ਸਰਵਜੀਤ ਸਿੰਘ, ਸੈਕਰਾਮੈਂਟੋ
ਪੰਜਾਬ ਤੋਂ ਛਪਦੀ ਇੱਕ ਅਖ਼ਬਾਰ ਵਿੱਚ ਕੈਲੰਡਰ ਸਬੰਧੀ ਦੋ ਦਿਨਾਂ ਵਿੱਚ ਦੋ ਵੱਖ-ਵੱਖ ਬਿਆਨ ਪੜ੍ਹਨ ਨੂੰ ਮਿਲੇ ਹਨ, ਪਰ ਬਿਆਨ ਦੇਣ ਵਾਲਾ ਵਿਅਕਤੀ ਇੱਕ ਹੀ ਸੀ। ਮਾਰਚ 9 ਦੀ ਅਖ਼ਬਾਰ ਵਿੱਚ ਗਿਆਨੀ ਗੁਰਬਚਨ ਸਿੰਘ ਜੀ ਦਾ ਬਿਆਨ ਛਪਿਆ ਸੀ ਜਿਸ ਵਿੱਚ ਉਨ੍ਹਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸੱਤਵੀਂ ਪਾਤਸ਼ਾਹੀ ਦਾ ਗੁਰਗੱਦੀ ਦਿਵਸ ਮਨਾਉਣ ਦਾ ਸੱਦਾ ਦਿੱਤਾ। ਇਸ ਬਿਆਨ ਰਾਹੀਂ ਗਿਆਨੀ ਗੁਰਬਚਨ ਸਿੰਘ ਜੀ ਨੇ ਗੁਰੂ ਹਰਿਰਾਏ ਜੀ ਦਾ ਗੁਰਗੱਦੀ ਦਿਵਸ ਜੋ ਵਾਤਾਵਰਣ ਦਿਵਸ ਵਜੋਂ ਮਨਾਇਆ ਜਾਂਦਾ ਹੈ, 1 ਚੇਤ/14 ਮਾਰਚ ਨੂੰ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਮਨਾਉਣ ਦਾ ਸੱਦਾ ਦਿੱਤਾ ਸੀ। ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸਕੱਤਰੇਤ ਤੋਂ ਸੂਚਨਾ ਜਾਰੀ ਕਰਦਿਆਂ ਕਿਹਾ ਕਿ ”14 ਮਾਰਚ 1644 ਨੂੰ ਗੁਰੂ ਸਾਹਿਬ ਦਾ ਗੁਰਗੱਦੀ ਦਿਵਸ ਸੀ ਜਿਸ ਦੀ ਯਾਦ ‘ਚ ਪੰਜ ਸਿੰਘ ਸਾਹਿਬਾਨ ਵਲੋਂ ਹਰ ਸਾਲ 14 ਮਾਰਚ ਨੂੰ ਵਾਤਾਵਰਣ ਦਿਵਸ ਵਜੋਂ ਮਨਾਉਣ ਦਾ ਸੰਦੇਸ਼ ਦਿੱਤਾ ਗਿਆ ਸੀ। ਇਸ ‘ਤੇ ਅਮਲ ਕਰਦਿਆਂ ਇਹ ਰਵਾਇਤ ਜਾਰੀ ਰੱਖੀ ਜਾਵੇਗੀ।” ਇਸ ਦਾ ਕਾਰਨ ਇਹ ਸੀ ਅਮਰੀਕਾ ਵਿੱਚ ਸਿੱਖਾਂ ਦੀ ਇੱਕ ਜਥੇਬੰਦੀ ”ਈਕੋ ਸਿੱਖ” ਵਲੋਂ ਅਕਾਲ ਤਖ਼ਤ ਸਾਹਿਬ ‘ਤੇ ਪਹੁੰਚ ਕਰਨ ਕਾਰਨ ਗਿਆਨੀ ਗੁਰਬਚਨ ਸਿੰਘ ਜੀ ਨੇ 18 ਫ਼ਰਵਰੀ 2012 ਨੂੰ ਆਦੇਸ਼ ਨੰਬਰ ਅ:3/12/3632 ਜਾਰੀ ਕੀਤਾ ਸੀ, ”… ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਪਾਵਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਾਸ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਗੱਦੀ ਦਿਵਸ ਸਮੇਂ ਸਮੁੱਚੇ ਸੰਸਾਰ ਵਿੱਚ ਵਸਦੇ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਸੰਦੇਸ਼ ਦੇਂਦਾ ਹਾਂ ਕਿ ਅੱਜ ਦੇ ਦਿਨ ਹਰ ਸਿੱਖ ਆਪਣੇ ਘਰਾਂ, ਗਰਾਂ, ਸੈਰ-ਗ਼ਾਹਾਂ ਅਤੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਤੇ ਪ੍ਰਦੂਸ਼ਣ ਰਹਿਤ ਰੱਖਣ ਲਈ ਗੁਰੂ ਹਰਿ ਰਾਏ ਸਾਹਿਬ ਦੇ ਗੁਰਗੱਦੀ ਦਿਵਸ ਨੂੰ ‘ਵਿਸ਼ਵ ਵਾਤਾਵਰਣ ਦਿਵਸ’ ਵਜੋਂ ਮਨਾ ਕੇ ਸਤਿਗੁਰ ਪਾਤਸ਼ਾਹ ਦੀਆਂ ਖ਼ੁਸ਼ੀਆਂ ਪ੍ਰਾਪਤ ਕਰੇ ਤਾਂ ਜੋ ਉਸ ਦਾ ਲੋਕ ਅਤੇ ਪ੍ਰਲੋਕ ਸੁਹੇਲਾ ਹੋਵੇ” (ਗੁਰੂ ਪੰਥ ਦਾ ਦਾਸ ਗੁਰਬਚਨ ਸਿੰਘ)।
ਅਕਾਲ ਤਖ਼ਤ ਦੇ ਮੁਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਨਵੰਬਰ 2009 ਵਿੱਚ ਬਣਾਈ ਗਈ ਦੋ ਮੈਂਬਰੀ ਕਮੇਟੀ (ਅਵਤਾਰ ਸਿੰਘ ਮੱਕੜ ਅਤੇ ਹਰਨਾਮ ਸਿੰਘ ਧੁਮਾ) ਵਲੋਂ ਪੇਸ਼ ਕੀਤੀ ਗਈ ਰਿਪੋਟ ਮੁਤਾਬਕ ਸ਼੍ਰੋਮਣੀ ਕਮੇਟੀ ਵਲੋਂ 2010 ਵਿੱਚ ਛਾਪੇ ਗਏ ਕੈਲੰਡਰ ਵਿੱਚ 4 ਦਿਹਾੜੇ ਚੰਦਰ ਸੂਰਜੀ ਕੈਲੰਡਰ ਮੁਤਾਬਕ ਦਰਜ ਕੀਤੇ ਗਏ ਸਨ, ਬਾਕੀ ਸਾਰੇ ਦਿਹਾੜੇ ਸੂਰਜੀ ਬਿਕ੍ਰਮੀ ਮੁਤਾਬਕ ਰੱਖੇ ਗਏ ਸਨ। ਇਸ ਮੁਤਾਬਕ ਗੁਰੂ ਹਰਿਰਾਏ ਜੀ ਦਾ ਗੁਰਗੱਦੀ ਦਿਹਾੜਾ 1 ਚੇਤ/14 ਮਾਰਚ ਨੂੰ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਮਨਾਇਆ ਜਾਂਦਾ ਰਿਹਾ ਹੈ। ਇਸੇ ਕਾਰਨ ਹੀ ਗਿਆਨੀ ਗੁਰਬਚਨ ਸਿੰਘ ਜੀ ਨੇ ਫ਼ਰਵਰੀ 2012 ਵਿੱਚ ਉਪ੍ਰੋਕਤ ਸੰਦੇਸ਼ ਰਾਹੀ ਗੁਰੂ ਹਰਿਰਾਏ ਜੀ ਦਾ ਗੁਰਤਾ ਗੱਦੀ ਦਿਹਾੜਾ 1 ਚੇਤ/14 ਮਾਰਚ ਨੂੰ ਵਾਤਾਵਰਣ ਦਿਵਸ ਵਜੋਂ ਮਨਾਉਣ ਦਾ ਹੁਕਮ ਜਾਰੀ ਕੀਤਾ ਸੀ। ਪਿਛਲੇ ਸਾਲ ਬਿਨਾ ਕੋਈ ਕਮੇਟੀ ਬਣਾਏ, ਬਿਨਾ ਅਕਾਲ ਤਖ਼ਤ ਸਾਹਿਬ ਤੋਂ ਮਨਜ਼ੂਰੀ ਲਿਆਂ, ਸ਼੍ਰੋਮਣੀ ਕਮੇਟੀ ਨੇ ਸਾਰੇ ਗੁਰਪੁਰਬ ਹੀ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਛਾਪ ਦਿੱਤੇ ਜਿਸ ਮੁਤਾਬਕ ਗੁਰੂ ਹਰਿਰਾਏ ਜੀ ਦਾ ਗੁਰਤਾ ਗੱਦੀ ਦਿਵਸ ਚੇਤ ਵਦੀ 13 ਮੁਤਾਬਕ 5 ਚੇਤ/18 ਮਾਰਚ ਨੂੰ ਆਇਆ ਸੀ, ਪਰ ਮਨਾਇਆ ਪਿਛਲੇ ਸਾਲ ਵੀ 1 ਚੇਤ/14 ਮਾਰਚ ਨੂੰ ਹੀ ਗਿਆ ਸੀ, ”ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈਸ ਨੋਟ ‘ਚ ਜਾਣਕਾਰੀ ਦਿੰਦਿਆਂ ਜਥੇਦਾਰ ਅਵਤਾਰ ਸਿੰਘ ਮੱਕੜ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨੇ ਕਿਹਾ ਕਿ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਗੱਦੀ ਦਿਵਸ ਮੌਕੇ 14 ਮਾਰਚ ਨੂੰ ਨਾਨਕਸ਼ਾਹੀ ਸੰਮਤ 547 ਅਨੁਸਾਰ 1 ਚੇਤ ਨੂੰ ਵਾਤਾਵਰਣ ਦਿਵਸ ਦੇ ਤੌਰ ‘ਤੇ ਮਨਾਇਆ ਜਾਵੇਗਾ।”
10 ਮਾਰਚ ਨੂੰ ਉਸੇ ਅਖ਼ਬਾਰ ਵਿੱਚ ਗਿਆਨੀ ਗੁਰਬਚਨ ਸਿੰਘ ਜੀ ਦਾ ਦੂਜਾ ਬਿਆਨ ਛਪਿਆ, ”ਦਿਹਾੜੇ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨ ਕੈਲੰਡਰ ਅਨੁਸਾਰ ਹੀ ਮਨਾਏ ਜਾਣ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ. ਗੁਰਬਚਨ ਸਿੰਘ ਨੇ ਸਪੱਸ਼ਟ ਕੀਤਾ ਕਿ ਸ੍ਰੀ ਗੁਰੂ ਹਰਿ ਰਾਏ ਸਾਹਿਬ ਦਾ ਗੁਰਤਾਗੱਦੀ ਪੁਰਬ ਵਾਤਾਵਰਣ ਦਿਵਸ ਵਜੋਂ ਮਨਾਇਆ ਜਾਂਦਾ ਹੈ ਜ¯ 14 ਮਾਰਚ ਨ±§ ਮਨਾਇਆ ਜਾਵ¶×ਾ૮ ੳ°ਨ·ਾਂ ਕਿਹਾ ਕਿ ਇਹ ਦਿਨ ਇਸ ਵਾਰ ਸ°ਭਾਵਿਕ ਹੀ ਪ°ਰ¶ਵਾਲ ਵਾਲ¶ ਮ±ਲ ਨਾਨਕਸ਼ਾਹੀ ਕੈਲ§ਡਰ ਦੀ ਤਾਰੀਖ ਅਨ°ਸਾਰ ਆ ਰਿਹਾ ਹੈ૮ ੳ°ਨ·ਾਂ ਕਿਹਾ ਕਿ ਬਾਕੀ ਦਿਨ-ਦਿਹਾੜ¶, ×°ਰਤਾ×¼ਦੀ ਦਿਵਸ ਸ੍ਰੀ ਅਕਾਲ ਤਖ਼ਤ ਸਾਹਿਬ ਵਲ¯º ਸ਼੍ਰ¯ਮਣੀ ਕਮ¶ਟੀ ਦ¶ ਕੈਲ§ਡਰ ਨ±§ ਦਿ¼ਤੀ ਮਾਨਤਾ ਅਨ°ਸਾਰ ਹੀ ਮਨਾੲ¶ ਜਾਣ” ਪੜ· ਕ¶ ਬਹ°ਤ ਹੀ ਹੈਰਾਨੀ ਹ¯ਈ ਹੈ ਕਿ ਸ¼ਚ ਦ¶ ਦਰਬਾਰ ਦਾ ਮ°ਖ ਸ¶ਵਾਦਾਰ ਵੀ ਸਿਆਸਤਦਾਨਾਂ ਵਾਂ×± ਬਹ°ਤ ਹੀ ਹਲਕ¶ ਪ¼ਧਰ ਦੀ ਬਿਆਨਬਾ÷ੀ ਕਰ ਰਹ¶ ਹਨ। ਿ×ਆਨੀ ×°ਰਬਚਨ ਸਿ§ਘ ਜੀ ਦਾ ਇਹ ਕਹਿਣਾ ਕਿ ”ਇਹ ਦਿਨ ਇਸ ਵਾਰ ਸ°ਭਾਵਿਕ ਹੀ ਪ°ਰ¶ਵਾਲ ਵਾਲ¶ ਮ±ਲ ਨਾਨਕਸ਼ਾਹੀ ਕੈਲ§ਡਰ ਦੀ ਤਾਰੀਖ ਅਨ°ਸਾਰ ਆ ਰਿਹਾ ਹੈ,” ਸਚਾਈ ਤ¯º ਕ¯ਹਾਂ ਦ±ਰ ਹੈ। ਕਿ§ਨੀ ਹੈਰਾਨੀ ਦੀ ਗੱਲ ਹੈ ਕਿ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਹੋਣ ਦਾ ਦਾਅਵਾ ਕਰਨ ਵਾਲੇ ਗਿਆਨੀ ਗੁਰਬਚਨ ਸਿੰਘ ਝੂਠ ਬੋਲ ਰਹੇ ਹਨ। ਕਿੱਥੇ 1 ਚੇਤ, ਕਿੱਥੇ 23 ਚੇਤ … ਤਿੰਨ ਹਫ਼ਤਿਆਂ ਦਾ ਫ਼ਰਕ! ਗਿਆਨੀ ਜੀ, ਕੌਮ ਨੂੰ ਹੁਕਮ ਦੇਣ ਤੋਂ ਪਹਿਲਾ ਕੰਧ ‘ਤੇ ਟੰਗਿਆ ਹੋਇਆ ਕੈਲੰਡਰ ਤਾਂ ਪੜ੍ਹ ਲੈਂਦੇ। ਰਹਿੰਦੀ ਖੂੰਹਦੀ ਕਸਰ ਤੁਹਾਡੇ ਹੁਕਮ ‘ਤੇ ਅਮਲ ਕਰਦਿਆਂ ਅਵਤਾਰ ਸਿੰਘ ਮੱਕੜ ਨੇ 12 ਮਾਰਚ ਨੂੰ ਬਿਆਨ ਦੇ ਕੇ ਪੂਰੀ ਕਰ ਦਿੱਤੀ। ਜਥੇਦਾਰ ਅਵਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੇ ਮੌਕੇ 14 ਮਾਰਚ ਨੂੰ ਨਾਨਕਸ਼ਾਹੀ ਸੰਮਤ 548 ਅਨੁਸਾਰ 1 ਚੇਤ ਨੂੰ ਵਾਤਾਵਰਣ ਦਿਵਸ ਦੇ ਤੌਰ ‘ਤੇ ਮਨਾਇਆ ਜਾਵੇਗਾ” (sgpc.net)। ਹੁਣ ਇਸ ਸਵਾਲ ਦਾ ਜਵਾਬ ਕੌਣ ਦੇਵੇਗਾ ਕਿ ਜੇ ਇਹ ਦਿਹਾੜਾ 1 ਚੇਤ ਨੂੰ ਮਨਾਉਣਾ ਹੈ ਤਾਂ ਕੈਲੰਡਰ ਵਿੱਚ 23 ਚੇਤ ਲਿਖਣ ਦੀ ਕੀ ਲੋੜ ਸੀ, ਉਥੇ ਹੀ 1 ਚੇਤ ਕਿਓ ਨਹੀ ਲਿਖਿਆ ਗਿਆ? ਕਾਸ਼! ਸਿੱਖਾਂ ਵਿੱਚ ਇਹ ਚੇਤਨਾ ਆਵੇ ਕਿ ਉਹ ਬਾਣੀ ਦੀ ਇਸ ਪਾਵਨ ਪੰਗਤੀ, ”ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ”॥ ‘ਤੇ ਅਮਲ ਕਰਦੇ ਹੋਏ ਧਾਰਮਿਕ ਪਹਿਰਾਵੇ ਹੇਠ ਝੂਠ ਬੋਲਣ ਵਾਲਿਆਂ ਦੀ ਪਹਿਚਾਣ ਕਰਨ ਵੱਲ ਵੀ ਧਿਆਨ ਦੇਣ।
