ਅਹਿਮਦਾਬਾਦ- ਗੁਜਰਾਤ ਦੇ ਅਹਿਮਦਾਬਾਦ ਜ਼ਿਲ੍ਹੇ ‘ਚ ਇਕ ਮਿੰਨੀ ਟਰੱਕ ਇਕ ਖੜ੍ਹੇ ਟਰੱਕ ਨਾਲ ਟਕਰਾ ਗਿਆ, ਜਿਸ ਨਾਲ ਮਿੰਨੀ ਟਰੱਕ ‘ਚ ਸਵਾਰ 10 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਚਾਰ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮਨਰ ਵਾਲਿਆਂ ‘ਚ ਤਿੰਨ ਬੱਚੇ ਵੀ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਇਹ ਘਟਨਾ ਰਾਜਕੋਟ-ਅਹਿਮਦਾਬਾਦ ਰਾਜਮਾਰਗ ‘ਤੇ ਬਗੋਦਰਾ ਪਿੰਡ ਨੇੜੇ ਉਸ ਸਮੇਂ ਹੋਈ, ਜਦੋਂ ਲੋਕਾਂ ਦਾ ਇਕ ਸਮੂਹਕ ਗੁਆਂਢੀ ਸੁਰੇਂਦਰਨਗਰ ਜ਼ਿਲ੍ਹੇ ਦੇ ਚੋਟਿਲਾ ਤੋਂ ਅਹਿਮਦਾਬਾਦ ਪਰਤ ਰਿਹਾ ਸੀ। ਅਹਿਮਦਾਬਾਦ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਅਮਿਤ ਵਸਾਵਾ ਨੇ ਕਿਹਾ,”ਸਵੇਰੇ ਹੋਏ ਹਾਦਸੇ ‘ਚ 5 ਔਰਤਾਂ, 3 ਬੱਚੇ ਅਤੇ 2 ਪੁਰਸ਼ਾਂ ਦੀ ਮੌਤ ਹੋ ਗਈ।” ਹੋਰ ਵੇਰਵੇ ਦੀ ਉਡੀਕ ਕੀਤੀ ਜਾ ਰਹੀ ਹੈ।















