ਕ੍ਰਿਕਟ ਵਿਸ਼ਵ ਕੱਪ 2019 ਲਈ ਚੁਣੀ ਗਈ ਭਾਰਤੀ ਟੀਮ ਦੀ ਤਾਕਤ ਅਤੇ ਕਮਜ਼ੋਰੀ

ਵਿਰਾਟ ਕੋਹਲੀ ਨੇ 10 ਸਾਲ ਵਿੱਚ ਆਪਣੇ ਆਪ ਨੂੰ ਵਿਸ਼ਵ ਦੇ ਸਭ ਤੋਂ ਬਿਹਤਰੀਨ ਬੱਲੇਬਾਜ਼ ਦੇ ਤੌਰ ‘ਤੇ ਸਥਾਪਿਤ ਕੀਤਾ ਹੈ। ਹੁਣ ਉਸ ਦੀ ਕਪਤਾਨੀ ਦਾ ਇਮਤਿਹਾਨ ਹੈ। ਪਹਿਲਾਂ ਤਾਂ ਵਿਰਾਟ ਦੇ ਕੋਲ ਇੱਕ ਬਹੁਤ ਹੀ ਸੰਤੁਲਿਤ ਟੀਮ ਹੈ, ਅਤੇ ਭਾਰਤੀ ਇਤਿਹਾਸ ਦੀ ਸਭ ਤੋਂ ਮਜ਼ਬੂਤ ਤੇਜ਼ ਗੇਂਦਬਾਜ਼ੀ ਹੈ। ਉਸ ਦੇ ਫ਼ਿਰਕੀ ਸਪਿਨਰ ਵੀ ਵਰਲਡ ਕਲਾਸ ਹਨ। ਹੁਣ ਸਵਾਲ ਇਹ ਪੈਦਾ ਹੁੰਦੈ ਕਿ ਕੀ ਕਪਤਾਨ ਵਿਰਾਟ ਜਿੱਤ ਇਸ ਵਾਰ ਵਰਲਡ ਕੱਪ ਜਿੱਤ ਸਕੇਗਾ?
ਤਾਕਤ, ਕਮਜ਼ੋਰੀ, ਸੰਭਾਵਨਾਵਾਂ ਅਤੇ ਚੁਣੌਤੀਆਂ
ਕ੍ਰਿਕਟ ਵਰਲਡ ਕੱਪ ਲਈ ਭਾਰਤੀ ਟੀਮ ਚੁੱਣ ਲਈ ਗਈ ਹੈ। ਅੰਬਾਤੀ ਰਾਇਡੂ ਦੇ ਮੁਕਾਬਲੇ ਵਿਜੈ ਸ਼ੰਕਰ ਨੂੰ ਅਤੇ ਰਿਸ਼ਭ ਪੰਤ ਦੇ ਬਦਲੇ ਦਿਨੇਸ਼ ਕਾਰਤਿਕ ਨੂੰ ਪਹਿਲ ਮਿਲੀ। ਟੀਮ ‘ਚ ਚਾਰ ਆਲਰਾਊਂਡਰ ਹਨ – ਹਾਰਦਿਕ ਪੰਡਯਾ, ਵਿਜੈ ਸ਼ੰਕਰ, ਰਵਿੰਦਰ ਜਡੇਜਾ ਅਤੇ ਕੇਦਾਰ ਯਾਦਵ। ਚਾਰ ਆਲਰਾਊਂਡਰ ਲੈਣ ਦੀ ਵਜ੍ਹਾ ਹੈ ਕਿ ਇੰਗਲੈਂਡ ‘ਚ ਮੈਚ ਹਾਈ-ਸਕੋਰਿੰਗ ਹੁੰਦੇ ਹਨ। ਚੰਗੇ ਆਲਰਾਊਂਡਰਜ਼ ਹੋਣ ਤਾਂ ਬੈਟਿੰਗ ਲਾਈਨਅਪ ਲੰਬੀ ਹੁੰਦੀ ਹੈ ਅਤੇ ਗੇਂਦਬਾਜ਼ੀ ‘ਚ ਔਪਸ਼ਨਜ਼ ਵਧਦੇ ਹਨ। ਕੁੱਲ 15 ਮੈਬਰਾਂ ਨੂੰ ਮਿਲਾ ਕੇ ਟੀਮ ਇੰਡੀਆ ਦੀ ਪੂੰਜੀ 1,573 ਮੈਚ, 