ਸ਼੍ਰੋਮਣੀ ਕਮੇਟੀ ਵਲੋਂ ਜਾਰੀ ਕੀਤੇ ਗਏ ਬਿਕ੍ਰਮੀ ਕੈਲੰਡਰ ਮੁਤਾਬਕ ਨਾ ਤਾਂ ਪਿਛਲੇ ਸਾਲ ਇਹ ਦਿਹਾੜਾ 1 ਚੇਤ/14 ਮਾਰਚ ਨੂੰ ਸੀ, ਨਾ ਹੀ ਇਸ ਸਾਲ ਹੈ ਅਤੇ ਨਾ ਹੀ ਨੇੜ ਭਵਿੱਖ ਵਿੱਚ ਅਜੇਹੀ ਕੋਈ ਸੰਭਾਵਨਾ ਹੈ। ਪਿਛਲੇ ਸਾਲ ਇਹ ਦਿਹਾੜਾ 5 ਚੇਤ/18 ਮਾਰਚ ਨੂੰ ਸੀ। 22 ਜਨਵਰੀ 2016 ਨੂੰ ਸ਼੍ਰੋਮਣੀ ਕਮੇਟੀ ਵਲੋਂ ਜਾਰੀ ਕੀਤੇ ਗਏ ਕੈਲੰਡਰ ਵਿੱਚ ਇਹ ਦਿਹਾੜਾ 23 ਚੇਤ/5 ਅਪ੍ਰੈਲ ਦਾ ਦਰਜ ਹੈ। ਇਹ ਕਿਵੇਂ ਮੰਨ ਲਿਆ ਜਾਵੇ ਕਿ ਗਿਆਨੀ ਗੁਰਬਚਨ ਸਿੰਘ ਜੀ ਨੇ ਇਹ ਕੈਲੰਡਰ ਨਹੀਂ ਵੇਖਿਆ ਹੋਵੇਗਾ। ਅਖ਼ਬਾਰੀ ਬਿਆਨ ਮੁਤਾਬਕ ਉਹ ਆਪ ਮੰਨਦੇ ਹਨ ਕਿ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਨੂੰ ਅਕਾਲ ਤਖ਼ਤ ਸਾਹਿਬ ਦੀ ਮਾਨਤਾ ਪ੍ਰਾਪਤ ਹੈ। ਸ਼੍ਰੋਮਣੀ ਕਮੇਟੀ ਵਲੋਂ ਜਾਰੀ ਕੀਤੇ ਗਏ ਕੈਲੰਡਰ (22 ਜਨਵਰੀ 2016) ਮੁਤਾਬਕ ਤਾਂ ਇਹ ਦਿਹਾੜਾ 23 ਚੇਤ/5 ਅਪ੍ਰੈਲ ਨੂੰ ਮਨਾਇਆ ਜਾਵੇਗਾ, ਪਰ ਗਿਆਨੀ ਗੁਰਬਚਨ ਸਿੰਘ ਦੇ 18 ਫ਼ਰਵਰੀ 2012 ਦੇ ਹੁਕਮ ਮੁਤਾਬਕ ਇਹ 1 ਚੇਤ 14 ਮਾਰਚ ਨੂੰ ਮਨਾਇਆ ਜਾਣਾ ਚਾਹੀਦਾ ਸੀ। ਅਗਲੇ ਸਾਲ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਇਹ ਦਿਹਾੜਾ ਚੇਤ ਵਦੀ 13 ਮੁਤਾਬਕ 13 ਚੇਤ/26 ਮਾਰਚ ਦਾ ਹੋਵੇਗਾ, ਪਰ ਮਨਾਇਆ ਕਦੋਂ ਜਾਵੇਗਾ ਇਹ ਐਲਾਨ ਗਿਆਨੀ ਗੁਰਬਚਨ ਸਿੰਘ ਜੀ ਕਰਨਗੇ।
