
ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਗ੍ਰੇਟ ਸਟਾਰ ਸਚਿਨ ਤੇਂਦੁਲਕਰ ਦੇ ਤਾਂ ਸਾਰੇ ਹੀ ਦੀਵਾਨੇ ਹਨ। ਲੱਖਾਂ ਦੀ ਗਿਣਤੀ ‘ਚ ਲੋਕ ਉਸ ਨੂੰ ਪਸੰਦ ਕਰਦੇ ਹਨ। ਸਚਿਨ ਦੀ ਇੱਕ ਝਲਕ ਪਾਉਣ ਲਈ ਉਸ ਦੇ ਫ਼ੈਨਜ਼ ਹਮੇਸ਼ਾ ਬੇਤਾਬ ਰਹਿੰਦੇ ਹਨ। ਉਥੇ ਹੀ ਸਚਿਨ ਦੀ ਧੀ ਸਾਰ੍ਹਾ ਤੇਂਦੁਲਕਰ ਵੀ ਕਿਸੇ ਅਦਾਕਾਰਾ ਤੋਂ ਘੱਟ ਨਹੀਂ।
ਸਾਰ੍ਹਾ ਤੇਂਦੁਲਕਰ ਭਾਵੇਂ ਲਾਈਮ ਲਾਈਟ ਤੋਂ ਦੂਰ ਰਹਿੰਦੀ ਹੋਵੇ, ਪਰ ਫ਼ਿਰ ਵੀ ਇਨਸਟਾਗ੍ਰੈਮ ‘ਤੇ ਉਸ ਦੇ ਛੇ ਲੱਖ ਤੋਂ ਵੀ ਜ਼ਿਆਦਾ ਫ਼ੌਲੋਅਰਜ਼ ਹਨ। ਇਹ ਫ਼ੌਲੋਅਰਜ਼ ਅਕਸਰ ਉਸ ਦੀਆਂ ਤਸਵੀਰਾਂ ਦੀ ਤਾਰੀਫ਼ ਕਰਦੇ ਨਜ਼ਰ ਆਉਂਦੇ ਹਨ। ਖ਼ਾਸ ਤੌਰ ‘ਤੇ ਸਾਰ੍ਹਾ ਦੇ ਫ਼ੈਸ਼ਨ ਦੀ। ਸਾਰ੍ਹਾ ਦਾ ਫ਼ੈਸ਼ਨ ਕਿਸੇ ਸਟਾਰ ਕਿਡ ਤੋਂ ਘੱਟ ਨਹੀਂ। ਸਾਰ੍ਹਾ ਦੀਆਂ ਤਸਵੀਰਾਂ ‘ਤੇ ਧਿਆਨ ਦੇਈਏ ਤਾਂ ਉਸ ਨੂੰ ਤੜਕ-ਭੜਕ ਤੋਂ ਦੂਰ ਸਾਦਗੀ ਭਰਿਆ ਲਿਬਾਸ ਕਾਫ਼ੀ ਪਸੰਦ ਹੈ। ਅਕਸਰ ਉਹ ਆਪਣੇ ਪਿਤਾ ਤੋਂ ਇਲਾਵਾ ਆਪਣੇ ਦੋਸਤਾਂ ਨਾਲ ਵੀ ਤਸਵੀਰਾਂ ਨੂੰ ਇਨਸਟਾਗ੍ਰੈਮ ‘ਤੇ ਸਾਂਝਿਆਂ ਕਰਦੀ ਨਜ਼ਰ ਆ ਜਾਂਦੀ ਹੈ।
23 ਸਾਲ ਦੀ ਸਾਰ੍ਹਾ ਆਪਣੇ ਪਿਤਾ ਦੀ ਲਾਡਲੀ ਧੀ ਹੈ। ਸਚਿਨ ਨੂੰ ਸਾਰ੍ਹਾ ਦੀ ਤਰੱਕੀ ‘ਤੇ ਕਾਫ਼ੀ ਨਾਜ਼ ਹੈ। ਜਦੋਂ ਸਾਰ੍ਹਾ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤਾ ਸੀ ਤਾਂ ਸਚਿਨ ਨੇ ਆਪਣੇ ਅਧਿਕਾਰਿਕ ਐਕਾਊਂਟ ਤੋਂ ਧੀ ਦੀ ਇਸ ਉਪਲਬਧੀ ਦੀਆਂ ਤਸਵੀਰਾਂ ਨੂੰ ਸਾਂਝਾ ਕੀਤਾ ਸੀ।