41, 700 ਦੌੜਾਂ, 735 ਵਿਕਟਾਂ ਦੀ ਹੈ। ਟੀਮ ਚੁਣਨ ਤੋਂ ਪਹਿਲਾਂ BCCI ਦੇ ਡੇਟਾ ਐਨੇਲਿਸਟ ਧਨੰਜੈ ਨੇ ਸਾਢੇ ਤਿੰਨ ਘੰਟੇ ਦੀ ਪ੍ਰੈਜੈਂਟੇਸ਼ਨ ਦਿੱਤੀ ਜਿਸ ‘ਚ ਸਾਰੇ ਸੰਭਾਵੀ ਖਿਡਾਰੀਆਂ ਦੀ ਤਾਕਤ, ਕਮਜ਼ੋਰੀ, ਸੰਭਾਵਨਾ ਅਤੇ ਚੁਣੌਤੀਆਂ ਬਾਰੇ ਤੱਥਾਂ ‘ਤੇ ਆਧਾਰਿਤ ਚਰਚਾ ਕੀਤੀ ਗਈ।

ਵਿਰਾਟ ਦੁਨੀਆ ਦਾ ਬਿਹਤਰੀਨ ਬੱਲੇਬਾਜ਼, ਹੁਣ ਕਪਤਾਨੀ ਦਾ ਇਮਤਿਹਾਨ

ਟੀਮ ਇੰਡੀਆ ਦੇ ਟੌਪ-3 ਬੱਲੇਬਾਜ਼- ਰੋਹਿਤ, ਸ਼ਿਖਰ, ਵਿਰਾਟ ਦੇ ਵਨ ਡੇ ‘ਚ ਕੁੱਲ 79 ਸੈਂਕੜੇ ਹਨ। ਵਿਰਾਟ ਕੋਹਲੀ (ਕਪਤਾਨ) ਦੇ 227 ਮੈਚਾਂ ‘ਚ 59.57 ਦੀ ਔਸਤ ਨਾਲ 10843 ਦੌੜਾਂ ਹਨ ਜਿਨ੍ਹਾਂ ਵਿੱਚ 41 ਸੈਂਕੜੇ ਵੀ ਸ਼ਾਮਿਲ ਹਨ। ਓਪਨਰ ਸ਼ਿਖਰ ਧਵਨ ਨੇ ਹੁਣ ਤਕ 128 ਮੈਚ ਖੇਡ ਕੇ 44.62 ਦੀ ਔਸਤ ਅਤੇ 16 ਸੈਂਕੜਿਆਂ ਦੀ ਮਦਦ ਨਾਲ ਕੁੱਲ 5, 355 ਦੌੜਾਂ ਬਣਾਈਆਂ। ਇਸ ਤੋਂ ਛੁੱਟ ਬਾਕੀ ਦੇ ਖਿਡਾਰੀਆਂ ਦੀ ਸੰਖੇਪ ‘ਚ ਕਾਰਗੁਜ਼ਾਰੀ ਕੁੱਝ ਇੰਝ ਦੀ ਰਹੀ ਹੈ:
ਰੋਹਿਤ ਸ਼ਰਮਾ (ਉਪਕਪਤਾਨ) ਮੈਚ 206, ਦੌੜਾਂ 8, 010, ਔਸਤ 47.39, ਸੈਕੜੇ 22; ਐੱਮ. ਐੱਸ ਧੋਨੀ (ਕੀਪਰ) – ਮੈਚ 341, ਦੌੜਾਂ 10, 500, ਔਸਤ 50.72, ਸੈਕੜੇ 10; ਕੇ. ਐੱਲ ਰਾਹੁਲ (ਬੱਲੇਬਾਜ਼) – ਮੈਚ 14, ਦੌੜਾਂ 343, ਔਸਤ 34.30, ਸੈਂਕੜਾ 1; ਦਿਨੇਸ਼ ਕਾਰਤਿਕ (ਕੀਪਰ) – ਮੈਚ 91, ਦੌੜਾਂ 