ਕੂੜ ਪ੍ਰਚਾਰ ਵਾਲੀ ਕਰਨ ਵਾਲੀ ਕਾਂਗਰਸ ਦਾ ਚਿਹਰੇ ਬਦਲਣ ਨਾਲ ਕੁਝ ਨਹੀਂ ਸੰਵਰ ਸਕਦਾ- ਚੰਦੂਮਾਜਰਾ

6ਚੰਡੀਗੜ੍ਹ : ਸ੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਹਾਲ ਹੀ ਵਿਚ ਕੀਤੀ ਜਾ ਰਹੀ ਬਿਆਨਬਾਜੀ ਕਾਂਗਰਸ ਦੀ ਉਸ ਰਣਨੀਤੀ ਦਾ ਹਿੱਸਾ ਹੈ ਜਿਸ ਤਹਿਤ ਉਹ ਆਪਣੇ ਕੂੜ ਪ੍ਰਚਾਰ ਲਈ ਵੱਖ-ਵੱਖ ਆਗੂਆਂ ਦੀ ਵਰਤੋਂ ਕਰ ਰਹੀ ਹੈ। ਉਨਾਂ ਕਿਹਾ ਕਿ ਸਿਆਸੀ ਸੀਨ ਤੋ ਲਾਂਭੇ ਹੋ ਚੁੱਕੀ ਕਾਂਗਰਸ ਆਪਣੀ ਹੋਂਦ ਦਰਸਾਉਣ ਲਈ ਅਕਾਲੀ ਦਲ ਵਿਰੁੱਧ ਗੁੰਮਰਾਹਕੁੰਨ ਪ੍ਰਚਾਰ ਦਾ ਸਹਾਰਾ ਲੈ ਰਹੀ ਹੈ। ਉਨਾਂ ਕਿਹਾ ਕਿ ਕÎਾਂਗਰਸ ਦਾ ਚਿਹਰੇ ਬਦਲਣ ਨਾਲ ਕੁਝ ਵੀ ਸੰਵਰ ਨਹੀਂ ਸਕਦਾ।
ਅੱਜ ਇੱਥੋ ਜਾਰੀ ਇਕ ਬਿਆਨ ਵਿਚ ਸੀਨੀਅਰ ਅਕਾਲੀ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਬਿਆਨਬਾਜੀ ਤੋਂ ਕੋਈ ਵੀ ਆਸਾਨੀ ਨਾਲ ਇਹ ਅੰਦਾਜਾ ਲਾ ਸਕਦਾ ਹੈ ਕਿ ਕਾਂਗਰਸ ਵਿਚ ਕੇਵਲ ਆਗੂ ਦੀ ਹੀ ਤਬਦੀਲੀ ਹੋਈ ਹੈ ਅਤੇ ਬਾਕੀ ਸਾਰਾ ਕੁਝ ਪਹਿਲਾਂ ਵਾਂਗ ਹੀ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਰਾਹੁਲ ਗਾਂਧੀ ਦਾ ਹੱਥ ਠੋਕਾ ਬਣਨ ਦੀ ਥਾਂ ਆਪਣੀ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ ਨਹੀਂ ਤਾਂ ਉਨਾਂ ਨੂੰ ਵੀ ਕੁਝ ਮਹੀਨਿਅÎਾਂ ਬਾਅਦ ਬਦਲ ਦਿੱਤਾ ਜਾਵੇਗਾ।
ਉਨਾਂ ਕੈਪਟਨ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੇ ਸ਼ਾਸ਼ਨਕਾਲ ਤੇ ਅਕਾਲੀ ਦਲ ਦੇ ਸਮੇਂ ਦੌਰਾਨ ਹੋਏ ਵਿਕਾਸ ਦੀ ਤੁਲਨਾ ਕਰਨ ਦੀ ਹਿੰਮਤ ਦਿਖਾਉਣ। ਉਨਾਂ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਸਰਕਾਰ ਵਲੋਂ ਬਿਨਾਂ ਕੋਈ ਨਵਾਂ ਟੈਕਸ Ñ ਲਾਏ ਸਰਕਾਰੀ ਮਾਲੀਏ ਵਿਚ 5 ਗੁਣਾ ਵਾਧਾ ਕੀਤਾ ਹੈ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਵÎਾਂਗ ਭਰਤੀ ‘ਤੇ ਰੋਕ Ñਲਾਉਣ ਦੀ ਥਾਂ ਅਕਾਲੀ ਦਲ ਦੀ ਸਰਕਾਰ ਵਲੋਂ 1.20 ਲੱਖ ਨੌਜਵਾਨਾਂ ਦੀ ਪਿਛਲੀ ਸਰਕਾਰ ਦੌਰਾਨ ਭਰਤੀ ਕੀਤੀ ਗਈ ਸੀ ਅਤੇ ਹੁਣ ਵੀ 1.14 ਲੱਖ ਸਰਕਾਰੀ ਕਰਮਚਾਰੀਆਂ ਦੀ ਭਰਤੀ ਕੀਤੀ ਜਾ ਰਹੀ ਹੈ।
ਉਨਾਂ ਕੈਪਟਨ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਰੋਜ਼ਮੱਰਾ ਦੇ 12 ਤੋਂ 5 ਵਜੇ ਤੱਕ ਦੇ ਕੰਮਕਾਜੀ ਤੌਰ ਤਰੀਕਿਆਂ ਵਿਚ ਬਦਲਾਅ ਕਰਦੇ ਹੋਏ ਅਕਾਲੀ –ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ। ਉਨਾਂ ਆਸ ਜਤਾਈ ਕਿ ਕਾਂਗਰਸ ਪ੍ਰਧਾਨ ਅਕਾਲੀ ਦਲ ਤੇ ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਲੈ ਕੇ ਇਹ ਜਾਣ ਸਕਣਗੇ ਕਿ ਪ੍ਰਸ਼ਾਸ਼ਕੀ ਸੁਧਾਰ, ਸਮਾਜਿਕ ਭਲਾਈ, ਸਿੱਖਿਆ, ਸਿਹਤ, ਹੁਨਰ ਵਿਕਾਸ ਦੇ ਖੇਤਰਾਂ ਵਿਚ ਲਾਮਿਸਾਲ ਵਿਕਾਸ ਹੋਇਆ ਹੈ।