ਕੇਂਦਰੀ ਜੇਲ ਲੁਧਿਆਣਾ ਵਿਖੇ ਸੂਬੇ ਦਾ ਪਹਿਲਾ ਆਟੋ-ਮੈਟਿਕ ਬੇਕਰੀ ਯੂਨਿਟ ਸਥਾਪਿਤ : ਠੰਡਲ

5ਲੁਧਿਆਣਾ/ਚੰਡੀਗੜ : ਸ੍ਰ. ਸੋਹਣ ਸਿੰਘ ਠੰਡਲ ਜੇਲ•ਾਂ ਅਤੇ ਸਭਿਆਚਾਰਕ ਮਾਮਲੇ ਨੇ ਅੱਜ ਇੱਥੇ ਕੇਂਦਰੀ ਜੇਲ ਵਿਖੇ 61 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣਾਏ ਗਏ ਸੂਬੇ ਦੇ ਪਹਿਲੇ ਅਤੇ ਨਿਵੇਕਲੀ ਕਿਸਮ ਦੇ ਪਹਿਲੇ ਆਟੋ-ਮੈਟਿਕ ਬੇਕਰੀ ਯੂਨਿਟ ਦਾ ਉਦਘਾਟਨ ਕੀਤਾ। ਇਹ ਬੇਕਰੀ ਯੂਨਿਟ ਰਾਜ ਭਰ ਵਿੱਚ ਵਧੀਆਂ ਕੁਆਲਟੀ ਦੇ ਬਿਸਕੁੱਟ ਅਤੇ ਨਮਕੀਨ ਆਦਿ ਸਪਲਾਈ ਕਰਨ ਦੇ ਸਮਰੱਥ ਹੈ ਅਤੇ ਲੁਧਿਆਣਾ ਜੇਲ• ਲਈ ਬਿਸਕੁੱਟਾਂ ਦੀ ਸਪਲਾਈ ਲਗਾਏ ਗਏ ਟੈਂਡਰ ਵੀ ਰੱਦ ਕਰ ਦਿੱਤੇ ਗਏ ਹਨ।  ਇਸ ਸਮੇਂ ਉਹਨਾਂ ਨਾਲ ਮਦਨ ਲਾਲ ਬੱਗਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਲੁਧਿਆਣਾ-1, ਸ੍ਰੀ ਹੀਰਾ ਸਿੰਘ ਗਾਬੜੀਆ ਪ੍ਰਧਾਨ ਜ਼ਿਲ•ਾ ਯੋਜਨਾ ਬੋਰਡ ਅਤੇ ਸਾਬਕਾ ਮੰਤਰੀ, ਸ੍ਰੀ ਸੰਜੇ ਕੁਮਾਰ ਪ੍ਰਿੰਸੀਪਲ ਸੈਕਟਰੀ ਹੋਮ (ਜੇਲ•ਾ) ਅਤੇ ਸ੍ਰੀ ਰਾਜਪਾਲ ਮੀਨਾ ਏ.ਡੀ.ਪੀ.ਜੀ. (ਜੇਲ•ਾਂ) ਵੀ ਹਾਜ਼ਰ ਸਨ।
ਸ੍ਰੀ ਠੰਡਲ ਨੇ ਦੱਸਿਆ ਕਿ ਸੂਬੇ ਵਿੱਚ ਜਲਦੀ ਹੀ 5 ਅਤੀ-ਆਧੁਨਿਕ ਜੇਲ•ਾਂ ਉਸਾਰੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਇਹਨਾਂ ਜੇਲ•ਾਂ ਦੀਆਂ ਬੈਰਕਾਂ ਵਿੱਚ ਹਰ ਸੰਭਵ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਅਤੇ ਸਪੋਰਟਸ ਅਤੇ ਯੋਗਾ ਦੀ ਸਹੂਲਤ ਦਿੱਤੀ ਜਾਵੇਗੀ ਤਾਂ ਜੋ ਕੈਦੀ ਦਿਮਾਗੀ ਅਤੇ ਸਰੀਰਕ ਤੌਰ ‘ਤੇ ਤੰਦਰੁਸਤ ਰਹਿ ਸਕਣ। ਇਹਨਾਂ ਦੇ ਬਣਨ ਨਾਲ ਜੇਲ•ਾਂ ‘ਚ ਬੈਰਕਾਂ ਦੀ ਘਾਟ ਖਤਮ ਹੋ ਜਾਵੇਗੀ। ਉਹਨਾਂ ਦੱਸਿਆ ਕਿ ਜੇਲ•ਾਂ ਨੂੰ ਆਉਣ ਵਾਲੇ ਸਮੇਂ ‘ਚ ਅਸਲੀ ਸੁਧਾਰ ਘਰ ਬਣਾ ਦਿੱਤਾ ਜਾਵੇਗਾ।