1, 738, ਔਸਤ 31.03, ਸੈਂਕੜੇ 0; ਵਿਜੇ ਸ਼ੰਕਰ (ਆਲਰਾਊਂਡਰ) – ਮੈਚ 9, ਦੌੜਾਂ 165, ਔਸਤ 33, ਵਿਕਟਾਂ 2; ਕੁਲਦੀਪ ਯਾਦਵ (ਗੇਂਦਬਾਜ਼) – ਮੈਚ 44, ਵਿਕਟਾਂ 87, ਔਸਤ 21.74, ਬੈੱਸਟ 6/25; ਕੇਦਾਰ ਯਾਦਵ (ਆਲਰਾਊਂਡਰ) – ਮੈਚ 59, ਦੌੜਾਂ 1, 174, ਔਸਤ 43.48, ਵਿਕਟਾਂ 27; ਯੁਜ਼ਵਿੰਦਰ ਚਾਹਲ (ਗੇਂਦਬਾਜ਼) – ਮੈਚ 41, ਵਿਕਟ 72, ਔਸਤ 24.61, ਬੈੱਸਟ 6/42; ਹਾਰਦਿਕ ਪੰਡਯਾ (ਆਲਰਾਊਂਡਰ) – ਮੈਚ 45, ਦੌੜਾਂ 731, ਔਸਤ 29.24, ਵਿਕਟਾਂ 44; ਭੁਵਨੇਸ਼ਵਰ ਕੁਮਾਰ (ਗੇਂਦਬਾਜ਼) – ਮੈਚ 105, ਵਿਕਟਾਂ 118, ਔਸਤ 35.66, ਬੈੱਸਟ 5/42; ਰਵਿੰਦਰ ਜਡੇਜਾ (ਆਲਰਾਊਂਡਰ) – ਮੈਚ 151, ਦੌੜਾਂ 2, 035, ਔਸਤ 29.92, ਵਿਕਟਾਂ 174; ਮੁਹੰਮਦ ਸ਼ਮੀ (ਗੇਂਦਬਾਜ) – ਮੈਚ 63, ਵਿਕਟਾਂ 113, ਔਸਤ 26.11 ਬੈੱਸਟ 4/35; ਜਸਪ੍ਰੀਤ ਬੁਮਰਾਹ (ਗੇਂਦਬਾਜ਼) – ਮੈਚ 49, ਵਿਕਟਾਂ 85, ਔਸਤ 22.15, ਬੈੱਸਟ 5/27

ਟੀਮ ਇੰਡੀਆ ਦੀਆਂ ਤਿੰਨ ਤਾਕਤਾਂ
1 ਸਭ ਤੋਂ ਬਿਹਤਰੀਨ ਟੌਪ ਔਰਡਰ: ਰੋਹਿਤ, ਧਵਨ, ਕੋਹਲੀ ਦੇ ਵਨ-ਡੇ ‘ਚ ਕੁੱਲ ਮਿਲਾ ਕੇ 63 ਸ਼ਤਕ ਹਨ।
2 ਡੈੱਥ ਓਵਰਜ਼ ‘ਚ ਗੇਂਦਬਾਜ਼ੀ: ਭੁਵਨੇਸ਼ਵਰ, ਬੁਮਰਾਹ ਅਤੇ ਸ਼ਮੀ ਨੇ ਪਿੱਛਲੇ ਦੋ ਸਾਲਾਂ ਤੋਂ ਗ਼ਜ਼ਬ ਦੀ ਗੇਂਦਬਾਜ਼ੀ ਕੀਤੀ ਹੈ।
