ਨੈਸ਼ਨਲ ਡੈਸਕ: ਕਾਂਗਰਸ ਪਾਰਟੀ ਨੇ ਸ਼ੁੱਕਰਵਾਰ ਤੜਕਸਾਰ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿਚ 2 ਬਹੁਚਰਚਿਤ ਸੀਟਾਂ ਰਾਏਬਰੇਲੀ ਅਤੇ ਅਮੇਠੀ ‘ਤੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਵਾਰ ਰਾਹੁਲ ਗਾਂਧੀ ਰਾਏਬਰੇਲੀ ਤੋਂ ਅਤੇ ਕੇ.ਐੱਲ. ਸ਼ਰਮਾ ਅਮੇਠੀ ਤੋਂ ਚੋਣ ਲੜਣਗੇ।
ਅਮੇਠੀ ਲੋਕ ਸਭਾ ਸੀਟ ਕਾਂਗਰਸ ਦਾ ਗੜ੍ਹ ਰਹੀ ਹੈ ਤੇ ਇੱਥੋਂ ਰਾਹੁਲ ਗਾਂਧੀ ਲਗਾਤਾਰ 3 ਵਾਰ ਜੇਤੂ ਵੀ ਰਹਿ ਚੁੱਕੇ ਹਨ। ਪਰ 2019 ਵਿਚ ਭਾਜਪਾ ਉਮੀਦਵਾਰ ਸਮ੍ਰਿਤੀ ਇਰਾਨੀ ਨੇ ਰਾਹੁਲ ਗਾਂਧੀ ਨੂੰ ਹਰਾ ਦਿੱਤਾ ਸੀ। ਭਾਜਪਾ ਵੱਲੋਂ ਇਸ ਵਾਰ ਵੀ ਇੱਥੋਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਉੱਥੇ ਹੀ ਪਿਛਲੀ ਵਾਰ ਰਾਏਬਰੇਲੀ ਤੋਂ ਸੋਨੀਆ ਗਾਂਧੀ ਜੇਤੂ ਰਹੀ ਸੀ, ਪਰ ਇਸ ਵਾਰ ਰਾਹੁਲ ਗਾਂਧੀ ਇਸ ਸੀਟ ਤੋਂ ਚੋਣ ਲੜਣ ਜਾ ਰਹੇ ਹਨ।















