ਗ੍ਰਹਿ ਮੰਤਰਾਲਾ ‘ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

ਨਵੀਂ ਦਿੱਲੀ- ਗ੍ਰਹਿ ਮੰਤਰਾਲਾ ‘ਚ ਨੌਕਰੀ ਕਰਨ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਇਸ ਲਈ ਗ੍ਰਹਿ ਮੰਤਰਾਲਾ ਨੇ ਅਸਿਸਟੈਂਟ, ਸਟੇਨੋਗ੍ਰਾਫਰ ਗ੍ਰੇਡ-1 ਅਤੇ ਅਪਰ ਡਿਵੀਜ਼ਨ ਕਲਰਕ ਦੇ ਅਹੁਦਿਆਂ ‘ਤੇ ਭਰਤੀਆਂ ਕੱਢੀਆਂ ਹਨ। ਇਛੁੱਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਅਸਿਸਟੈਂਟ- 7 ਅਹੁਦੇ
ਸਟੇਨੋਗ੍ਰਾਫਰ ਗ੍ਰੇਡ1- 24 ਅਹੁਦੇ
ਅਪਰ ਡਿਵੀਜ਼ਨ ਕਲਰਕ (ਯੂਡੀਸੀ)- 9 ਅਹੁਦੇ
ਕੁੱਲ 40 ਅਹੁਦਿਆਂ ‘ਤੇ ਭਰਤੀ ਕੀਤੀ ਜਾਵੇਗੀ।
ਆਖ਼ਰੀ ਤਾਰੀਖ਼
ਉਮੀਦਵਾਰ 2 ਮਾਰਚ 2024 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਰੈਜੂਏਟ ਦੀ ਡਿਗਰੀ ਹੋਣੀ ਚਾਹੀਦੀ ਹੈ।
ਇੰਝ ਕਰੋ ਅਪਲਾਈ
ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ ਉਮੀਦਵਾਰ ਐਪਲੀਕੇਸ਼ਨ ਫਾਰਮ ਡਾਊਨਲੋਡ ਕਰ ਸਕਦੇ ਹਨ ਅਤੇ ਸੰਬੰਧਤ ਦਸਤਾਵੇਜ਼ਾਂ ਨਾਲ ਫਾਰਮ, ਐੱਨ.ਆਈ.ਏ. ਹੈੱਡ ਕੁਆਰਟਰ, ਸੀ.ਜੀ.ਓ. ਕੰਪਲੈਕਸ, ਲੋਧੀ ਰੋਡ, ਨਵੀਂ ਦਿੱਲੀ- 110003 ਨੂੰ ਭੇਜ ਸਕਦੇ ਹਨ।