3 ਰਿਸਟ ਸਪਿਨਰਜ਼: ਰਿਸਟ ਸਪਿਨਰ ਕੁਲਦੀਪ ਅਤੇ ਚਾਹਲ ਕਿਸੇ ਵੀ ਪਿੱਚ ‘ਤੇ ਲੈਂਥ ਵੇਰੀਏਸ਼ਨ ਅਤੇ ਗੂਗਲੀ ਨਾਲ ਵਿਕਟ ਚੱਟਕਾਉਣ ਦੇ ਸਮਰਥ ਹਨ।
ਟੀਮ ਇੰਡੀਆ ਦੀਆਂ ਤਿੰਨ ਕਮਜ਼ੋਰੀਆਂ
ਮਿਡਲ ਔਰਡਰ: ਧੋਨੀ ਹੁਣ ਪਹਿਲਾਂ ਜਿੰਨਾ ਪ੍ਰਭਾਵਸ਼ਾਲੀ ਨਹੀਂ ਰਿਹਾ। ਯਾਦਵ ਅਤੇ ਹਾਰਦਿਕ ਨੇ ਇਕੱਲੇ ਆਪਣੇ ਦਮ ‘ਤੇ ਹਾਲੇ ਕੋਈ ਵੱਡਾ ਮੈਚ ਨਹੀਂ ਜਿਤਾਇਆ।
ਲੈੱਫ਼ਟ ਹੈਂਡਿਡ ਬੈਟਸਮੈੱਨ: ਭਾਰਤ ਕੋਲ ਸ਼ਿਖਰ ਧਵਨ ਤੋਂ ਇਲਾਵਾ ਕੋਈ ਲੈੱਫ਼ਟ ਹੈਂਡਿਡ ਬੈਟਸਮੈਨ ਨਹੀਂ। ਖੱਬੂ ਬੱਲੇਬਾਜ਼ ਦੇ ਹੋਣ ਨਾਲ ਬੈਟਿੰਗ ਔਰਡਰ ‘ਚ ਵੇਰਾਇਟੀ ਆਉਂਦੀ ਹੈ।
ਨੰਬਰ ਚਾਰ ਬੱਲੇਬਾਜ਼: ਭਾਰਤ 6 ਤੋਂ 8 ਬੱਲੇਬਾਜ਼ਾ ਨੂੰ ਨੰਬਰ ਚਾਰ ‘ਤੇ ਮੌਕੇ ਦੇ ਚੁੱਕਿਆ ਹੈ, ਪਰ ਹਾਲੇ ਵੀ ਇਸ ਨੰਬਰ ਲਈ ਕੋਈ ਨਾਂ ਪੱਕਾ ਨਹੀਂ।
ਦਰਅਸਲ, ICC ਨੇ ਵਿਸ਼ਵ ਕੱਪ ਵਿੱਚ ਹਿੱਸਾ ਲੈ ਰਹੀ ਸਾਰੀਆਂ ਟੀਮਾਂ ਨੂੰ ਖਿਡਾਰੀਆਂ ਦੇ ਐਲਾਨ ਲਈ 23 ਅਪ੍ਰੈਲ ਤਕ ਦਾ ਸਮਾਂ ਦਿੱਤਾ ਸੀ, ਪਰ ਜਿਸ ਟੀਮ ਦਾ ਐਲਾਨ ਅਜੇ ਹੋਇਆ ਹੈ ਉਹ ਪ੍ਰੋਵਿਯਨਲ ਸਿਲੈਕਸ਼ਨ ਕਹਾਉਂਦੀ ਹੈ। ਇਸ ਦਾ ਮਤਲਬ ਇਹ ਹੈ ਕਿ ਵਿਸ਼ਵ ਕੱਪ ਦੀ ਸ਼ੁਰੂਆਤ ਹੋਣ ਤੋਂ ਇੱਕ ਹਫ਼ਤੇ ਪਹਿਲਾਂ ਤਕ ਟੀਮ ਵਿੱਚ ਕਿਸੇ ਵੀ ਖਿਡਾਰੀ ਨੂੰ ਬਦਲਿਆ ਜਾ ਸਕਦਾ ਹੈ। ਇੰਨਾ ਹੀ ਨਹੀਂ, ਇਸ ਬਦਲਾਅ ਲਈ ਕਿਸੇ ਬੋਰਡ ਨੂੰ ICC ਤੋਂ ਇਜਾਜ਼ਤ ਲੈਣ ਦੀ ਵੀ ਜ਼ਰੂਰਤ ਨਹੀਂ।