ਚੀਨ ‘ਚ ਵਿਅਕਤੀਗਤ ਨਿਵੇਸ਼ ਦੇ ਮੌਕੇ ਭਾਲ ਰਹੇ ਨੇ ਸੁਖਬੀਰ: ਕੈਪਟਨ ਅਮਰਿੰਦਰ

3ਚੰਡੀਗੜ੍ਹ  : ਨਿਵੇਸ਼ ਹਾਸਿਲ ਕਰਨ ਦੇ ਦਾਅਵਿਆਂ ਨਾਲ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਚੀਨ ਦੀ ਫੇਰੀ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ‘ਤੇ ਚੁਟਕੀ ਲੈਂਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਹਰ ਕੋਈ ਪੰਜਾਬ ‘ਚ ਸਿਰਫ ਇਕੋ ਚੀਜ਼ ਨੂੰ ਲੈ ਕੇ ਪੁਖਤਾ ਹੈ ਕਿ ਸੁਖਬੀਰ ਉਥੇ ਵਿਅਕਤੀਗਤ ਨਿਵੇਸ਼ ਦੇ ਮੌਕਿਆਂ ਦੀ ਭਾਲ ‘ਚ ਗਏ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਸੁਖਬੀਰ ਸਮਝ ਚੁੱਕੇ ਹਨ ਕਿ ਉਨ੍ਹਾਂ ਨੇ ਪੰਜਾਬ ‘ਚ ਨਿਵੇਸ਼ ਦੇ ਸਾਰੇ ਮੌਕਿਆਂ ਨੂੰ ਖਤਮ ਕਰ ਦਿੱਤਾ ਹੈ ਅਤੇ ਸੱਚਾਈ ਇਹ ਵੀ ਹੈ ਕਿ 2017 ‘ਚ ਕਾਂਗਰਸ ਤੋਂ ਹਾਰਨ ਤੋਂ ਬਾਅਦ ਇਨ੍ਹਾਂ ਕੋਲ ਬਹੁਤ ਸਮਾਂ ਰਹਿਣ ਵਾਲਾ ਹੈ। ਜਿਸ ਕਾਰਨ ਉਹ ਚੀਨ ‘ਚ ਬਿਜਨੇਸ ਦੇ ਮੌਕਿਆਂ ਦੀ ਭਾਲ ਕਰ ਰਹੇ ਹਨ, ਜਿਥੇ ਸ਼ਾਇਬ ਉਹ ਸਮਝਦੇ ਹਨ ਕਿ ਨਿਵੇਸ਼ ਲੋਕਾਂ ਦੀ ਨਜ਼ਰਾਂ ਤਂ ਬੱਚਿਆ ਰਹੇਗਾ।
ਉਨ੍ਹਾਂ ਨੇ ਸੁਖਬੀਰ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਦਿਖਾਉਣ ਜੇ ਉਨ੍ਹਾਂ ਨੇ 9 ਸਾਲ ਸੱਤਾ ‘ਚ ਰਹਿੰਦਿਆਂ ਪੰਜਾਬ ‘ਚ ਇਕ ਨਿੱਕੇ ਪੈਸੇ ਦਾ ਵੀ ਨਿਵੇਸ਼ ਲਿਆਉਂਦਾ ਹੋਵੇ।
ਨਹੀਂ ਤਾਂ, ਤੁਹਾਡੀ ਜਗ੍ਹਾ ਕੋਈ ਵੀ ਵਿਅਕਤੀ ਘਰੇਲੂ ਇੰਡਸਟਰੀ ਨੂੰ ਬਾਹਰ ਜਾਣ ਤੋਂ ਰੋਕੇਗਾ, ਨਾ ਕਿ ਬਾਹਰੀ ਇੰਡਸਟਰੀ ਨੂੰ ਲਿਆਉਣ ਵਾਸਤੇ ਝੂਠੇ ਸੁਫਨੇ ਵੇਚੇਗਾ ਅਤੇ ਉਹ ਵੀ ਚੀਨ ਵਰਗੇ ਦੇਸ਼ ‘ਚੋਂ। ਉਨ੍ਹਾਂ ਨੇ ਜਿਕਰ ਕੀਤਾ ਕਿ ਕਿਵੇਂ ਉਤਪਾਦਨ ਇੰਡਸਟਰੀ, ਜਿਵੇਂ ਸਾਈਕਲ ਇੰਡਸਟਰੀ ਝਾਰਖੰਡ ਵਰਗੇ ਸੂਬਿਆਂ ਨੂੰ ਜਾ ਰਹੀ ਹੈ ਅਤੇ ਕਰੀਬ 20000 ਛੋਟੀਆਂ ਤੇ ਵੱਡੀਆਂ ਇੰਡਸਟਰੀਆਂ ਪਹਿਲਾਂ ਹੀ ਪੰਜਾਬ ‘ਚੋਂ ਪਲਾਇਣ ਕਰ ਚੁੱਕੀਆਂ ਹਨ।