ਸਮਾਗਮ ਨੂੰ ਸੰਬੋਧਨ ਕਰਦਿਆ ਸ੍ਰੀ ਠੰਡਲ ਨੇ ਦੱਸਿਆ ਕਿ ਪੰਜਾਬ ਸਰਕਾਰ ਕੈਦੀਆਂ ਦੀ ਭਲਾਈ ਲਈ ਹਰ ਸੰਭਵ ਯਤਨ ਕਰ ਰਹੀ ਹੈ। ਜੇਲ•ਾਂ ਵਿੱਚ ਹੁਨਰਮੰਦ ਤੇ ਮਿਹਨਤੀ ਕੈਦੀਆਂ ਦੇ ਜੀਵਨ ‘ਚ ਸੁਧਾਰ ਲਿਆਉਣ ਅਤੇ ਰੋਜ਼ਗਾਰ ਦੇ ਮੌਕੇ ਦੇਣ ਪ੍ਰਦਾਨ ਕਰਨ ਲਈ ਸਿਖਲਾਈ ਅਤੇ ਕੰਮ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਜੇਕਰ ਸੂਬੇ ਦੀਆਂ ਜੇਲ•ਾਂ ਵਿੱਚ ਕੋਈ ਮੁਰੰਮਤ ਜਾ ਉਸਾਰੀ ਦਾ ਕੰਮ ਕਰਵਾਉਣਾ ਹੁੰਦਾ ਹੈ ਉੋਸ ਲਈ ਲੇਬਰ ਮਿਸਤਰੀ ਆਦਿ ਜੇਲ• ਦੇ ਅੰਦਰੋਂ ਹੀ ਲਏ ਜਾਂਦੇ ਹਨ ਅਤੇ ਉਹਨਾਂ ਨੂੰ ਮਿਹਨਤਾਨਾਂ ਵੀ ਮਾਰਕੀਟ ਦੇ ਰੇਟਾਂ ਮੁਤਾਬਿਕ ਦਿੱਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਅਜਿਹਾ ਹੋਣ ਨਾਲ ਜਿੱਥੇ ਕੈਦੀਆਂ ਦੇ ਜੀਵਨ ਵਿੱਚ ਸੁਧਾਰ ਆਵੇਗਾ, ਉਥੇ ਪਰਿਵਾਰ ਦੇ ਪਾਲਣ-ਪੋਸ਼ਣ ਹਿੱਤ ਰੋਜ਼ਗਾਰ ਵੀ ਜੇਲ• ਵਿੱਚ ਹੀ ਮਿਲ ਸਕੇਗਾ। ਉਹਨਾਂ ਦੱਸਿਆ ਕਿ ਸਿੱਖਣ ਦੇ ਚਾਹਵਾਨ ਕੈਦੀਆਂ ਦੇ ਲਈ ਜੇਲ• ਦੇ ਅੰਦਰ ਹੀ ਕਿੱਤਾ-ਮੁੱਖੀ ਸਿਖਲਾਈ, ਕੰਪਿਊਟਰ, ਬੇਕਰੀ, ਫਰਨੀਚਰ, ਸਿਲਾਈ ਅਤੇ ਕੱਪੜੇ ਆਦਿ ਦੀ ਸਿਖਲਾਈ ਦਿੱਤੀ ਜਾਂਦੀ ਹੈ।
ਸ੍ਰੀ ਠੰਡਲ ਨੇ ਜੇਲ• ਵਿੱਚ ਬੇਕਰੀ ਯੂਨਿਟ, ਫਰਨੀਚਰ ਅਤੇ ਕੱਪੜੇ ਆਦਿ ਤੋਂ ਵਸਤੂਆਂ ਬਣਾਉਣ ਵਾਲੇ ਯੂਨਿਟ ਦਾ ਦੌਰਾ ਕੀਤਾ ਅਤੇ ਬੇਕਰੀ ਯੂਨਿਟ ਦੇ ਕਰਮਚਾਰੀਆਂ ਸਲੀਕੇ, ਹੱਥਾਂ ਵਿੱਚ ਦਸਤਾਨੇ ਤੇ ਯੋਗ ਪਹਿਰਾਵੇ ਤੋਂ ਬੇਹੱਦ ਪ੍ਰਭਾਵਿਤ ਹੋਏ। ਇਸ ਮੌਕੇ ‘ਤੇ ਹਾਜ਼ਰ ਜੇਲ• ਸੁਪਰਡੰਟ ਸ੍ਰੀ ਐਸ.ਪੀ.ਖੰਨਾ ਨੇ ਦੱਸਿਆ ਕਿ ਇਹ ਆਟੋ—-ਮੈਟਿਕ ਬੇਕਰੀ ਯੂਨਿਟ ਜਿੱਥੇ ਮਿਆਰੀ ਕਿਸਮ ਦੇ 15-20 ਕੁਇੰਟਲ ਬਿਸਕੁੱਟ ਅਤੇ ਨਮਕੀਨ ਰੋਜ਼ਾਨਾ ਬਣਾਉਣ ਦੇ ਸਮਰੱਥ ਹੈ, ਉਥੇ ਹੀ 100 ਦੇ ਕਰੀਬ ਕੈਦੀਆਂ ਨੂੰ ਰੋਜ਼ਗਾਰ ਦੇਣ ਦੇ ਵੀ ਸਮਰੱਥ ਹੈ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਡੀ.ਆਈ.ਜੀ. ਜੇਲ•ਾਂ ਸ੍ਰੀ ਲਖਮਿੰਦਰ ਸਿੰਘ ਅਤੇ ਹੋਰ ਅਧਿਕਾਰੀ ਕਰਮਚਾਰੀ ਵੀ ਹਾਜ਼ਰ ਸਨ।