ਅਨਾਰ ਖਾਣ ਨਾਲ ਸ਼ਰੀਰ ਨੂੰ ਜਿੰਨੇ ਫ਼ਾਇਦੇ ਹੁੰਦੇ ਹਨ ਉਸ ਤੋਂ ਕਿਤੇ ਵੱਧ ਫ਼ਾਇਦੇ ਇਸ ਦੇ ਛਿਲਕਿਆਂ ਦੇ ਹਨ। ਬਹੁਤ ਸਾਰੇ ਲੋਕ ਅਨਾਰ ਤਾਂ ਖਾ ਲੈਂਦੇ ਹਨ, ਪਰ ਇਸ ਦੇ ਛਿਲਕੇ ਸੁੱਟ ਦਿੰਦੇ ਹਨ। ਅਨਾਰ ਦੇ ਛਿਲਕਿਆਂ ਨੂੰ ਸੁਕਾ ਕੇ ਉਸ ਦਾ ਪਾਊਡਰ ਬਣਾ ਕੇ ਵਰਤੋਂ ਕਰੋ ਜਿਸ ਨਾਲ ਤੁਹਾਨੂੰ ਬਹੁਤ ਸਾਰੇ ਫ਼ਾਇਦੇ ਹੋਣਗੇ। ਅਨਾਰ ਦਾ ਛਿਲਕਾ ਗਲੇ ਦੇ ਟੋਨਸਿਲ, ਦਿਲ ਦੇ ਰੋਗ, ਝੁਰੜੀਆਂ, ਮੂੰਹ ਦੀ ਬਦਬੂ, ਬਵਾਸੀਰ, ਖ਼ਾਂਸੀ ਅਤੇ ਨਕਸੀਰ ਜਿਹੀਆਂ ਬੀਮਾਰੀਆਂ ਨੂੰ ਦੂਰ ਕਰਦਾ ਹੈ। ਅਨਾਰ ਦੇ ਛਿਲਕੇ ‘ਚ ਬਹੁਤ ਸਾਰਾ ਐਂਟੀਔਕਸੀਡੈਂਟ ਹੁੰਦਾ ਹੈ। ਇਸ ਤੋਂ ਇਲਾਵਾ ਇਸ ‘ਚ ਮਿਨਰਲਜ਼, ਵਾਇਟਾਮਿਨ-C, ਫ਼ੈਨਾਲਿਕਸ ਅਤੇ ਫ਼ਲੈਵੇਨੌਇਡ ਵੀ ਪਾਇਆ ਜਾਂਦਾ ਹੈ ਜੋ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ। ਅਨਾਰ ਦੇ ਛਿਲਕੇ ਸਿਹਤ ਦੇ ਨਾਲ-ਨਾਲ ਸੁੰਦਰਤਾ ਨੂੰ ਵੀ ਬਣਾਈ ਰੱਖਦੇ ਹਨ। ਅਨਾਰ ਦੇ ਛਿਲਕਿਆਂ ਨਾਲ ਬਣੀ ਚਾਹ ‘ਚ ਐਂਟੀ-ਔਕਸੀਡੈਂਟਸ ਪਾਇਆ ਜਾਂਦਾ ਹੈ ਜੋ ਪਾਚਨ ਤੋਂ ਲੈ ਕੇ ਕੈਂਸਰ ਤਕ ਦੇ ਰੋਗ ਨੂੰ ਦੂਰ ਕਰਨ ‘ਚ ਮਦਦਗਾਰ ਹੁੰਦੇ ਹਨ।
ਗਲੇ ਦਾ ਦਰਦ – ਜੇਕਰ ਤੁਹਾਡੇ ਗਲੇ ‘ਚ ਦਰਦ ਹੈ ਤਾਂ ਤੁਸੀਂ ਅਨਾਰ ਦੇ ਛਿਲਕੇ ਦੇ ਪਾਊਡਰ ਨੂੰ ਥੋੜੇ ਜਿਹੇ ਪਾਣੀ ‘ਚ ਉਬਾਲ ਲਓ। ਫ਼ਿਰ ਇਸ ਪਾਣੀ ਨੂੰ ਛਾਣ ਕੇ ਠੰਡਾ ਕਰ ਕੇ ਗਰਾਰੇ ਕਰੋ। ਅਜਿਹਾ ਦਿਨ ‘ਚ ਕਈ ਵਾਰ ਕਰੋ। ਇਸ ਨਾਲ ਤੁਹਾਡੇ ਗਲੇ ਦਾ ਦਰਦ ਅਤੇ ਖਾਰਿਸ਼ ਦੂਰ ਹੋ ਜਾਵੇਗੀ।
ਦਿਲ ਦੀ ਬੀਮਾਰੀ – ਅਨਾਰ ਦੇ ਛਿਲਕੇ ‘ਚ ਬਹੁਤ ਸਾਰਾ ਐਂਟੀਔਕਸੀਡੈਂਟਸ ਹੁੰਦਾ ਹੈ ਜਿਹੜਾ ਦਿਲ ਦੀ ਬੀਮਾਰੀ ਨੂੰ ਦੂਰ ਕਰਦਾ ਹੈ। ਇਸ ਦੀ ਵਰਤੋਂ ਨਾਲ ਕੋਲੈਸਟਰੋਲ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਇੱਕ ਚੱਮਚ ਅਨਾਰ ਦੇ ਛਿਲਕੇ ਦਾ ਪਾਊਡਰ ਨੂੰ ਗਰਮ ਪਾਣੀ ‘ਚ ਮਿਲਾ ਕੇ ਰੋਜ਼ ਪੀਓ, ਇਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।
