ਗਾਂਧੀਨਗਰ—ਗੁਜਰਾਤ ਦੇ ਕੱਛ ਜ਼ਿਲੇ ‘ਚ ਅੱਜ ਭੂਚਾਲ ਦੇ ਘੱਟ ਤੋਂ ਘੱਟ ਚਾਰ ਝਟਕੇ ਮਹਿਸੂਸ ਕੀਤੇ ਗਏ, ਜਿਸ ਚੋਂ ਸਭ ਤੋਂ ਤੇਜ਼ ਝਟਕਾ ਮੱਧਮ ਦਰਜੇ ਦਾ ਹੈ, ਜਦਕਿ ਬਾਕੀ ਮਾਮੂਲੀ ਦਰਜੇ ਦੇ ਸੀ। ਸੂਚਨਾ ਮੁਤਾਬਕ ਕੱਛ ਦੇ ਭਚਾਊ ਤੋਂ 10 ਕਿਮੀ ਦੂਰ ਉੱਤਰ ਪੂਰਵ ‘ਚ ਕੇਂਦਰਤਿ ਝਟਕੇ ਦੀ ਤੀਬਰਤਾ 3.1 ਸੀ, ਜਿਸ ਨੂੰ ਸਵੇਰੇ ਛੇ ਵਜ ਕੇ 25 ਮਿੰਟ ‘ਤੇ ਮਹਿਸੂਸ ਕੀਤਾ ਗਿਆ।
ਤਿੰਨ ਹੋਰ ਝਟਕੇ 1.2 ਅਤੇ 1.4 ਤੀਬਰਤਾ ਦੇ ਸੀ। ਮੱਧਮ ਦਰਜੇ ਵਾਲੇ ਝਟਕੇ ਨੂੰ ਕੁਝ ਸਥਾਨਕ ਲੋਕਾਂ ਨੇ ਮਹਿਸੂਸ ਕੀਤਾ, ਜਦਕਿ ਬੇਹੱਦ ਹਲਕੇ ਤਿੰਨ ਹੋਰ ਝਟਕੇ ਕੇਵਲ ਭੂਚਾਲ ਮਾਪਣ ‘ਚ ਦਰਜ ਹੋਏ। ਇਸ ‘ਚ ਜਾਨ-ਮਾਲ ਦੇ ਕਿਸੇ ਨੁਕਸਾਨ ਦੀ ਕੋਈ ਸੂਚਾਨ ਨਹੀਂ ਹੈ।















