ਗਲੋਅ ਨੂੰ ਅਮ੍ਰਿਤਾ, ਗੜੁਚੀ, ਚਕਰਗੀ, ਗੁਲਾਚਾ, ਗਰੂਚ, ਗੌਰੋ, ਗਲੂਹੀ, ਆਦਿ ਕਈ ਨਾਮਾਂ ਨਾਲ ਜਾਣਿਆ ਜਾਂਦਾ ਹੈ। ਇਸ ਨੂੰ ਵਨਸਪਤੀ ਭਾਸ਼ਾ ਵਿੱਚ ਟਾਇਨੋਪਾਰਾ ਕੋਰਡੀਫ਼ੁਲੀਆ ਵੀ ਕਿਹਾ ਜਾਦਾ ਹੈ। ਉੱਤਰ ਭਾਰਤ ਵਿੱਚ ਇਸ ਨੂੰ ਗਲੋਅ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਇਹ ਇੱਕ ਆਯੁਰਵੈਦਿਕ ਬੂਟੀ ਹੈ ਜੋ ਕਿ ਕਈ ਦਵਾਈਆਂ ਬਣਾਉਣ ਦੇ ਕੰਮ ਆਉਂਦੀ ਹੈ। ਗਲੋਅ ਵਿੱਚ ਆਪਣੇ ਔਸ਼ਿਦ ਗੁਣ ਤਾਂ ਹੁੰਦੇ ਹੀ ਹਨ ਨਾਲ ਹੀ ਇਹ ਜਿਸ ਦਰਖ਼ਤ ‘ਤੇ ਇਹ ਉਗਦੀ ਹੈ, ਉਸ ਦੇ ਗੁਣ ਵੀ ਆਪਣੇ ਅੰਦਰ ਸਮਾ ਲੈਂਦੀ ਹੈ। ਗਲੋਅ ਨੂੰ ਪਾਉਡਰ, ਜੂਸ ਜਾ ਕੈਪਸੂਲ ਕਿਸੇ ਵੀ ਰੂਪ ਵਿੱਚ ਲਿਆ ਜਾ ਸਕਦਾ ਹੈ, ਪਰ ਇਸ ਨੂੰ ਪਾਉਡਰ ਵਿੱਚ ਲੈਣਾ ਜਿਆਦਾ ਲਾਭਕਾਰੀ ਹੈ।
ਗਲੋਅ ਦੇ ਫ਼ਾਇਦੇ
1 – ਅਸੰਤੁਲਿਤ ਭੋਜ਼ਣ ਖਾਣ ਪੀਣ ਕਾਰਨ ਪੇਟ ਵਿੱਚ ਕਈ ਰੋਗ ਜਨਮ ਲੈਦੇ ਹਨ। ਗਲੋਅ ਪੇਟ ਦੇ ਰੋਗਾਂ ਅਤੇ ਪੇਟ ਦੇ ਕੀੜੇ ਅਤੇ ਮੋਟਾਪੇ ਨੂੰ ਵੀ ਦੂਰ ਕਰਦਾ ਹੈ। ਇਸ ਤੋ ਇਲਾਵਾ ਕਬਜ਼ ਅਤੇ ਬਦਹਜ਼ਮੀ ਨੂੰ ਵੀ ਠੀਕ ਕਰਦਾ ਹੈ।
2 – ਡਾਇਬਟੀਜ਼ ਵਰਗੀ ਬਿਮਾਰੀ ਨੂੰ ਵੀ ਠੀਕ ਕਰਨ ਵਿੱਚ ਗਲੋਅ ਲਾਭਕਾਰੀ ਹੈ। ਇਸ ਵਿੱਚ ਸ਼ੂਗਰ ਘਟਾਉਣ ਵਾਲੇ ਗੁਣ ਪਾਏ ਜਾਂਦੇ ਹਨ। ਗਲੋਅ ਦਾ ਜੂਸ ਰੋਜ਼ ਪੀਣ ਨਾਲ ਟਾਇਪ-2 ਦੇ ਮਰੀਜ਼ ਠੀਕ ਹੋ ਜਾਂਦੇ ਹਨ।
3 – ਗਲੋਅ ਵਿੱਚ ਚਮੜੀ ਸੰਬਧੀ ਗੁਣ ਵੀ ਪਾਏ ਜਾਦੇ ਹਨ ਜੋ ਕਿ ਬੁਢਾਪੇ ਵਿੱਚ ਵੀ ਤਵਚਾ ਨੂੰ ਤੰਦਰੁਸਤ ਅਤੇ ਤਰੋ ਤਾਜ਼ਾ ਰੱਖਦਾ ਹੈ ਅਤੇ ਸਮੇ ਤੋਂ ਪਹਿਲਾ ਝੁਰੜੀਆਂ ਪੈਣ ਤੋਂ ਰੋਕਦਾ ਹੈ। ਚਿਹਰੇ ਅਤੇ ਕਿੱਲ ਫ਼ਿੰਸੀਆਂ, ਆਦਿ ਤੋਂ ਵੀ ਰਾਹਤ ਮਿਲਦੀ ਹੈ।
4 – ਗਲੋਅ ਦਾ ਜੂਸ ਪੀਣ ਨਾਲ ਅੱਖਾ ਦੀ ਰੌਸ਼ਨੀ ਵੱਧਦੀ ਹੈ। ਇਸ ਨੂੰ ਪਾਣੀ ਵਿੱਚ ਉਬਾਲ ਕੇ ਅੱਖਾਂ ‘ਤੇ ਲਗਾਉਣ ਨਾਲ ਅੱਖਾਂ ਦੇ ਰੋਗ ਠੀਕ ਹੋ ਜਾਂਦੇ ਹਨ। ਜੇਕਰ ਇਸ ਦੀ ਵਰਤੋਂ ਰੋਜ਼ਾਨਾ ਕੀਤੀ ਜਾਵੇ ਤਾਂ ਇਸ ਨਾਲ ਚਸ਼ਮਾ ਵੀ ਉਤਰ ਜਾਂਦਾ ਹੈ।
