ਘਰ ‘ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜ੍ਹ ਗਏ 7 ਲੋਕ

ਚਾਂਗਸ਼ਾ – ਮੱਧ ਚੀਨ ਦੇ ਹੁਨਾਨ ਸੂਬੇ ਵਿਚ ਸ਼ਨੀਵਾਰ ਸਵੇਰੇ ਇਕ ਘਰ ਵਿਚ ਅੱਗ ਲੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਇਕ ਨਿਊਜ਼ ਏਜੰਸੀ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦਿੱਤੀ। ਇਹ ਘਟਨਾ ਸਵੇਰੇ 5:02 ਵਜੇ ਦੇ ਕਰੀਬ ਝਾਂਗਜਿਆਜੀ ਸ਼ਹਿਰ ਦੇ ਸੋਂਗਜ਼ੀ ਕਾਉਂਟੀ ਵਿੱਚ ਇੱਟਾਂ ਅਤੇ ਕੰਕਰੀਟ ਨਾਲ ਬਣੇ 5 ਮੰਜ਼ਿਲਾ ਘਰ ਵਿੱਚ ਵਾਪਰੀ।
ਕਾਉਂਟੀ ਦੇ ਪ੍ਰਚਾਰ ਵਿਭਾਗ ਮੁਤਾਬਕ ਅੱਗ ਦੂਜੀ ਮੰਜ਼ਿਲ ‘ਤੇ ਲਗਭਗ 160 ਵਰਗ ਮੀਟਰ ‘ਚ ਫੈਲ ਗਈ। ਬਚਾਅ ਦੌਰਾਨ 7 ਲਾਸ਼ਾਂ ਬਰਾਮਦ ਹੋਈਆਂ। ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਅਤੇ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।