ਕਾਲੇ ਘੇਰਿਆਂ ਨੂੰ ਕਰੋ ਦੂਰ

8153795_f520ਕਾਲੇ ਘੇਰੇ ਤੁਹਾਡੀ ਖੂਬਸੂਰਤੀ ਨੂੰ ਵਿਗਾੜ ਦਿੰਦੇ ਹਨ। ਤੁਸੀਂ ਜਿੰਨਾ ਮਰਜ਼ੀ ਮਹਿੰਗਾ ਮੇਕਅਪ ਕਰੋ ਪਰ ਜੇਕਰ ਅੱਖਾਂ ਦੇ ਥੱਲੇ ਕਾਲੇ ਧੱਬੇ ਹਨ ਤਾਂ ਤੁਹਾਡੀ ਲੁੱਕ ਚੰਗੀ ਨਹੀਂ ਲੱਗੇਗੀ। ਇਸ ਨੂੰ ਹਟਾਉਣ ਲਈ ਤੁਹਾਨੂੰ ਬਹੁਤ ਖਰਚੇ ਕਰਨ ਦੀ ਜ਼ਰੂਰਤ ਨਹੀਂ ਹੈ। ਘਰੇਲੂ ਨੁਸਖਿਆਂ ਨਾਲ ਤੁਸੀਂ ਇਸ ਸਮੱਸਿਆ ਦਾ ਹੱਲ ਲੱਭ ਸਕਦੇ ਹੋ। ਆਓ, ਕੁੱਝ ਘਰੇਲੂ ਨੁਸਖੇ ਦੇਖੋ ਅਤੇ ਸਿੱਖੋ ਕਾਲੇ ਧੱਬੇ ਹਟਾਉਣ ਦੇ ਤਰੀਕੇ।
1. ਸ਼ਹਿਦ ਅਤੇ ਬਦਾਮ ਦੇ ਤੇਲ ਨੂੰ ਮਿਲਾਓ। ਇਸ ਨੂੰ ਅੱਖਾਂ ‘ਤੇ ਪਏ ਕਾਲੇ ਧੱਬਿਆਂ ‘ਤੇ ਲਗਾਕੇ ਸੌਂ ਜਾਵੋ। ਸਵੇਰੇ ਉੱਠ ਕੇ ਇਸ ਨੂੰ ਤਾਜੇ ਪਾਣੀ ਨਾਲ ਧੋ ਲਵੋ। ਰੋਜ਼ਾਨਾ ਅਜਿਹਾ ਕਰਨ ਨਾਲ ਕਾਲੇ ਧੱਬੇ ਤਾਂ ਠੀਕ ਹੋ ਜਾਂਦੇ ਹਨ ਇਸਦੇ ਨਾਲ ਹੀ ਚਿਹਰਾ ਨਰਮ ਹੋ ਜਾਂਦਾ ਹੈ।
2.  ਜੇਕਰ ਤੁਹਾਡੀਆਂ ਅੱਖਾਂ ਸੁੱਜ ਗਈਆਂ ਹਨ ਅਤੇ ਕਾਲੇ ਘੇਰੇ ਵੀ ਹਨ ਤਾਂ ਤੁਸੀਂ ਠੰਡੇ ਟੀ-ਬੈਗ ਅੱਖਾਂ ‘ਤੇ ਰੱਖ ਲਓ। ਇਸ ਨਾਲ ਲਾਭ ਹੋਵੇਗਾ।
3. ਬਦਾਮਾਂ ਦਾ ਤੇਲ ਸਿਰਫ਼ ਕਾਲੇ ਘੇਰੇ ਹੀ ਦੂਰ ਨਹੀਂ ਕਰਦਾ ਸਗੋਂ ਇਹ ਪੂਰੇ ਚਿਹਰੇ ਨੂੰ ਵੀ ਸਾਫ਼ ਕਰਦਾ ਹੈ।
4. ਗੁਲਾਬ ਜਲ ਵੀ ਕਾਲੇ ਘੇਰਿਆਂ ਤੋਂ ਛੁਟਕਾਰਾ ਦਿੰਦਾ ਹੈ। 10 ਮਿੰਟ ਤਕ ਤੁਸੀਂ ਗੁਲਾਬ ਜਲ ਨਾਲ ਭਿੱਜਿਆ ਰੂੰ ਆਪਣੀਆਂ ਅੱਖਾਂ ‘ਤੇ ਜ਼ਰੂਰ ਰੱਖੋ।
5. ਸਭ ਤੋਂ ਸੌਖਾ ਤਰੀਕਾ ਹੈ ਕਿ ਅੱਖਾਂ ਦੇ ਉੱਪਰ  ਆਲੂ ਕੱਟ ਕੇ ਰੱਖੇ ਜਾਣ। ਆਲੂ ਦੇ ਪਤਲੇ ਟੁਕੜੇ ਕੱਟ ਕੇ 25 ਮਿੰਟ ਤਕ ਅੱਖਾਂ ‘ਤੇ ਰੱਖੋ। ਇਸ ਤੋਂ ਬਾਅਦ ਚਿਹਰਾ ਸਾਫ਼ ਕਰ ਲਓ। ਰੋਜ਼ਾਨਾ ਅਜਿਹਾ ਕਰਨ ਨਾਲ ਲਾਭ ਮਿਲਦਾ ਹੈ।