ਕੈਂਸਰ ਤੋਂ ਛੁਟਕਾਰਾ ਚਾਹੀਦੈ ਤਾਂ ਅਜ਼ਮਾਓ ਇਹ ਉਪਾਅ

ਸਰਦੀਆਂ ‘ਚ ਅਕਸਰ ਇਸ ਦੀ ਕਾਫ਼ੀ ਵਰਤੋਂ ਕੀਤੀ ਜਾਂਦੀ ਹੈ। ਸਬਜ਼ੀਆਂ ‘ਚ ਮਸਾਲੇ ਵਜੋਂ ਇਸ ਨੂੰ ਖੂਬ ਪਸੰਦ ਵੀ ਕੀਤਾ ਜਾਂਦਾ ਹੈ ਅਤੇ ਆਮ ਤੌਰ ‘ਤੇ ਇਹ ਹਰੇਕ ਘਰ ਦੀ ਰਸੋਈ ‘ਚ ਹੁੰਦਾ ਹੈ। ਜੀ ਹਾਂ, ਲਸਣ, ਜਿਸ ਦੀ ਇਕ ਕਲੀ ਦੇ ਰੋਜ਼ਾਨਾ ਸੇਵਨ ਨਾਲ ਪੇਟ ਦੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ। ਮੱਧ ਯੁੱਗ ‘ਚ ਮਹਾਮਾਰੀ ਬਣ ਚੁੱਕੀ ਪਲੇਗ ਤੋਂ ਬਚਣ ਲਈ ਵੀ ਲਸਣ ਦੀ ਵਰਤੋਂ ਕੀਤੀ ਗਈ ਸੀ।
ਲਸਣ ‘ਚ ਏਲੀਅਨ ਨਾਮੀ ਐਂਟੀਬਾਇਓਟਿਕ ਪਾਇਆ ਜਾਂਦਾ ਹੈ, ਜੋ ਹੋਰ ਵੀ ਬਹੁਤ ਸਾਰੇ ਰੋਗਾਂ ਤੋਂ ਬਚਾਅ ਕਰਦਾ ਹੈ। ਇਸ ਦੇ ਰੋਜ਼ਾਨਾ ਸੇਵਨ ਨਾਲ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ। ਜ਼ੁਕਾਮ ਅਤੇ ਸਰਦੀ ‘ਚ ਇਹ ਰਾਮਬਾਣ ਵਾਂਗ ਕਰਦਾ ਹੈ। ਜਾਣਦੇ ਹਾਂ ਕਿ ਲਸਣ ‘ਚ ਹੋਰ ਕਿਹੜੇ ਗੁਣ ਹਨ ਅਤੇ ਇਹ ਕਿਵੇਂ ਕੈਂਸਰ ਤੋਂ ਤੁਹਾਡੀ ਰੱਖਿਆ ਕਰ ਸਕਦਾ ਹੈ।
‘ਏਨਲਸ ਆਫ਼ ਇੰਟਰਨਲ ਮੈਡੀਸਨ’ ਦੀ ਰਿਪੋਰਟ ਅਨੁਸਾਰ ਹਰ ਹਫ਼ਤੇ ਲਸਣ ਦੀਆਂ ਪੰਜ ਕਲੀਆਂ ਖਾਣ ਨਾਲ ਕੈਂਸਰ ਦਾ ਖਤਰਾ 30 ਤੋਂ 40 ਫ਼ੀਸਦੀ ਘੱਟ ਜਾਂਦਾ ਹੈ।
ਇਸ ਦੇ ਰੋਜ਼ਾਨਾ ਸੇਵਨ ਨਾਲ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ।
ਇਹ ਪੇਟ ‘ਚ ਐਸੀਡਿਟੀ ਨਹੀਂ ਹੋਣ ਦਿੰਦਾ।
‘ਜਰਨਲ ਆਫ਼ ਨਿਊਟ੍ਰੀਸ਼ਨ’ ਅਨੁਸਾਰ ਇਸ ਦੇ ਰੋਜ਼ਾਨਾ ਸੇਵਨ ਨਾਲ 10 ਫ਼ੀਸਦੀ ਕੋਲੈਸਟ੍ਰਾਲ ਘਟਦਾ ਹੈ, ਜਿਸ ਨਾਲ ਦਿਲ ਦੇ ਰੋਗਾਂ ਦਾ ਖਦਸ਼ਾ ਘੱਟ ਜਾਂਦਾ ਹੈ।
ਇਸ ਨੂੰ ਪੀਸ ਕੇ ਚਮੜੀ ‘ਤੇ ਲੇਪ ਕਰਨ ਨਾਲ ਜ਼ਹਿਰੀਲੇ ਕੀੜਿਆਂ ਦੇ ਡੰਗਣ ਨਾਲ ਹੋਣ ਵਾਲੀ ਜਲਨ ਘੱਟ ਜਾਂਦੀ ਹੈ।
ਸਰਦੀ-ਜ਼ੁਕਾਮ ਹੋਵੇ ਤਾਂ ਇਸ ਨੂੰ ਦੁੱਧ ‘ਚ ਉਬਾਲ ਕੇ ਪਿਲਾਉਣ ਨਾਲ ਬੱਚਿਆਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਦੀ ਹੈ।
ਇਸ ਨੂੰ ਭੁੰਨ ਕੇ ਵੀ ਖਾਧਾ ਜਾ ਸਕਦਾ ਹੈ, ਜਿਸ ਨਾਲ ਸਾਹ ਚੜ੍ਹਣ ਦੀ ਸਮੱਸਿਆ ਖਤਮ ਹੋ ਜਾਂਦੀ ਹੈ।
ਗਠੀਏ ਸਮੇਤ ਜੋੜਾਂ ਦੇ ਹੋਰ ਰੋਗਾਂ ‘ਚ ਵੀ ਇਹ ਲਾਭਦਾਇਕ ਹੈ। ਇਸ ਨੂੰ ਖਾਣ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ
ਇਸ ਦੇ ਸੇਵਨ ਨਾਲ ਖੂਨ ਦੀਆਂ ਨਾੜੀਆਂ ‘ਚ ਖੂਨ ਜਮ੍ਹਾ ਹੋਣ ਨਾਲ ਥੱਕਾ ਪੈਦਾ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ, ਜਿਸ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਰਹਿੰਦਾ ਹੈ।
ਲਸਣ ‘ਚ ਆਇਰਨ ਲੋੜੀਂਦੀ ਮਾਤਰਾ ‘ਚ ਪਾਇਆ ਜਾਂਦਾ ਹੈ, ਜੋ ਖੂਨ ਦੇ ਨਿਰਮਾਣ ‘ਚ ਸਹਾਇਕ ਹੁੰਦਾ ਹੈ।
ਲਸਣ ‘ਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਸਕਰਵੀ ਰੋਗ ਤੋਂ ਤੁਹਾਡਾ ਬਚਾਅ ਕਰਦਾ ਹੈ।