ਕੋਰੋਨਾ ਦਾ ਕਹਿਰ ਜਾਰੀ, ਗੁਰਦਾਸਪੁਰ ‘ਚ 4 ਨਵੇਂ ਮਾਮਲਿਆਂ ਦੀ ਪੁਸ਼ਟੀ

ਗੁਰਦਾਸਪੁਰ : ਗੁਰਦਾਸਪੁਰ ਦੇ ਸ਼ਹਿਰ ਬਟਾਲਾ ‘ਚ ਅੱਜ ਕੋਰੋਨਾ ਵਾਇਰਸ ਦੇ 4 ਨਵੇਂ ਮਾਮਲੇ ਸਾਹਮਣੇ ਹੈ। ਇਸ ਦੀ ਪੁਸ਼ਟੀ ਕਰਦਿਆ ਡਾ. ਕ੍ਰਿਸ਼ਨ ਚੰਦ ਨੇ ਦੱਸਿਆ ਕਿ ਅੱਜ 4 ਔਰਤਾਂ ਦੀ ਰਿਪੋਰਟ ਪਾਜ਼ਟਿਵ ਆਉਣ ਤੋਂ ਬਾਅਦ ਹੁਣ ਗੁਗੁਰਦਾਸਪੁਰ ਕੁੱਲ 7 ਮਰੀਜ਼ ਹੋ ਗਏ ਹਨ।
ਸਿਵਲ ਹਸਪਤਾਲ ਬਟਾਲਾ ਦੇ ਐੱਸ.ਐੱਮ.ਓ. ਸੰਜੀਵ ਭੱਲਾ ਨੇ ਦੱਸਿਆ ਕਿ ਜੋ 4 ਮਾਮਲੇ ਸਾਹਮਣੇ ਹਨ ਉਨ੍ਹਾਂ ‘ਚੋਂ ਦੋ ਔਰਤਾਂ ਦੀ ਡਲਿਵਰੀ ਹੋ ਚੁੱਕੀ ਹੈ ਅਤੇ ਦੋ ਗਰਭਵਤੀ ਔਰਤਾਂ ਹਨ। ਬਟਾਲਾ ਸਿਵਲ ਹਸਪਤਾਲ ‘ਚ ਉਕਤ ਔਰਤਾਂ ਨੂੰ ਦਾਖਲ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਸੰਪਰਕ ‘ਚ ਆਉਣ ਵਾਲੇ ਲੋਕਾਂ ਦੇ ਵੀ ਸੈਂਪਲ ਲਏ ਜਾਣਗੇ।