹਾਂ ਨੇ ਮੇਰੇ ਤਕ ਫ਼ਿਲਮ ਦੀ ਸਕ੍ਰਿਪਟ ਪਹੁੰਚਾ ਦਿੱਤੀ। ਮੈਨੂੰ ਸਕ੍ਰਿਪਟ ਕਾਫ਼ੀ ਪਸੰਦ ਆਈ ਅਤੇ ਮੈਨੂੰ ਅਹਿਸਾਸ ਹੋਇਆ ਕਿ ਇਸ ਫ਼ਿਲਮ ‘ਚ ਮੇਰੇ ਲਈ ਕਾਫ਼ੀ ਚੰਗਾ ਮੌਕਾ ਹੈ। ਇਸ ਰੋਲ ਲਈ ਮੈਂ ਇੱਕ ਕੋਚ ਤੋਂ ਟ੍ਰੇਨਿੰਗ ਵੀ ਲਈ ਹੈ ਜਿਸ ਨਾਲ ਮੈਨੂੰ UP ਦੀ ਬੋਲੀ ਬੋਲਣ ਅਤੇ ਆਪਣੇ ਕਿਰਦਾਰ ਨੂੰ ਨਿਭਾਉਣ ‘ਚ ਬੇਹੱਦ ਆਸਾਨੀ ਹੋਈ।”
ਅਸਲ ‘ਚ ਫ਼ਿਲਮ ਦੇ ਨਿਰਦੇਸ਼ਕ ਅਲੀ ਦੀ ਇੱਛਾ ਸੀ ਕਿ ਕੈਟਰੀਨਾ ਦਾ ਕਿਰਦਾਰ ਉੱਤਰ ਪ੍ਰਦੇਸ਼ ਦੀ ਬੋਲੀ ਅਨੁਸਾਰ ਚੰਗੀ ਤਰ੍ਹਾਂ ਮਜ਼ਬੂਤ ਹੋ ਸਕੇ। ਇਹੀ ਕਾਰਨ ਸੀ ਕਿ ਉਸ ਨੇ ਇਸ ਫ਼ਿਲਮ ਲਈ ਟ੍ਰੇਨਿੰਗ ਲਈ। ਕੈਟਰੀਨਾ ਨੇ ਇਸ ਫ਼ਿਲਮ ਤੋਂ ਬਾਅਦ ਆਪਣੀ ਅਗਲੀ ਫ਼ਿਲਮ ਸੂਰਯਾਵੰਸ਼ੀ ਦੀ ਸ਼ੂਟਿੰਗ ਆਰੰਭ ਦਿੱਤੀ ਹੈ। ਕੈਟਰੀਨਾ ਨੇ ਕਿਹਾ, ”ਇਹ ਸਿਰਫ਼ ਇੱਕ ਇਤਫ਼ਾਕ ਹੈ ਕਿ ਮੈਨੂੰ ਜੋ ਪੇਸ਼ਕਸ਼ ਮਿਲਦੇ ਹਨ, ਮੈਂ ਉਨ੍ਹਾਂ ‘ਚ ਜਿਹੜੇ ਸਭ ਤੋਂ ਚੰਗੇ ਪ੍ਰੌਜੈਕਟ ਹੋਣ ਉਨ੍ਹਾਂ ਦੀ ਹੀ ਚੋਣ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਮੈਂ ਇਹ ਕਦੇ ਨਹੀਂ ਵੇਖਦੀ ਹਾਂ ਕਿ ਫ਼ਿਲਮ ‘ਚ ਸਲਮਾਨ ਹੈ ਜਾਂ ਅਕਸ਼ੇ। ਇਹ ਤਾਂ ਸਿਰਫ਼ ਇਤਫ਼ਾਕ ਹੁੰਦਾ ਹੈ।”
ਅਭੈ ਦਿਓਲ ਦਾ ਕਹਿਣਾ ਹੈ ਕਿ ਹੁਣ ਤਕ ਉਸ ਨੇ ਕੋਈ ਵੀ ਅਜਿਹੀ ਸ਼ਾਨਦਾਰ ਫ਼ਿਲਮ ਨਹੀਂ ਕੀਤੀ ਜਿਸ ਦਾ ਉਹ ਜਸ਼ਨ ਮਨਾ ਸਕੇ ਅਤੇ ਨਾ ਹੀ ਉਸ ਨੂੰ ਕੋਈ ਐਵਾਰਡ ਮਿਲਿਆ ਹੈ …











