ਗਣਤੰਤਰ ਦਿਵਸ ਮੌਕੇ ਪਹਿਲੀ ਵਾਰ ਰਾਜਪਥ ‘ਤੇ ਗਰਜੇਗਾ ਤੇਜਸ

ਨਵੀਂ ਦਿੱਲੀ— ਦੇਸ਼ ‘ਚ ਹੀ ਬਣਿਆ ਲੜਾਕੂ ਜਹਾਜ਼ ਤੇਜਸ ਪਹਿਲੀ ਵਾਰ ਰਾਜਪਥ ‘ਤੇ ਗਰਜਦਾ ਦਿਖਾਈ ਦੇਵੇਗਾ ਤੇ ਇਹ ਗਣਤੰਤਰ ਦਿਵਸ ‘ਤੇ ਹਵਾਈ ਫੌਜ ਦੇ ਫਲਾਈ ਪਾਸਟ ਦਾ ਮੁੱਖ ਆਕਰਸ਼ਣ ਹੋਵੇਗਾ। ਲਗਭਗ ਦੋ ਦਹਾਕਿਆਂ ਤੋਂ ਬਾਅਦ ਇਹ ਦੂਜਾ ਮੌਕਾ ਹੈ, ਜਦੋਂ ਕੋਈ ਸਵਦੇਸ਼ੀ ਲੜਾਕੂ ਜਹਾਜ਼ ਰਾਜਪਥ ‘ਤੇ ਹਵਾਈ ਫੌਜ ਦੀ ਸਵਦੇਸ਼ੀ ਤਾਕਤ ਦਾ ਪ੍ਰਦਰਸ਼ਨ ਕਰੇਗਾ। ਇਸ ਤੋਂ ਪਹਿਲਾਂ 1980 ਦੇ ਦਹਾਕੇ ‘ਚ ਸਵਦੇਸ਼ੀ ਲੜਾਕੂ ਜਹਾਜ਼ ਮਾਰੂਤ ਨੇ ਗਣਤੰਤਰ ਦਿਵਸ ਪਰੇਡ ਦੇ ਮੌਕੇ ‘ਤੇ ਫਲਾਈ ਪਾਸਟ ‘ਚ ਆਪਣੇ ਜੌਹਰ ਦਿਖਾਏ ਸਨ। ਇਸ ਤੋਂ ਬਾਅਦ ਮਾਰੂਤ ਨੂੰ ਹਵਾਈ ਫੌਜ ਤੋਂ ਵਿਦਾ ਕਰ ਦਿੱਤਾ ਗਿਆ ਸੀ। ਤੇਜਸ ਨੂੰ ਜੁਲਾਈ 2016 ‘ਚ ਹਵਾਈ ਫੌਜ ਦੇ ਬੇੜੇ ‘ਚ ਸ਼ਾਮਲ ਕੀਤਾ ਗਿਆ ਸੀ ਤੇ ਇਸ ਤੋਂ ਬਾਅਦ ਇਹ 2000 ਘੰਟਿਆਂ ‘ਚ 3000 ਵਾਰ ਉਡਾਣ ਭਰ ਚੁੱਕਿਆ ਹੈ।