ਗੁਣਾਂ ਦੀ ਖਾਨ ਲੀਚੀ ਦੇ ਫ਼ਾਇਦੇ ਜਾਣ ਕੇ ਹੋਵੋਗੇ ਹੈਰਾਨ

ਲੀਚੀ ਨੂੰ ਫ਼ਲਾਂ ਦੀ ਰਾਣੀ ਕਿਹਾ ਜਾਂਦਾ ਹੈ। ਲਾਲ ਲੀਚੀ ਦਾ ਗੁੱਛਾ ਨਾ ਚਾਹੁੰਦੇ ਹੋਏ ਵੀ ਜ਼ਿਆਦਾ ਖਾਧਾ ਜਾਂਦਾ ਹੈ। ਇਸ ‘ਚ ਵੀ ਕਈ ਪੌਸ਼ਟਿਕ ਤੱਤ ਹੁੰਦੇ ਹਨ ਜਿਸ ਕਾਰਨ ਇਸ ਨੂੰ ਖਾਣਾ ਜ਼ਰੂਰੀ ਵੀ ਹੋ ਜਾਂਦਾ ਹੈ। ਰੋਜ਼ਾਨਾ 12 ਦੇ ਕਰੀਬ ਲੀਚੀਆਂ ਖਾਣੀਆਂ ਚਾਹੀਦੀਆਂ ਹਨ। ਲੀਚੀ ਉਂਝ ਵੀ ਗਰਮੀਆਂ ਦਾ ਫ਼ਲ ਹੈ, ਇਸ ਲਈ ਮੀਂਹ ਦੌਰਾਨ ਇਸ ਨੂੰ ਖਾਣ ਤੋਂ ਪਰਹੇਜ਼ ਹੀ ਕਰਨਾ ਚਾਹੀਦਾ ਹੈ। ਮੀਂਹ ਦੌਰਾਨ ਲੀਚੀ ‘ਚ ਕੀੜੇ ਨਿਕਲਣ ਲੱਗਦੇ ਹਨ। ਆਮ ਤੌਰ ‘ਤੇ ਅਪ੍ਰੈਲ ਦੇ ਅੰਤ ਤੋਂ ਲੈ ਕੇ ਜੂਨ ਮਹੀਨੇ ਦੇ ਅੰਤ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਤਕ ਇਹ ਬਾਜ਼ਾਰ ‘ਚ ਉਪਲਬਧ ਰਹਿੰਦੀ ਹੈ, ਪਰ ਮੀਂਹ ਨਾਲ ਲੀਚੀ ‘ਚ ਕੀੜੇ ਲੱਗ ਜਾਂਦੇ ਹਨ, ਇਸ ਲਈ ਇਨ੍ਹਾਂ ਨੂੰ ਪਹਿਲੇ ਮੀਂਹ ਦੇ ਪਹਿਲਾਂ ਹੀ ਖਾਣਾ ਸਿਹਤਮੰਦ ਹੈ।
ਮੋਟਾਪੇ ਤੋਂ ਰੋਕੇ: ਇਸ ਨੂੰ ਖਾਣ ‘ਤੇ ਜ਼ਿਆਦਾ ਦੇਰ ਤਕ ਭੁੱਖ ਨਹੀਂ ਲੱਗਦੀ ਜਿਸ ਕਰ ਕੇ ਮੋਟਾਪਾ ਵੀ ਨਹੀਂ ਕਰਦੀ।
ਠੰਡ ਤੋਂ ਬਚਾਅ – ਇਸ ਨੂੰ ਖਾਣ ਨਾਲ ਠੰਡ ਤੋਂ ਰਾਹਤ ਮਿਲਦੀ ਹੈ ਜਿਸ ਕਾਰਨ ਸਰਦੀ-ਜ਼ੁਕਾਮ ਵੀ ਘੱਟ ਹੁੰਦਾ ਹੈ।
ਚਿਹਰੇ ‘ਤੇ ਲਿਆਏ ਨਿਖਾਰ – ਇਸ ਨਾਲ ਵੱਧਦੀ ਉਮਰ ਦਾ ਅਸਰ ਲੇਟ ਹੁੰਦਾ ਹੈ ਅਤੇ ਚਿਹਰੇ ਦੇ ਦਾਗ਼-ਧੱਬਿਆਂ ਨੂੰ ਦੂਰ ਕਰ ਕੇ ਚਿਹਰੇ ‘ਤੇ ਨਿਖਾਰ ਆਉਂਦਾ ਹੈ।
ਦਿਲ ਦੇ ਦੌਰੇ ਤੋਂ ਬਚਾਅ – ਇਸ ‘ਚ ਮੌਜੂਦ ਪੋਟੈਸ਼ੀਅਮ ਦਿਲ ਨੂੰ ਤੰਦਰੁਸਤ ਰੱਖਦਾ ਹੈ।
ਕੈਂਸਰ ਤੋਂ ਬਚਾਅ – ਲੀਚੀ ‘ਚ ਬਾਇਓ ਕੈਮੀਕਲ ਪਦਾਰਥ ਹੁੰਦੇ ਹਨ ਜਿਹੜੇ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਵੱਧਣ ਤੋਂ ਰੋਕਦੇ ਹਨ। ਉਂਝ ਤਾਂ ਸਾਰਿਆਂ ਨੂੰ ਹੀ ਇਹ ਫ਼ਲ ਖਾਣਾ ਚਾਹੀਦਾ ਹੈ, ਪਰ ਔਰਤਾਂ ਨੂੰ ਇਹ ਛਾਤੀ ਦਾ ਕੈਂਸਰ ਹੋਣ ਤੋਂ ਬਚਾ ਸਕਦਾ ਹੈ।
