ਨਵੀਂ ਦਿੱਲੀ— ਦਲਿਤਾਂ ਦੇ ਪ੍ਰਤੀ ਗੰਦੀ ਸੋਚ ਰੱਖਣ ਨੂੰ ਲੈ ਕੇ ਬੈਂਸ ਭਰਾਵਾਂ ਖਿਲਾਫ ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੋਰਚਾ ਖੋਲ ਦਿੱਤਾ ਹੈ। ਅਰਵਿੰਦ ਕੇਜਰੀਵਾਲ ਨੇ ਟਵਿੱਟਰ ਜ਼ਰੀਏ ਸਿਮਰਜੀਤ ਬੈਂਸ ਨੂੰ ਦਲਿਤ ਭਾਈਚਾਰੇ ਲਈ ਘਟੀਆ ਸੋਚ ਰੱਖਣ ਨੂੰ ਲੈ ਕੇ ਦਲਿਤ ਭਾਈਚਾਰੇ ਕੋਲੋਂ ਮੁਆਫੀ ਮੰਗਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬੈਂਸ ਭਰਾਵਾਂ ਵੱਲੋਂ ਦਲਿਤ ਸਮਾਜ ਦੇ ਪ੍ਰਤੀ ਘਟੀਆ ਸੋਚ ਰੱਖਣਾ ਕਾਫੀ ਸ਼ਰਮਨਾਕ ਹੈ। ਇਸ ਦੇ ਨਾਲ ਹੀ ਅਕਾਲੀ-ਭਾਜਪਾ ਅਤੇ ਕਾਂਗਰਸ ‘ਤੇ ਵੀ ਵਾਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਜਪਾ-ਅਕਾਲੀ ਦਲ, ਕਾਂਗਰਸ ਅਤੇ ਬੈਂਸ ਦੀ ਪੂਰੇ ਦਲਿਤ ਸਮਾਜ ਪ੍ਰਤੀ ਗੰਦੀ ਸੋਚ ਹੈ। ਇਹ ਲੋਕ ਦਲਿਤ ਸਜਾਜ ‘ਤੇ ਹਮੇਸ਼ਾ ਜ਼ੁਰਮ ਕਰਦੇ ਆਏ ਹਨ। ਇਸੇ ਸੋਚ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ‘ਚ ਦਲਿਤ ਨੂੰ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਦਿੱਤਾ ਹੈ।















