ਮੰਡੀ—ਵਿਸ਼ਵ ਭਰ ‘ਚ ਫੈਲੀ ਮਹਾਮਾਰੀ ਕੋਰੋਨਾਵਾਇਰਸ ਨੂੰ ਲੈ ਕੇ ਜਿੱਥੇ ਕੇਂਦਰ ਸਰਕਾਰ ਅਤੇ ਸਿਹਤ ਵਿਭਾਗ ਪੂਰੀ ਤਰ੍ਹਾਂ ਅਲਰਟ ਹੈ ਪਰ ਉੱਥੇ ਹੀ ਸੂਬਾ ਸਰਕਾਰ ਦੁਆਰਾ ਕੋਰੋਨਾਵਾਇਰਸ ਨੂੰ ਲੈ ਕੇ ਕੀਤੇ ਗਏ ਦਾਅਵਿਆਂ ਦੀ ਪੋਲ ਉਸ ਸਮੇਂ ਖੁੱਲ੍ਹੀ ਜਦੋਂ ਸ਼ੁੱਕਰਵਾਰ ਦੇਰ ਸ਼ਾਮ ਸੂਬੇ ‘ਚ ਕੋਰੋਨਾਵਾਇਰਸ ਦੇ 2 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਦਰਅਸਲ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਅਤੇ ਹੋਰ ਬੱਸਾਂ ਰਾਹੀਂ ਵਿਦੇਸ਼ੀ ਅਤੇ ਬਾਹਰੀ ਸੂਬਿਆਂ ਦੇ ਲੋਕ ਸੂਬੇ ‘ਚ ਦਾਖਲ ਹੋ ਰਹੇ ਹਨ। ਮੰਡੀ ਜ਼ਿਲੇ ਦੇ ਸੁੰਦਰਨਗਰ ‘ਚ ਦੇਰ ਰਾਤ 1 ਤੋਂ ਲੈ ਕੇ 7 ਵਜੇ ਤੱਕ ਸੁੰਦਰਨਗਰ ਦੇ ਐੱਸ.ਡੀ.ਐੱਮ ਰਾਹੁਲ ਚੌਹਾਨ ਦੀ ਅਗਵਾਈ ‘ਚ ਡਾਕਟਰਾਂ ਅਤੇ ਪੁਲਸ ਟੀਮ ਸਮੇਤ ਲਗਭਗ 36 ਟੂਰਿਸਟ ਅਤੇ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਨੂੰ ਜਾਂਚਿਆ ਗਿਆ।
ਸੁੰਦਰਨਗਰ ਦੇ ਬੱਸ ਅੱਡੇ ‘ਤੇ ਨਾਕਾ ਲਾ ਕੇ ਹਿਮਾਚਲ ਆਉਣ ਵਾਲੀਆਂ ਬੱਸਾਂ ਦੀ ਗਹਿਰਾਈ ਨਾਲ ਜਾਂਚ ਕੀਤੀ। ਇਸ ਦੌਰਾਨ ਮਨਾਲੀ ਜਾ ਰਹੀ ਹਰਿਆਣਾ ਰੋਡਵੇਜ ਦੀ ਬੱਸ ‘ਚ ਸਵਾਰ 2 ਮੁੰਬਈ ਨਿਵਾਸੀ, 20 ਨੇਪਾਲੀ, 6 ਕੇਰਲ ਅਤੇ 5 ਇਜ਼ਰਾਇਲੀ ਲੋਕਾਂ ਨੂੰ ਚੰਡੀਗੜ੍ਹ ਭੇਜਿਆ ਗਿਆ। ਪ੍ਰਸ਼ਾਸਨ ਨੇ ਇਨ੍ਹਾਂ ਸਾਰਿਆਂ ਨੂੰ ਸਵੇਰਸਾਰ 5 ਵਜੇ ਡਿਪੋ ਦੀ ਬੱਸ ‘ਚ ਭੇਜਿਆ ਗਿਆ ਅਤੇ ਹਿਮਾਚਲ ਦੇ ਬਾਰਡਰ ਸਵਾਰਘਾਟ ਤੱਕ ਦਾ ਇਨ੍ਹਾਂ ਸਾਰਿਆਂ ਦਾ ਕਿਰਾਇਆ ਵੀ ਖੁਦ ਪ੍ਰਸ਼ਾਸਨ ਨੇ ਚੁੱਕਿਆ।
ਐੱਸ.ਡੀ.ਐੱਮ ਸੁੰਦਰਨਗਰ ਰਾਹੁਲ ਚੌਹਾਨ ਨੇ ਕਿਹਾ ਹੈ ਕਿ ਕੋਰੋਨਾ ਨੂੰ ਲੈ ਕੇ ਸਾਵਧਾਨੀ ਵਰਤਣ ਲਈ ਸੁੰਦਰਨਗਰ ਪ੍ਰਸ਼ਾਸਨ 24 ਘੰਟੇ ਤਿਆਰ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬੀਤੀ ਰਾਤ ਤੋਂ ਸਵੇਰ ਤੱਕ ਬਾਹਰੀ ਸੁਬਿਆਂ ਤੋਂ ਆਉਣ ਵਾਲੀਆਂ ਬੱਸਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਉਨ੍ਹਾਂ ਨੇ ਕਿਹਾ ਹੈ ਕਿ ਵਿਦੇਸ਼ੀ ਅਤੇ ਬਾਹਰੀ ਸੂਬਿਆਂ ਤੋਂ ਆਏ ਹੋਏ ਸੈਲਾਨੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ।