ਊਰਜਾ ਦੇਵੇ – ਜੇਕਰ ਤੁਸੀਂ ਥਕਾਵਟ ਅਤੇ ਸੁਸਤੀ ਜ਼ਿਆਦਾ ਮਹਿਸੂਸ ਕਰਦੇ ਹੋ ਤਾਂ ਲੀਚੀ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਊਰਜਾ ਮਿਲਦੀ ਹੈ।
ਪੇਟ ਲਈ ਫ਼ਾਇਦੇਮੰਦ – ਦਸਤ, ਉਲਟੀ, ਪੇਟ ਦੀ ਖ਼ਰਾਬੀ, ਪੇਟ ਦੇ ਅਲਸਰ ਅਤੇ ਆਂਤਰਿਕ ਸੋਜ ਵਰਗੀਆਂ ਸਮੱਸਿਆਵਾਂ ਨੂੰ ਘੱਟ ਕਰਨ ਲਈ ਲੀਚੀ ਦੀ ਵਰਤੋਂ ਕਰਨਾ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ। ਇਸ ਤੋਂ ਇਲਾਵਾ ਲੀਚੀ ਗੁਰਦੇ ਦੀ ਪੱਥਰੀ ਨਾਲ ਹੋਣ ਵਾਲੇ ਦਰਦ ਤੋਂ ਵੀ ਰਾਹਤ ਦਿਵਾਉਂਦੀ ਹੈ।
ਪੌਸ਼ਟਿਕ ਤੱਤ – ਇਸ ‘ਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਮੈਗਨੀਸ਼ੀਅਮ, ਫ਼ਾਸਫ਼ੋਰਸ, ਆਇਰਨ, ਮਿਨਰਲਜ਼, ਪੋਟੈਸ਼ਿਅਮ, ਕਾਰਬੋਹਾਈਡ੍ਰੇਟਸ, ਵਾਇਟਾਮਿਨ C, A ਅਤੇ B, ਬੀਟਾ ਕੈਰੋਟੀਨ, ਆਦਿ ਹੁੰਦੇ ਹਨ।
ਖੂਨ ਦੀ ਕਮੀ – ਇਸ ਦੇ ਸੇਵਨ ਨਾਲ ਖ਼ੂਨ ਦੀ ਕਮੀ ਦੂਰ ਹੁੰਦੀ ਹੈ।
ਪਾਣੀ ਦੀ ਪੂਰਤੀ ਕਰੇ – ਲੀਚੀ ਦਾ ਰਸ ਇੱਕ ਪੋਸ਼ਟਿਕ ਤਰਲ ਪਦਾਰਥ ਹੈ। ਇਹ ਗਰਮੀਆਂ ਦੇ ਮੌਸਮ ‘ਚ ਸ਼ਰੀਰ ‘ਚ ਹੋਣ ਵਾਲੀ ਪਾਣੀ ਦੀ ਕਮੀ ਨੂੰ ਪੂਰਾ ਕਰਦਾ ਹੈ। ਇਸ ਤੋਂ ਇਲਾਵਾ ਲੀਚੀ ਸ਼ਰੀਰ ਨੂੰ ਠੰਡਕ ਪਹੁੰਚਾਉਣ ਦਾ ਕੰਮ ਵੀ ਕਰਦੀ ਹੈ।
ਐਸੀਡੀਟੀ – ਲੀਚੀ ‘ਚ ‘ਫ਼ਾਇਬਰ ‘ਭਰਪੂਰ ਮਾਤਰਾ ‘ਚ ਹੁੰਦਾ ਹੈ ਜਿਸ ਕਰ ਕੇ ਹਾਜ਼ਮਾ ਤੰਦਰੁਸਤ ਹੁੰਦਾ ਹੈ ਕਬਜ਼, ਜਲਣ ਅਤੇ ਅਪੱਚ ਨੂੰ ਵੀ ਠੀਕ ਕਰਦਾ ਹੈ।
ਬੱਚਿਆਂ ਦਾ ਵਿਕਾਸ – ਲੀਚੀ ‘ਚ ਕੈਲਸ਼ੀਅਮ, ਫ਼ਾਸਫ਼ੋਰਸ ਅਤੇ ਮੈਗਨੀਜ਼ੀਅਮ ਮੌਜੂਦ ਹੁੰਦੇ ਹਨ ਜੋ ਬੱਚਿਆਂ ਦੇ ਸ਼ਰੀਰਕ ਵਿਕਾਸ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਦੇ ਨਾਲ ਹੀ ਲੀਚੀ ਹੱਡੀਆਂ ਦੀਆਂ ਬੀਮਾਰੀਆਂ ਰੋਕਣ ‘ਚ ਮਦਦ ਕਰਦਾ ਹੈ।
ਕੰਬੋਜ