ਸ਼੍ਰੋਮਣੀ ਕਮੇਟੀ ਵਲੋਂ ਜਾਰੀ ਕੀਤੇ ਗਏ ਕੈਲੰਡਰ ਮੁਤਾਬਕ ਇਹ ਚੇਤ ਵਦੀ 13 ਬਣਦੀ ਹੈ, ਪਰ ਸ਼੍ਰੋਮਣੀ ਕਮੇਟੀ ਦੀ ਵੈੱਬ ਸਾਈਟ ਉੱਤੇ ਇਹ ਤਾਰੀਖ 3 ਮਾਰਚ ਦਰਜ ਹੈ, ”Guru Hargobind Sahib, before his departure for heavenly abode, nominated his grandson, Har Rai Ji at the tender age of 14, as his successor (Seventh Nanak), on 3rd March, 1644,” (Sgpc. Net), 3 ਮਾਰਚ ਮੁਤਾਬਕ ਚੇਤ ਸੁਦੀ 5 ਬਣਦੀ ਹੈ। ਕੈਲੰਡਰ ਕਮੇਟੀ ਨੇ ਆਪਣੀ ਖੋਜ-ਪੜਤਾਲ ਮੁਤਾਬਕ ਗੁਰੂ ਹਰਿਰਾਏ ਜੀ ਦਾ ਗੁਰਗੱਦੀ ਦਿਹਾੜਾ ਚੇਤ ਵਦੀ 15/1 ਚੇਤ ਸੰਮਤ 1700 ਬਿਕ੍ਰਮੀ (27 ਫ਼ਰਵਰੀ 1644 ਜੂਲੀਅਨ) ਨੂੰ ਸਹੀ ਮੰਨਿਆ ਹੈ। ਪ੍ਰਚਲਿਤ ਕੈਲੰਡਰਾਂ ਮੁਤਾਬਕ ਉਸ ਦਿਨ ਦੋ (ਚੇਤ ਵਦੀ 15 ਅਤੇ 1 ਚੇਤ) ਤਾਰੀਖਾਂ ਸਨ। ਚੇਤ ਵਦੀ 15 ਚੰਦ ਦੇ ਕੈਲੰਡਰ ਦੀ ਤਾਰੀਖ ਹੈ, ਅਤੇ ਇਹ ਹਰ ਸਾਲ ਬਦਲੀ ਰਹਿੰਦੀ ਹੈ। 1 ਚੇਤ ਸੂਰਜੀ ਕੈਲੰਡਰ ਦੀ ਤਾਰੀਖ ਹੈ। ਕੈਲੰਡਰ ਕਮੇਟੀ ਨੇ 1 ਚੇਤ ਨੂੰ ਹੀ ਮੁੱਖ ਰੱਖਿਆ ਹੈ ਜੋ ਹਰ ਸਾਲ 14 ਮਾਰਚ ਨੂੰ ਹੀ ਆਵੇਗੀ। ਗੁਰੂ ਦੇ ਸਿੱਖਾਂ ਨੂੰ ਇਸ ‘ਤੇ ਕੋਈ ਇਤਰਾਜ਼ ਹੋ ਸਕਦਾ ਹੈ? ਜੀ ਨਹੀਂ, ਸਿੱਖਾਂ ਨੂੰ ਇਸ ‘ਤੇ ਕੋਈ ਇਤਰਾਜ਼ ਨਹੀ! ਦੁਨੀਆਂ ਭਰ ਵਿੱਚ ਸਿੱਖਾਂ ਨੇ ਨਾਨਕਸ਼ਾਹੀ ਕੈਲੰਡਰ ਨੂੰ ਅਪਨਾ ਲਿਆ ਹੈ। ਹਾਂ! ਉਨ੍ਹਾਂ ਨੂੰ ਇਤਰਾਜ਼ ਜਰੂਰ ਹੈ ਜਿਨ੍ਹਾਂ ‘ਚ ਬਿਪਰ ਦੀ ਰੂਹ ਪ੍ਰਵੇਸ਼ ਕਰ ਚੱਕੀ ਹੈ। ਉਨ੍ਹਾਂ ਨੂੰ ਫ਼ਿਕਰ ਹੈ ਕਿ ਜੇ ਸਿੱਖਾਂ ਨੂੰ ਇਹ ਪਤਾ ਲੱਗ ਗਿਆ ਕਿ ਕਿਹੜਾ ਦਿਹਾੜਾ ਅਸੀਂ ਕਿਸ ਤਾਰੀਖ ਨੂੰ ਮਨਾਉਣਾ ਹੈ ਤਾਂ ਅਸੀਂ ਹੁਕਮਨਾਮੇ ਕਿਵੇਂ ਜਾਰੀ ਕਰਿਆ ਕਰਾਂਗੇ।
ਖ਼ਾਲਸਾ ਜੀ ਜਾਗੋ ਅਤੇ ਆਪਣੇ ਨਿਜੀ ਹਿੱਤਾਂ ਖਾਤਰ ਝੂਠ ਬੋਲ ਕੇ, ਗ਼ੁਮਰਾਹ ਕਰਨ ਵਾਲਿਆਂ ਦੀ ਪਛਾਣ ਕਰੋ!















