ਗਿੱਦੜਬਾਹਾ ਤੋਂ ਅੰਮ੍ਰਿਤਾ ਵੜਿੰਗ ਦੇ ਚੋਣ ਲੜਨ ਬਾਰੇ ਜਾਣੋ ਕੀ ਬੋਲੇ ਰਾਜਾ ਵੜਿੰਗ

ਬਠਿੰਡਾ/ਜਲੰਧਰ : ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਗਿੱਦੜਬਾਹਾ ਤੋਂ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਦੇ ਜ਼ਿਮਨੀ ਚੋਣ ਲੜਨ ਬਾਰੇ ਕਿਹਾ ਕਿ ਅਜੇ ਉਹ ਸਮਾਂ ਹੀ ਨਹੀਂ ਆਇਆ ਕਿਉਂਕਿ ਅਜੇ ਹਰਿਆਣਾ ਚੋਣਾਂ ‘ਚ ਹਾਈਕਮਾਨ ਰੁੱਝੀ ਹੋਈ ਹੈ।
ਅਜੇ ਜ਼ਿਮਨੀ ਚੋਣਾਂ ‘ਤੇ ਚਰਚਾ ਹੀ ਨਹੀਂ ਹੋ ਰਹੀ।  ਰਾਜਾ ਵੜਿੰਗ ਨੇ ਕਿਹਾ ਕਿ ਅਜਿਹੀਆਂ ਚਰਚਾਵਾਂ ਜਦੋਂ ਚੋਣਾਂ ਦਾ ਐਲਾਨ ਹੋ ਜਾਂਦਾ ਹੈ ਤਾਂ ਫਿਰ ਉਸ ਤੋਂ ਬਾਅਦ ਸ਼ੁਰੂ ਹੁੰਦੀਆਂ ਹਨ।
ਉਨ੍ਹਾਂ ਨੇ ਗਿੱਦੜਬਾਹਾ ਸੀਟ ਤੋਂ ਦਾਅਵੇਦਾਰੀ ਠੋਕਣ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਹੋਣ ਦੇ ਨਾਤੇ ਉਨ੍ਹਾਂ ਨੂੰ ਦਾਅਵੇਦਾਰੀ ਠੋਕਣ ਦੀ ਲੋੜ ਨਹੀਂ ਹੈ ਕਿਉਂਕਿ ਦਾਅਵਾ ਹੁੰਦਾ ਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਕਲਚਰ ‘ਚ ਮੈਨੂੰ ਨਹੀਂ ਲੱਗਦਾ ਕਿ ਕਿਸੇ ਗੱਲ ਨੂੰ ਲੈ ਕੇ ਨਾਂਹ ਹੁੰਦੀ ਹੈ। ਰਾਜਾ ਵੜਿੰਗ ਨੇ ਅੰਮ੍ਰਿਤਾ ਵੜਿੰਗ ਦੇ ਚੋਣ ਲੜਨ ਬਾਰੇ ਕਿਹਾ ਕਿ ਅਜੇ ਇਸ ਤਰ੍ਹਾਂ ਦੀ ਕੋਈ ਦਿਲਚਸਪੀ ਨਹੀਂ ਹੈ ਅਤੇ ਸਿਰਫ ਇਸ ਗੱਲ ਦਾ ਧਿਆਨ ਹੈ ਕਿ ਚੋਣ ਜਿੱਤਣੀ ਕਿਵੇਂ ਹੈ।