ਝੁਰੜੀਆਂ ਦੀ ਸਮੱਸਿਆ – ਅਨਾਰ ਦੇ ਛਿਲਕਿਆਂ ਦੇ ਪਾਊਡਰ ਨੂੰ ਗ਼ੁਲਾਬ ਜਲ ‘ਚ ਮਿਲਾ ਕੇ ਫ਼ੇਸਪੈਕ ਬਣਾ ਲਓ। ਇਸ ਪੈਕ ਨੂੰ ਚਿਹਰੇ ‘ਤੇ ਲਗਾਉਣ ਨਾਲ ਚਿਹਰੇ ‘ਤੇ ਰੰਗਤ ਆਉਂਦੀ ਹੈ ਅਤੇ ਝੁਰੜੀਆਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
ਮਹਾਮਾਰੀ ਦੌਰਾਨ ਸਮੱਸਿਆ ਹੋਣ ‘ਤੇ – ਜਿਹੜੀਆਂ ਔਰਤਾਂ ਨੂੰ ਪੀਰੀਅਡਜ਼ ‘ਚ ਜ਼ਿਆਦਾ ਬਲੀਡਿੰਗ ਹੁੰਦੀ ਹੈ, ਉਹ ਅਨਾਰ ਦੇ ਛਿਲਕੇ ਦੇ ਪਾਊਡਰ ਨੂੰ ਰੋਜ਼ਾਨਾ ਪਾਣੀ ‘ਚ ਮਿਲਾ ਕੇ ਪੀਓ। ਇਸ ਨਾਲ ਤੁਹਾਡੀ ਬਲੀਡਿੰਗ ਦੀ ਸਮੱਸਿਆ ਦੂਰ ਹੋ ਜਾਵੇਗੀ।
ਮੂੰਹ ਦੀ ਬਦਬੂ – ਇੱਕ ਗਲਾਸ ਪਾਣੀ ‘ਚ ਅਨਾਰ ਦੇ ਛਿਲਕਿਆਂ ਦੇ ਪਾਊਡਰ ਨੂੰ ਮਿਲਾ ਲਓ। ਉਸ ਤੋਂ ਬਾਅਦ ਇਸ ਦੇ ਵਾਰ-ਵਾਰ ਕੁੱਲਾ ਕਰੋ ਜਿਸ ਨਾਲ ਤੁਹਾਡੇ ਮੂੰਹ ‘ਚੋਂ ਬਦਬੂ ਆਉਣੀ ਬੰਦ ਹੋ ਜਾਵੇਗੀ। ਇਸ ਤੋਂ ਇਲਾਵਾ ਮਸੂੜਿਆਂ ਨੂੰ ਮਜ਼ਬੂਤ ਬਣਾਉਣ ਲਈ ਕਾਲੀ ਮਿਰਚ ‘ਚ ਇਹ ਪਾਊਡਰ ਮਿਕਸ ਕਰ ਕੇ ਦੰਦਾਂ ਅਤੇ ਮਸੂੜਿਆਂ ‘ਤੇ ਲਗਾਓ।
ਹੱਡੀਆਂ ਦੀ ਮਜ਼ਬੂਤੀ – ਹੱਡੀਆਂ ਦੀ ਮਜ਼ਬੂਤੀ ਲਈ ਵੀ ਅਨਾਰ ਦੇ ਛਿਲਕੇ ਕਾਫ਼ੀ ਲਾਭਦਾਇਕ ਹੁੰਦੇ ਹਨ। ਇਸ ‘ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ, ਖ਼ਾਸ ਕਰ ਕੇ ਔਰਤਾਂ ਨੂੰ। ਇੱਕ ਗਲਾਸ ਪਾਣੀ ‘ਚ ਦੋ ਚੱਮਚ ਛਿਲਕੇ ਦਾ ਪਾਊਡਰ ਮਿਲਾਓ। ਇਸ ਨੂੰ ਸਵਾਦੀ ਬਣਾਉਣ ਲਈ ਤੁਸੀਂ ਇਸ ‘ਚ ਨਿੰਬੂ ਅਤੇ ਹਲਕਾ ਜਿਹਾ ਨਮਕ ਵੀ ਮਿਲਾ ਸਕਦੇ ਹੋ। ਇਸ ਕਾਹਵੇ ਨੂੰ ਤੁਸੀਂ ਰਾਤੇ ਦੇ ਸਮੇਂ ਸੌਣ ਤੋਂ ਪਹਿਲਾਂ ਪੀਓ।
ਕੰਬੋਜ