5 – ਗਲੋਅ ਵਿੱਚ ਕਾਲੀ ਮਿਰਚ, ਸ਼ਹਿਦ ਅਤੇ ਤ੍ਰਿਫ਼ਲਾ ਦੇ ਪਾਉਡਰ ਨੂੰ ਮਿਲਾ ਕੇ ਪੀਣ ਨਾਲ ਪੀਲੀਆ ਵਰਗੇ ਰੋਗ ਠੀਕ ਹੋ ਜਾਂਦੇ ਹਨ।
6 – ਗਲੋਅ ਮਰਦਾਂ ਲਈ ਬਹੁਤ ਵਧੀਆ ਹੈ। ਇਹ ਸ਼ਰੀਰ ਦੀ ਕਮਜੋਰੀ ਨੂੰ ਠੀਕ ਕਰਦਾ ਹੈ ਅਤੇ ਨਾਮਰਦੀ ਨੂੰ ਖ਼ਤਮ ਕਰਦਾ ਹੈ।
7 – ਗਠੀਆ ਦੇ ਰੋਗ ਵਾਲੇ ਗਲੋਅ ਦਾ ਰੋਜ਼ਾਨਾ ਸੇਵਨ ਕਰਨ ਨਾਲ ਠੀਕ ਹੋ ਜਾਂਦੇ ਹਨ।
8 – ਗਲੋਅ ਸ਼ਰੀਰ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦਾ ਹੈ ਜੋ ਕਿ ਖ਼ਾਂਸੀ, ਜ਼ੁਕਾਮ, ਬੁਖ਼ਾਰ ਅਤੇ ਹੋਰ ਬਿਮਾਰੀਆ ਤੋ ਬਚਣ ਦੀ ਸ਼ਕਤੀ ਦਿੰਦਾ ਹੈ।
9 – ਗਲੋਅ ਖ਼ੂਨ ਨੂੰ ਸਾਫ਼ ਕਰਦੀ ਹੈ ਅਤੇ ਗੁਰਦੇ ਵਿੱਚ ਹਾਨੀਕਾਰਕ ਤੱਤਧ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ।
10 – ਮਾਨਸਿਕ ਪਰੇਸ਼ਾਨੀ ਕਰ ਕੇ ਹੋ ਰਹੇ ਮਾਇਗ੍ਰੇਨ ਨੂੰ ਠੀਕ ਕਰਦੀ ਹੈ ਅਤੇ ਤੁਹਾਡੀ ਥਕਾਵਟ ਨੂੰ ਵੀ ਦੂਰ ਕਰਦੀ ਹੈ।
ਪ੍ਰਯੋਗ
ਕੁੱਝ ਹਾਲਤਾਂ ਵਿੱਚ ਗਲੋਅ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਨੁਕਸਾਨ ਵੀ ਕਰ ਸਕਦੀ ਹੈ ਆਓ ਜਾਣਦੇ ਹਾਂ ਇਨ੍ਹਾਂ ਸਥਿਤੀਆਂ ਬਾਰੇ:
1 – ਪੰਜ ਸਾਲ ਤੋ ਹੇਠਾ ਦੇ ਬੱਚੇ ਗਲੋਅ ਦਾ ਸੇਵਨ ਨਾ ਕਰਨ।
2 – ਜੇਕਰ ਤੁਸੀ ਸ਼ੂਗਰ ਦੀ ਦਵਾਈ ਖਾ ਰਹੇ ਹੋ ਤਾਂ ਇਸ ਦਾ ਸੇਵਨ ਨਾ ਕਰੋ। ਦਵਾਈ ਜਾ ਫ਼ਿਰ ਗਲੋਅ ਦੋਹਾਂ ਵਿੱਚੋਂ ਇੱਕ ਦਾ ਸੇਵਣ ਕਰੋ।
3 – ਗਰਭਵਤੀ ਔਰਤ ਅਤੇ ਬੱਚੇ ਨੂੰ ਦੁੱਧ ਦੇਣ ਵਾਲੀ ਔਰਤ ਇਸ ਦਾ ਸੇਵਣ ਨਾ ਕਰੇ।
4 – ਬਲੱਡ ਪ੍ਰੈਸ਼ਰ ਘੱਟ ਹੋਣ ‘ਤੇ ਇਸ ਦਾ ਸੇਵਨ ਨਾ ਕਰੋ।
5 – ਸਰਜਰੀ ਜਾ ਔਪ੍ਰਰੇਸ਼ਨ ਹੋਣ ‘ਤੇ ਇਸ ਦੀ ਵਰਤੋਂ ਬੰਦ ਕਰ ਦਿਓ।
ਸਾਵਧਾਨੀ – ਨੌਜਵਾਨ ਇਸ ਨੂੰ ਇੱਕ ਗ੍ਰਾਮ ਤੋ ਵੱਧ ਨਾ ਲੈਣ ਇਸ ਤੋ ਵੱਧ ਹਾਨੀਕਾਰਕ ਹੋ ਸਕਦੀ ਹੈ। ਜੇਕਰ ਤੁਸੀਂ ਕੋਈ ਦਵਾਈ ਲੰਬੇ ਸਮੇਂ ਤੋ ਲੈ ਰਹੇ ਹੋ ਤਾਂ ਡਾਕਟਰ ਦੀ ਸਲਾਹ ਨਾਲ ਗਲੋਅ ਦਾ ਸੇਵਨ ਕਰੋ।










