ਗੁੱਸਾ ਤੇ ਜ਼ਿਆਦਾ ਦੌੜ-ਭੱਜ ਰੋਕ ਸਕਦੇ ਹਨ ਦਿਲ ਦੀ ਰਫ਼ਤਾਰ

thudi-sahat-300x150ਟੋਰੌਂਟੋ: ਗੁੱਸਾ, ਭਾਵਨਾਤਮਕ ਉਥਲ ਪੁਥਲ ਜਾਂ ਜ਼ਿਆਦਾ ਸ਼ਰੀਰਕ ਭੱਜ-ਦੌੜ ਦਿਲ ਦੇ ਦੌਰੇ ਦਾ ਕਾਰਨ ਬਣ ਸਕਦੇ ਹਨ। ਇਹ ਖ਼ੁਲਾਸਾ ਇੱਕ ਨਵੀਂ ਖੋਜ ਵਿੱਚ ਹੋਇਆ ਹੈ। ਖੋਜਕਾਰਾਂ ਨੇ ਲੱਭਿਆ ਹੈ ਕਿ ਗੁੱਸੇ ਜਾਂ ਭਾਵਨਾਤਮਕ ਤੌਰ ‘ਤੇ ਪ੍ਰੇਸ਼ਾਨੀ ਨਾਲ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਦੁੱਗਣੇ ਤੋਂ ਵੀ ਵੱਧ ਜਾਂਦਾ ਹੈ ਅਤੇ ਇੱਕ ਘੰਟੇ ਦੇ ਅੰਦਰ ਦਿਲ ਦੇ ਦੌਰੇ ਦੀਆਂ ਨਿਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਹਨ। ਦਿਲ ਦੇ ਦੌਰੇ ਤੋਂ ਇੱਕ ਘੰਟਾ ਪਹਿਲਾਂ ਜ਼ਿਆਦਾ ਸਰੀਰਕ ਭੱਜ ਦੌੜ ਨਾਲ ਵੀ ਇਸ ਤਰ੍ਹਾਂ ਦੇ ਹਾਲਾਤ ਬਣਦੇ ਹਨ। ਉਨ੍ਹਾਂ ਰੋਗੀਆਂ ਨੂੰ ਦਿਲ ਦੇ ਦੌਰੇ ਦਾ ਖ਼ਤਰਾ ਤਿੰਨ ਗੁਣਾ ਹੋ ਜਾਂਦਾ ਹੈ ਜੋ ਗੁੱਸੇ ਜਾਂ ਪ੍ਰੇਸ਼ਾਨੀ ਸਮੇਂ ਬੇਹੱਦ ਥਕਾ ਦੇਣ ਵਾਲਾ ਕਾਰਜ ਕਰਦੇ ਹਨ।
ਕੈਨੇਡਾ ਦੀ ਮੈਕਮਾਸਟਰ ਯੂਨੀਵਰਸਿਟੀ ਦੇ ਪਾਪੂਲੇਸ਼ਨ ਹੈੱਲਥ ਰਿਸਰਚ ਇੰਸਟੀਚਿਊਟ ਦੇ ਖੋਜਕਾਰ ਐਂਡਰਿਊ ਸਮਿੱਥ ਨੇ ਕਿਹਾ, ”ਪਹਿਲੀਆਂ ਖੋਜਾਂ ਵਿੱਚ ਇਸ ਤਰ੍ਹਾਂ ਦੇ ਖ਼ਤਰਿਆਂ ਬਾਰੇ ਪਤਾ ਲੱਗਾ ਸੀ, ਪਰ ਇਨ੍ਹਾਂ ਵਿੱਚ ਖੋਜ ਅਧੀਨ ਲੋਕਾਂ ਦੀ ਗਿਣਤੀ ਘੱਟ ਸੀ ਅਤੇ ਮੁੱਖ ਤੌਰ ‘ਤੇ ਇਹ ਇੱਕ ਮੁਲਕ ਤਕ ਸੀਮਤ ਸਨ। ਇਹ ਪਹਿਲੀ ਖੋਜ ਹੈ, ਜਿਸ ਵਿੱਚ ਵਿਸ਼ਵ ਦੇ ਪ੍ਰਮੁੱਖ ਨਸਲੀ ਸਮੂਹਾਂ ਤੋਂ ਇਲਾਵਾ ਕਈ ਖਿੱਤਿਆਂ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ।” ਖੋਜਕਾਰਾਂ ਨੇ 52 ਮੁਲਕਾਂ ਦੇ ਪਹਿਲੀ ਵਾਰ ਦਿਲ ਦੇ ਦੌਰੇ ਦਾ ਸ਼ਿਕਾਰ ਹੋਏ 12,461 ਵਿਅਕਤੀਆਂ, ਜਿਨ੍ਹਾਂ ਦੀ ਉਮਰ ਤਕਰੀਬਨ 58 ਸਾਲ ਹੈ, ਬਾਰੇ ਅਧਿਐਨ ਕੀਤਾ ਹੈ। ਰੋਗੀਆਂ ਤੋਂ ਦਿਲ ਦਾ ਦੌਰਾ ਪੈਣ ਤੋਂ ਘੰਟਾ ਪਹਿਲਾਂ ਅਤੇ ਇੱਕ ਦਿਨ ਪਹਿਲਾਂ ਇਸੇ ਘੰਟੇ ਦੇ ਹਾਲਾਤ ਅਤੇ ਉਨ੍ਹਾਂ ਦੀ ਸਥਿਤੀ ਬਾਰੇ ਪ੍ਰਸ਼ਨਾਵਲੀ ਭਰਵਾਈ ਗਈ ਹੈ। ਖੋਜਕਾਰਾਂ ਨੇ ਕਿਹਾ ਕਿ ਉਮਰ, ਸਿਗਰਟਨੋਸ਼ੀ, ਮੋਟਾਪਾ, ਵੱਧ ਬਲੱਡ ਪ੍ਰੈਸ਼ਰ ਅਤੇ ਹੋਰ ਸਿਹਤ ਸਮੱਸਿਆਵਾਂ ਤੋਂ ਇਲਾਵਾ ਉਪਰੋਕਤ ਕਾਰਨ ਦਿਲ ਦੇ ਦੌਰੇ ਦਾ ਖ਼ਤਰਾ ਵਧਾਉਂਦੇ ਹਨ। ਸਮਿੱਥ ਨੇ ਦੱਸਿਆ ਕਿ ਗੁੱਸੇ ਤੇ ਮਾਨਸਿਕ ਪ੍ਰੇਸ਼ਾਨੀ ਨਾਲ ਬਲੱਡ ਪ੍ਰੈੱਸ਼ਰ ਤੇ ਦਿਲ ਦੀ ਧੜਕਣ ਵੱਧ ਸਕਦੀ ਹੈ, ਜਿਸ ਨਾਲ ਖੂਨ ਦਾ ਦਿਲ ਵਲੋਂ ਵਹਾਅ ਤੇਜ਼ ਹੋ ਜਾਂਦਾ ਹੈ ਅਤੇ ਦਿਲ ਨੂੰ ਖ਼ੂਨ ਦੀ ਸਪਲਾਈ ਘੱਟ ਜਾਂਦੀ ਹੈ। ਉਨ੍ਹਾਂ ਦੱਸਿਆ, ”ਅਸੀਂ ਸਲਾਹ ਦਿੰਦੇ ਹਾਂ ਕਿ ਜਿਹੜਾ ਵਿਅਕਤੀ ਗੁੱਸੇ ਵਿੱਚ ਹੋਵੇ ਅਤੇ ਉਹ ਕਸਰਤ ਜਾਂ ਹੋਰ ਸਰੀਰਕ ਮਿਹਨਤ ਨਾਲ ਇਸ ਨੂੰ ਆਪਣੇ ਸਿਸਟਮ ‘ਚੋਂ ਬਾਹਰ ਕੱਢਣਾ ਚਾਹੁੰਦਾ ਹੋਵੇ ਤਾਂ ਉਸ ਨੂੰ ਆਪਣੀ ਆਮ ਸਮਰੱਥਾ ਤੋਂ ਵੱਧ ਕੋਈ ਗਤੀਵਿਧੀ ਨਹੀਂ ਕਰਨੀ ਚਾਹੀਦੀ।”
ਜੇਕਰ ਤੁਸੀਂ ਉਪਰੋਕਤ ਜਾਂ ਕਿਸੇ ਹੋਰ ਬੀਮਾਰੀ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਤ ਕੀਤੀ ਗਈ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਐਲਰਜੀ, ਐਜ਼ਮਾ, ਪ੍ਰੀ ਮੈਚਿਓਰ ਈਜੈਕੁਲੇਸ਼ਨ ਭਾਵ ਸ਼ੀਘਰ ਪਤਨ, ਕਣਕ ਤੋਂ ਐਲਰਜੀ, ਥਾਇਰੌਇਡ, ਬਲੱਡ ਪ੍ਰੈਸ਼ਰ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਸਿਰਫ਼ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਕੀਤਾ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ ਸਾਡੀ 150 ਡੌਲਰ ਦੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ੇ ਨਾਲ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀਅ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ. ਸਿੰਘ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਇਸ਼ਤਿਹਾਰ ਦੇਖੋ।