ਕੋਰੋਨਾ ਪੌਜ਼ੇਟਿਵ ਅਨਿਰੁਧ ਦਵੇ ਦੀ ਤਬੀਅਤ ਸੁਧਰੀ

ਪਿਛਲੇ ਦਿਨੀਂ TV ਅਦਾਕਾਰ ਅਵਿਰੁਧ ਦਵੇ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਸੀ। ਤਬੀਅਤ ਖ਼ਰਾਬ ਹੋਣ ਤੋਂ ਬਾਅਦ ਉਸ ਨੂੰ ICU ‘ਚ ਦਾਖ਼ਲ ਕਰਵਾਇਆ ਗਿਆ ਸੀ। ਇਲਾਜ ਲਈ ਭੋਪਾਲ ਦੇ ਚਿਰਾਯੁ ਹਸਪਤਾਲ ‘ਚ ਦਾਖ਼ਲ ਹੋਣ ਦੌਰਾਨ ਉਸ ਦੀ ਤਬੀਅਤ ਕਾਫ਼ੀ ਨਾਜ਼ੁਕ ਸੀ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਅਨਿਰੁਧ ਦਵੇ ਦੀ ਸਿਹਤ ਪਹਿਲਾਂ ਦੀ ਤੁਲਨਾ ਦੌਰਾਨ ਹੁਣ ਠੀਕ ਹੈ ਜਿਸ ਨਾਲ ਉਨ੍ਹਾਂ ਦੀ ਪਤਨੀ ਅਤੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ ਹੈ।
ਅਨਿਰੁਧ ਕੋਰੋਨਾ ਸੰਕਰਮਣ ਹੋਣ ਤੋਂ ਪਹਿਲਾਂ ਦੋ ਵੈੱਬ ਸੀਰੀਜ਼ ਲਈ ਕੰਮ ਕਰ ਰਿਹਾ ਸੀ। ਅਦਾਕਾਰ ਦੇ ਬਹੁਤ ਕਰੀਬੀ ਦੋਸਤ ਨੇ ਦੱਸਿਆ ਕਿ ਅਨਿਰੁਧ ਦੇ ਫ਼ੇਫ਼ੜੇ ਕੋਰੋਨਾ ਨਾਲ 75 ਫ਼ੀਸਦੀ ਤਕ ਸੰਕਰਮਿਤ ਹੋ ਗਏ ਸਨ, ਪਰ ਹੁਣ ਸੰਕਰਮਣ ਪਹਿਲਾਂ ਦੀ ਤੁਲਨਾ ‘ਚ ਥੋੜ੍ਹਾ ਘੱਟ ਹੋਇਆ ਹੈ।
ਪਹਿਲਾਂ ਅਨਿਰੁਧ ਦਾ CT ਸਕੋਰ 21/25 ਸੀ ਜੋ ਹੁਣ ਥੋੜ੍ਹਾ ਬਿਹਤਰ ਹੋ ਕੇ 17/25 ਹੋ ਗਿਆ ਹੈ। ਅਨਿਰੁਧ ਦਾ ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਅਗਲੇ 4-5 ਦਿਨਾਂ ਤਕ ਅਨਿਰੁਧ ਦਾ CT ਸਕੋਰ ਇਸ ਤਰ੍ਹਾਂ ਘੱਟਦਾ ਹੈ ਤਾਂ ਉਹ ਜਲਦ ਠੀਕ ਹੋ ਜਾਵੇਗਾ। ਅਨਿਰੁਧ ਨੂੰ ਲਗਾਤਾਰ ਔਕਸੀਜਨ ਵੀ ਦਿੱਤੀ ਜਾ ਰਹੀ ਹੈ। ਅਦਾਕਾਰ ਦੀ ਦੋਸਤ ਨੇ ਅੱਗੇ ਦੱਸਿਆ ਕਿ ਭੋਪਾਲ ‘ਚ ਇਕ ਵੈੱਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਜਦੋਂ ਅਨਿਰੁਧ ਬੀਮਾਰ ਹੋ ਗਿਆ ਸੀ ਅਤੇ ਉਹ ਜਿਸ ਹੋਟਲ ‘ਚ ਸਨ ਉਥੇ ਹੀ ਏਕਾਂਤਵਾਸ ਹੋ ਗਿਆ ਸੀ, ਪਰ ਫ਼ਿਰ CT ਸਕੈਨ ਰਾਹੀਂ ਪਤਾ ਚੱਲਿਆ ਕਿ ਉਸ ਦੇ ਫ਼ੇਫ਼ੜੇ ਬੁਰੀ ਤਰ੍ਹਾਂ ਨਾਲ ਕੋਰੋਨਾ ਸੰਕਰਮਿਤ ਹੋ ਗਏ ਹਨ।
ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਅਨਿਰੁਧ ਦੀ ਪਤਨੀ ਸ਼ੁਭੀ, ਭਰਾ ਨਿਤਿਨ, ਭੈਣ ਅਤੇ ਜੀਜਾ ਜੀ ਭੋਪਾਲ ‘ਚ ਹਨ ਅਤੇ ਅਨਿਰੁਧ ਦੀ ਤਬੀਅਤ ‘ਚ ਹੋਏ ਸੁਧਾਰ ਤੋਂ ਬਾਅਦ ਸਭ ਨੇ ਸੁੱਖ ਦਾ ਸਾਹ ਲਿਆ ਹੈ। ਦੱਸ ਦੇਈਏ ਕਿ ਅਨਿਰੁਧ ਵੋ ਰਹਿਣੇ ਵਾਲੀ ਮਹਿਲੋਂ ਕੀ, ਮੇਰਾ ਨਾਮ ਕਰੇਗੀ ਰੌਸ਼ਨ, ਫ਼ੁਲਵਾ, ਪਟਿਆਲਾ ਬੇਬਜ਼ ਵਰਗੇ ਮਸ਼ਹੂਰ ਸੀਰੀਅਲਾਂ ‘ਚ ਕੰਮ ਕਰ ਚੁੱਕੈ। ਉਸ ਨੇ ਤੁਝ ਸੰਗ ਅਤੇ ਸ਼ੋਰਗੁਲ ਵਰਗੀਆਂ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।