ਬੀਜਿੰਗ – ਉੱਤਰੀ-ਪੱਛਮੀ ਚੀਨ ਵਿਚ ਸ਼ਿਨਜਿਆਂਗ ਉਈਗੁਰ ਆਟੋਨੋਮਸ ਖੇਤਰ ਦੀ ਬਾਈਚੇਂਗ ਕਾਉਂਟੀ ਵਿਚ ਐਤਵਾਰ ਨੂੰ ਮੱਧਮ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਚਾਈਨਾ ਅਰਥਕੁਏਕ ਨੈੱਟਵਰਕ ਸੈਂਟਰ (ਸੀ.ਈ.ਐੱਨ.ਸੀ.) ਅਨੁਸਾਰ (ਬੀਜਿੰਗ ਸਮੇਂ ਅਨੁਸਾਰ) ਅੱਜ ਸ਼ਾਮ 4:46 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.4 ਮਾਪੀ ਗਈ।
ਸੀ.ਈ.ਐੱਨ.ਸੀ. ਵੱਲੋਂ ਜਾਰੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭੂਚਾਲ ਦਾ ਕੇਂਦਰ 41.94 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 82.14 ਡਿਗਰੀ ਪੂਰਬੀ ਦੇਸ਼ਾਂਤਰ ‘ਤੇ ਜ਼ਮੀਨ ਤੋਂ 17 ਕਿਲੋਮੀਟਰ ਦੀ ਡੂੰਘਾਈ ਵਿੱਚ ਸਥਿਤ ਸੀ। ਭੂਚਾਲ ਕਾਰਨ ਜਾਨ-ਮਾਲ ਦੇ ਨੁਕਸਾਨ ਦੀ ਫਿਲਹਾਲ ਕੋਈ ਰਿਪੋਰਟ ਨਹੀਂ ਹੈ।















