ਗਾਣਾ ਸ਼ੂਟ ਕਰਨ ਦੇ ਬਹਾਨੇ ਕੁੜੀ ਨੂੰ ਜਲੰਧਰ ਬੁਲਾ ਕੀਤਾ ਜਬਰ-ਜ਼ਿਨਾਹ, ਅਸ਼ਲੀਲ ਵੀਡੀਓ ਬਣਾ ਕੇ ਕੀਤਾ ਇਹ ਕਾਰਾ

ਫਗਵਾੜਾ -ਫਗਵਾੜਾ ਵਿਚ ਇਕ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨਾ ਹੀ ਨਹੀਂ ਕੁੜੀ ਦੀਆਂ ਅਸ਼ਲੀਲ ਵੀਡੀਓ ਬਣਾਉਣ ਮਗਰੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਪੁਲਸ ਨੇ ਇਸ ਮਾਮਲੇ ਵਿਚ ਚਾਰ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਥਾਣਾ ਸਤਨਾਮਪੁਰਾ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਰਾਣੀ (ਕਾਲਪਨਿਕ ਨਾਮ) ਨੇ ਦੋਸ਼ ਲਾਇਆ ਕਿ ਲਵ, ਰਾਹੁਲ, ਪ੍ਰਿਤਪਾਲ ਸਿੰਘ ਅਤੇ ਗੁਰਦਿਆਲ ਸਿੰਘ ਬੱਬੂ ਨੇ ਉਸ ਨੂੰ ਗਾਣਾ ਸ਼ੂਟ ਕਰਨ ਲਈ ਜਲੰਧਰ ਵਿੱਖੇ ਬੁਲਾਇਆ ਅਤੇ ਉਥੇ ਉਸ ਨੂੰ ਸਾਫਟ ਡਰਿੰਕ ਵਿੱਚ ਨਸ਼ੀਲੇ ਪਦਾਰਥ ਪਿਲਾਉਣ ਤੋਂ ਬਾਅਦ ਇਤਰਾਜ਼ਯੋਗ ਹਾਲਤ ਵਿੱਚ ਉਸ ਦੀਆਂ ਅਸ਼ਲੀਲ ਵੀਡੀਓ ਅਤੇ ਫੋਟੋਆਂ ਖਿੱਚੀਆਂ ਸਨ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਦੋਸ਼ੀਆਂ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ। ਦੋਸ਼ੀ ਲਵ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਲਵ, ਰਾਹੁਲ, ਪ੍ਰਿਤਪਾਲ ਸਿੰਘ ਅਤੇ ਗੁਰਦਿਆਲ ਸਿੰਘ ਬੱਬੂ ਖ਼ਿਲਾਫ਼ ਧਾਰਾ 376, 506 ਅਤੇ 120-ਬੀ ਤਹਿਤ ਕੇਸ ਦਰਜ ਕੀਤਾ ਹੈ। ਖ਼ਬਰ ਲਿਖੇ ਜਾਣ ਤੱਕ ਸਾਰੇ ਮੁਲਜ਼ਮ ਪੁਲਸ ਦੀ ਗ੍ਰਿਫ਼ਤਾਰੀ ਤੋਂ ਬਾਹਰ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।