ਇਸੇ ਤਰ੍ਹਾਂ, ਸੁਖਬੀਰ ਦੇ ਲੁਧਿਆਣਾ ‘ਚ ਸਾਈਕਲ ਵੈਲੀ ਸਥਾਪਤ ਕਰਨ ਸਬੰਧੀ ਐਲਾਨ ‘ਤੇ ਚੁਟਕੀ ਲੈਂਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਸੁਖਬੀਰ ਨੇ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਅਜਿਹੇ ਦਾਅਵੇ ਕੀਤੇ ਹਨ। ਉਨ੍ਹਾਂ ਨੇ ਸਵਾਲ ਕੀਤਾ ਕਿ ਲੁਧਿਆਣਾ ‘ਚ ਟੈਕਸਾਈਲ ਪਾਰਕ ਦੇ ਨਿਰਮਾਣ ਦਾ ਕੀ ਬਣਿਆ? ਜਾਂ ਫਿਰ ਤੁਸੀਂ ਟੈਕਸਟਾਈਲ ਪਾਰਕ ਦੀ ਛੱਤ ‘ਤੇ ਸਾਈਕਲ ਵੈਲੀ ਬਣਾਉਣ ਦਾ ਫੈਸਲਾ ਲਿਆ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਕੋਈ ਵੀ ਤੁਹਾਡੇ ਦਾਅਵਿਆਂ ਨੂੰ ਨਹੀਂ ਖ੍ਰੀਦੇਗਾ, ਕਿਉਂਕਿ ਤੁਸੀਂ ਪਹਿਲੀ ਵਾਰ ਅਜਿਹਾ ਨਹੀਂ ਕਰ ਰਹੇ ਹੋ। ਪਹਿਲਾਂ, ਉਨ੍ਹਾਂ ਨੇ ਇਨਵੈਸਟਮੇਂਟ ਸਮਿਟਾਂ ‘ਚ ਵੱਡੇ ਵੱਡੇ ਦਾਅਵੇ ਕੀਤੇ, ਲੇਕਿਨ ਪੰਜਾਬ ‘ਚ ਇਕ ਪੈਸੇ ਦਾ ਨਿਵੇਸ਼ ਨਹੀਂ ਲਿਆਉਂਦਾ ਤੇ ਹੁਣ ਅਸੀਂ ਕਿਵੇਂ ਭਰੋਸਾ ਕਰੀਏ ਕਿ ਨਿਵੇਸ਼ ਚੀਨ ਤੋਂ ਆਏਗਾ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਅਕਾਲੀ ਭਾਜਪਾ ਨੇ ਪੰਜਾਬ ਲਈ ਕਦੇ ਵੀ ਉਦਯੋਗਿਕ ਨੀਤੀ ਨਹੀਂ ਬਣਾਈ। ਇਸ ਤੋਂ ਇਲਾਵਾ, ਬੀਤੇ 9 ਸਾਲਾਂ ਦੌਰਾਨ ਸਿਰਫ ਬਾਦਲ ਪਰਿਵਾਰ ਦੇ ਬਿਜਨੇਸ ਨੂੰ ਪ੍ਰਮੋਟ ਕਰਨ ਦੀ ਨੀਤੀ ਬਣਾਈ ਗਈ। ਜਿਨ੍ਹਾਂ ਨੇ ਭਾਵੇਂ ਟਰਾਂਸਪੋਰਟ, ਏਵੀਏਸ਼ਨ, ਹੋਟਲ ਤੇ ਹੋਸਪਿਟਾਲਿਟੀ, ਰਿਅਲ ਅਸਟੇਟ, ਰੇਤ ਖੁਦਾਈ, ਕੇਬਲ ਵੰਡ, ਨਿਊਜ਼ ਤੇ ਇੰਟਰਟੇਨਮੇਂਟ ਚੈਨਲ ਹੋਣ, ਸੱਤਾ ਦੀ ਦੁਰਵਰਤੋਂ ਕਰਦਿਆਂ ਹਰੇਕ ‘ਤੇ ਕਬਜਾ ਕਰ ਲਿਆ। ਪੰਜਾਬ ਗਰੀਬੋਂ ਗਰੀਬ ਬਣਦਾ ਜਾ ਰਿਹਾ ਹੈ, ਜਦਕਿ ਬਾਦਲ ਅਮੀਰ ਤੋਂ ਅਮੀਰ ਬਣਦੇ ਜਾ ਰਹੇ ਹਨ।